ਤੇਜ਼ ਰੌਸ਼ਨੀ ਕਰਦੀ ਹੈ ਤੁਹਾਡੀ ਤੁਹਾਡੀ ਨੀਂਦ ਖ਼ਰਾਬ!

thudi-sahat-300x150ਜੇਕਰ ਤੁਹਾਡੇ ਨੇੜੇ ਰਾਤ ਨੂੰ ਬਹੁਤ ਰੋਸ਼ਨੀ ਰਹਿੰਦੀ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਸੋ ਨਹੀਂ ਸਕਦੇ ਹੋ। ਜਿਸ ਨਾਲ ਦਿਨ ‘ਚ ਵੀ ਤੁਹਾਡੀ ਕੰਮ ਕਰਨ ਦੀ ਸਮੱਰਥਾ ਪ੍ਰਭਾਵਿਤ ਹੋਵੇਗੀ। ਇੱਕ ਖੋਜ ‘ਚ ਇਸ ਦੀ ਜਾਣਕਾਰੀ ਮਿਲੀ ਹੈ ਕੈਨੇਡਾ ਦੇ ਵੈਨਕੂਵੇਅਰ ‘ਚ 68 ਵੇ ਅਮਰੀਕਨ ਐਕੇਡਮੀ ਆਫ਼ ਨਿਊਰੋਲੋਜੀ ‘ਚ ਅਪ੍ਰੈਲ 2016 ‘ਚ ਇਸ ਖੋਜ ਨੂੰ ਪੇਸ਼ ਕੀਤਾ ਜਾਵੇਗਾ, ਜੋ ਰਾਤ ‘ਚ ਰੋਸ਼ਨੀ ਨਾਲ ਨੀਂਦ ਪ੍ਰਭਾਵਿਤ ਹੋਣ ਬਾਰੇ ਕੀਤੀ ਗਈ ਹੈ। ਕੈਲੇਫ਼ੋਰਨੀਆਂ ਦੀ ਸਟੈਨਫ਼ੋਰਡ ਯੂਨੀਵਰਸਟੀ ਦੇ ਖੋਜਕਰਤਾ ਮੌਰਿਸ ਅੋਹੈਯਨ ਨੇ ਦੱਸਿਆ ਕਿ ਸਾਡੀ ਦੁਨੀਆਂ 24 ਘੰਟੇ ਕੰਮ ਕਰਨ ਵਾਲਾ ਸਮਾਜ ਬਣ ਗਿਆ ਹੈ। ਅਸੀਂ ਬਾਹਰ ਬਹੁਤ ਰੋਸ਼ਨੀ ਰੱਖਦੇ ਹਾਂ ਜਿਵੇਂ ਸਟਰੀਟ ਲਾਇਟਾਂ ਦੇ ਮਾਧਿਅਮ ਨਾਲ ਤਾਂ ਕਿ ਸਾਨੂੰ ਕੰਮ ਕਰਨ ‘ਚ ਆਸਾਨੀ ਹੋਵੇ ਅਤੇ ਸੁੱਰਖਿਆ ਦਾ ਮਾਮਲਾ ਵੀ ਹੈ।  ਚਿੰਤਾ ਦੀ ਗੱਲ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਹਨੇਰੇ ਨੂੰ ਘੱਟ ਕਰ ਦਿੱਤਾ ਹੈ। ਜਿਸ ਨਾਲ ਸਾਡੀ ਨੀਂਦ ਪ੍ਰਭਾਵਿਤ ਹੋ ਰਹੀ ਹੈ।
ਪੇਡੂ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਦੀ ਤੁਲਨਾ ‘ਚ ਵੱਡੇ ਸ਼ਹਿਰਾਂ ਦੇ ਲੋਕ ਤਿੰਨ ਤੋਂ ਚਾਰ ਗੁਣਾਂ ਜ਼ਿਆਦਾ ਰਾਤ ਦੇ ਪ੍ਰਕਾਸ਼ ‘ਚ ਰਹਿੰਦੇ ਹਨ।
ਇਸ ਖੋਜ ਦੇ ਲਈ 15 ਹਜ਼ਾਰ 863 ਲੋਕਾਂ ਦਾ ਫ਼ੋਨ ਦੁਆਰਾ 8 ਸਾਲਾਂ ਤੱਕ ਸਰਵੇਖਣ ਕੀਤਾ ਗਿਆ। ਜਿਸ ‘ਚ ਨੀਂਦ ਨਾਲ ਜੁੜੀ ਆਦਤਾਂ ਅਤੇ ਨੀਂਦ ਗੁਣਵੱਤਾ ਵਰਗੇ ਕੀਤੇ ਗਏ ਸੀ। ਰਿਪੋਰਟ ਦੇ ਅਨੁਸਾਰ, ਘੱਟ ਪ੍ਰਕਾਸ਼ ‘ਚ ਰਹਿਣ ਵਾਲੇ ਲੋਕਾਂ ਦੀ ਤੁਲਨਾ ‘ਚ ਜੋ ਲੋਕ ਜ਼ਿਆਦਾ ਪ੍ਰਕਾਸ਼ ‘ਚ ਰਹਿੰਦੇ ਹਨ ਉਹ ਨੀਂਦ ਦੀ ਕਮੀ ਤੋਂ ਦੁੱਖੀ ਰਹਿੰਦੇ ਹਨ।

LEAVE A REPLY