ਥਾਇਰਾਇਡ ਦੇ ਲੱਛਣ ਤੇ ਘਰੇਲੂ ਇਲਾਜ

thudi-sahat-300x150ਹਾਈਪੋਥਾਇਰਾਇਡ ਨਾਲ ਭਾਰ ਵਧਣ ਲੱਗਦਾ ਹੈ। ਸਰੀਰ ਵਿੱਚ ਸੁਸਤੀ ਪੈਂਦੀ ਹੈ। ਸਰੀਰ ਦੀ ਰੋਗ-ਰੋਕੂ ਸਮਰਥਾ ਕਮਜ਼ੋਰ ਹੋ ਜਾਂਦੀ ਹੈ। ਦਰਅਸਲ ਇਸ ਵਿੱਚ ਥਾਇਰਾਈਡ ਗਲੈਂਡ ਸਰਗਰਮ ਨਹੀਂ ਹੁੰਦਾ, ਜਿਸ ਨਾਲ ਸਰੀਰ ਵਿੱਚ ਲੋੜ ਮੁਤਾਬਕ ਟੀ. ਥ੍ਰੀ ਅਤੇ ਟੀ. ਫ਼ੋਰ ਹਾਰਮੋਨ ਨਹੀਂ ਪਹੁੰਚਦੇ। ਇਹ ਰੋਗ 30 ਤੋਂ 60 ਸਾਲ ਦੇ ਲੋਕਾਂ ਨੂੰ ਹੁੰਦਾ ਹੈ, ਜਿਸ ਦੀਆਂ ਜ਼ਿਆਦਾ ਸ਼ਿਕਾਰ ਔਰਤਾਂ ਹੁੰਦੀਆਂ ਹਨ।
ਲੱਛਣ : ਪੈਰਾਂ ਵਿੱਚ ਸੋਜ, ਅੱਖਾਂ ਵਿੱਚ ਸੋਜ, ਪੀਰੀਅਡਸ ਪ੍ਰਾਬਲਮ, ਡਿਪ੍ਰੈਸ਼ਨ, ਆਵਾਜ਼ ਰੁੱਖੀ ਅਤੇ ਭਾਰੀ।
ਇਸ ਵਿੱਚ ਗਲੈਂਡ ਬਹੁਤ ਜ਼ਿਆਦਾ ਸਰਗਰਮ ਹੋ ਜਾਂਦਾ ਹੈ ਅਤੇ ਟੀ. ਥ੍ਰੀ, ਟੀ. ਫ਼ੋਰ ਹਾਰਮੋਨ ਵੱਧ ਮਾਤਰਾ ਵਿੱਚ ਨਿਕਲ ਕੇ ਖੂਨ ਵਿੱਚ ਘੁਲਣਸ਼ੀਲ ਹੋ ਜਾਂਦੇ ਹਨ। ਭਾਰ ਅਚਾਨਕ ਹੀ ਘੱਟ ਹੋ ਜਾਂਦਾ ਹੈ। ਇਹ 20 ਸਾਲ ਦੇ ਲੋਕਾਂ ਨੂੰ ਹੁੰਦਾ ਹੈ, ਜ਼ਿਆਦਾਤਰ ਔਰਤਾਂ ਹੀ ਇਸ ਦੀਆਂ ਸ਼ਿਕਾਰ ਹੁੰਦੀਆਂ ਹਨ।
ਲੱਛਣ : ਭੁੱਖ ਵਿੱਚ ਵਾਧਾ, ਮਾਸਪੇਸ਼ੀਆਂ ਕਮਜ਼ੋਰ, ਧੜਕਣ ਤੇਜ਼, ਗਰਭਪਾਤ ਹੋਣਾ, ਵੱਧ ਪਸੀਨਾ ਆਉਣਾ।
ਭੱਜ-ਦੌੜ ਵਾਲੀ ਇਸ ਜ਼ਿੰਦਗੀ ਵਿੱਚ ਅਸੀ ਇੰਨੇ ਜ਼ਿਆਦਾ ਰੁਝ ਗਏ ਹਾਂ ਕਿ ਆਪਣੀ ਸਿਹਤ ਦਾ ਵੀ ਢੰਗ ਨਾਲ ਧਿਆਨ ਨਹੀਂ ਰੱਖਦੇ। ਸਮੇਂ ਦੀ ਘਾਟ ਕਾਰਨ ਬਾਹਰ ਦੇ ਖਾਣੇ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਾਂ, ਨਾਲ ਹੀ ਖਾ-ਪੀ ਕੇ ਇੱਕ ਥਾਂ ਬੈਠ ਜਾਂਦੇ ਹਾਂ। ਨਾ ਤਾਂ ਕੋਈ ਕਸਰਤ ਕਰਦੇ ਹਾਂ ਅਤੇ ਨਾ ਹੀ ਕੋਈ ਡਾਈਟ ਪਲਾਨ ਫ਼ਾਲੋ ਕਰਦੇ ਹਾਂ, ਜਿਸ ਕਾਰਨ ਮੋਟਾਪਾ ਸਾਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਬੀਮਾਰੀ ਅਤੇ ਜੋ ਬਹੁਤ ਹੀ ਆਮ ਸੁਣਨ ਨੂੰ ਮਿਲ ਰਹੀ ਹੈ, ਉਹ ਹੈ ਥਾਇਰਾਈਡ।
ਥਾਇਰਾਇਡ ਤਿੱਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ, ਜੋ ਗਲੇ ਵਿੱਚ ਪਾਈ ਜਾਂਦੀ ਹੈ। ਇਹ ਗ੍ਰੰਥੀ ਊਰਜਾ ਅਤੇ ਪਾਚਨ ਦੀ ਮੁੱਖ ਗ੍ਰੰਥੀ ਹੈ। ਇਹ ਇੱਕ ਤਰ੍ਹਾਂ ਦੇ ਮਾਸਟਰ ਲੀਵਰ ਵਾਂਗ ਹੈ, ਜੋ ਅਜਿਹੇ ਜੀਨਸ ਦਾ ਰਿਸਾਅ ਕਰਦੀ ਹੈ, ਜਿਸ ਨਾਲ ਕੋਸ਼ਿਕਾਵਾਂ ਆਪਣਾ ਕੰਮ ਚੰਗੀ ਤਰ੍ਹਾਂ ਕਰਦੀਆਂ ਹਨ। ਇਸ ਗ੍ਰੰਥੀ ਦੇ ਸਹੀ ਤਰੀਕੇ ਨਾਲ ਕੰਮ ਨਾ ਕਰ ਸਕਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਜਾਂਚ ਤੇ ਇਲਾਜ
ਦੋਵਾਂ ਤਰ੍ਹਾਂ ਦੇ ਥਾਇਰਾਇਡ ਵਿੱਚ ਬਲੱਡ ਟੈਸਟ ਕੀਤਾ ਜਾਂਦਾ ਹੈ। ਬਲੱਡ ਵਿੱਚ ਟੀ. ਥ੍ਰੀ, ਟੀ. ਫ਼ੋਰ ਅਤੇ ਟੀ. ਐੱਸ. ਐੱਚ. ਲੈਵਲ ਵਿੱਚ ਸਰਗਰਮ ਹਾਰਮੋਨਸ ਦਾ ਲੈਵਲ ਜਾਂਚਿਆ ਜਾਂਦਾ ਹੈ। ਥਾਇਰਾਈਡ ਰੋਗੀਆਂ ਨੂੰ ਉਮਰ ਭਰ ਦਵਾਈ ਖਾਣੀ ਪੈਂਦੀ ਹੈ ਪਰ ਪਹਿਲੇ ਪੜਾਅ ਵਿੱਚ ਇਲਾਜ ਕਰਵਾ ਲੈਣ ਨਾਲ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਅਜਿਹੀਆਂ ਚੀਜ਼ਾਂ ਨਾ ਖਾਓ, ਜਿਸ ਨਾਲ ਥਾਇਰਾਈਡ ਤੋਂ ਪੈਦਾ ਹੋਣ ਵਾਲੀਆਂ ਪ੍ਰੇਸ਼ਾਨੀਆਂ ਹੋਰ ਵੱਧ ਜਾਣ।
ਇਨ੍ਹਾਂ ਤੋਂ ਕਰੋ ਪ੍ਰਹੇਜ਼ : ਆਇਓਡੀਨ ਵਾਲਾ ਖਾਣਾ, ਕੈਫ਼ੀਨ, ਰੈੱਡ ਮੀਟ, ਅਲਕੋਹਲ, ਵਨਸਪਤੀ ਘਿਓ।
ਅਖਰੋਟ ਅਤੇ ਬਾਦਾਮ ਦੇ ਸੇਵਨ ਨਾਲ ਥਾਇਰਾਇਡ ਕਾਰਨ ਗਲੇ ਵਿੱਚ ਹੋਣ ਵਾਲੀ ਸੋਜ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਅਖਰੋਟ ਅਤੇ ਬਾਦਾਮ ਸਭ ਤੋਂ ਵੱਧ ਫ਼ਾਇਦਾ ਹਾਈਪੋਥਾਇਰਾਈਡ (ਥਾਇਰਾਇਡ ਗ੍ਰੰਥੀ ਦਾ ਘੱਟ ਐਕਟਿਵ ਹੋਣਾ) ਵਿੱਚ ਕਰਦੇ ਹਨ।
ਇਸ ਦੇ ਨਾਲ ਹੀ ਰਾਤ ਨੂੰ ਸੌਂਦੇ ਸਮੇਂ ਗਾਂ ਦੇ ਗਰਮ ਦੁੱਧ ਨਾਲ 1 ਚਮਚ ਅਸ਼ਵਗੰਧਾ ਚੂਰਨ ਦਾ ਸੇਵਨ ਕਰੋ। ਇੱਕ ਵਾਰ ਡਾਕਟਰੀ ਸਲਾਹ ਜ਼ਰੂਰ ਲੈ ਲਓ।

LEAVE A REPLY