ਤੜਕਸਾਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬ ਗਈ ਧਰਤੀ, ਸੁੱਤੇ ਲੋਕ ਭੱਜ ਕੇ ਘਰਾਂ ‘ਚੋਂ ਨਿਕਲੇ ਬਾਹਰ

ਨਵੀਂ ਦਿੱਲੀ- ਸੋਮਵਾਰ ਦੀ ਸਵੇਰ ਤੜਕਸਾਰ ਹੀ ਦੇਸ਼ ਦੀ ਰਾਜਧਾਨੀ ਦਿੱਲੀ-ਐੱਨ.ਸੀ.ਆਰ., ਨੋਇਡਾ, ਗੁੜਗਾਓਂ, ਗਾਜ਼ੀਆਬਾਦ ਤੇ ਆਸ-ਪਾਸ ਦੇ ਇਲਾਕਿਆਂ ‘ਚ ਭੂਚਾਲ ਆਉਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਤੜਕਸਾਰ 5.37 ਵਜੇ ਆਏ ਇਸ ਭੂਚਾਲ ਨੇ ਸੁੱਤੇ ਪਏ ਲੋਕਾਂ ਨੂੰ ਭੱਜ ਕੇ ਘਰਾਂ ‘ਚੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ। ਰਿਕਟਰ ਸਕੇਲ ‘ਤੇ ਇਸ ਭੂਚਾਲ ਦੀ ਤੀਬਰਤਾ 4.0 ਦੱਸੀ ਜਾਂਦੀ ਹੈ। ਇਸ ਦਾ ਕੇਂਦਰ ਨਵੀਂ ਦਿੱਲੀ ਦੇ ਨੇੜੇ ਦੱਸਿਆ ਜਾਂਦਾ ਹੈ।
ਸੀਸਮੌਲੋਜੀ ਡਿਪਾਰਟਮੈਂਟ ਮੁਤਾਬਕ ਇਸ ਭੂਚਾਲ ਕਾਰਨ ਕਈ ਸਕਿੰਟਾਂ ਤੱਕ ਧਰਤੀ ਕੰਬਦੀ ਰਹੀ, ਜਿਸ ਕਾਰਨ ਲੋਕ ਡਰ ਕੇ ਘਰਾਂ ‘ਚੋਂ ਬਾਹਰ ਆ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ।