ਤੁਹਾਡੇ ਪਿਸ਼ਾਬ ਦਾ ਰੰਗ ਤੁਹਾਡੀ ਸਿਹਤ ਬਾਰੇ ਕੁਝ ਦਸਦੈ!

thudi-sahat-300x150ਸੈੱਕਸ ਸਪੈਸ਼ਲਿਸਟ ਵੈਦ ਕੇ. ਐੱਨ. ਸਿੰਘ ਦਾ ਅਹਿਮ ਇੰਕਸ਼ਾਫ਼
ਟੋਰੌਂਟੋ (ਪੱਤਰ ਪ੍ਰੇਰਕ): ਤੁਹਾਡਾ ਪਿਸ਼ਾਬ ਕਿਸ ਰੰਗ ਦਾ ਹੈ, ਇਸ ਵਿਸ਼ੇ ‘ਤੇ ਗੱਲ ਕਰਨ ਵਿੱਚ ਸ਼ਾਇਦ ਸਾਨੂੰ ਸਾਰਿਆਂ ਨੂੰ ਹੀ ਕੁਝ ਝਿਝਕ ਮਹਿਸੂਸ ਹੁੰਦੀ ਹੋਵੇਗੀ, ਪਰ ਸੱਚਾਈ ਇਹ ਹੈ ਕਿ ਅਸੀਂ ਸਾਰੇ ਦਿਨ ਵਿੱਚ ਕਈ ਵਾਰੀ ਸਿਰਫ਼ ਇਸ ਕੰਮ ਲਈ ਹੀ ਵਾਸ਼ਰੂਮ ਜਾਂਦੇ ਹਾਂ। ਬਹੁਤ ਸਾਰੀਆਂ ਸ਼ਰੀਰਕ ਬਿਮਾਰੀਆਂ ਬਾਰੇ ਪਿਸ਼ਾਬ ਦੇ ਟੈੱਸਟ ਤੋਂ ਹੀ ਪਤਾ ਲਗਾਇਆ ਜਾਂਦਾ ਹੈ।
ਸ਼ਾਇਦ ਤੁਸੀਂ ਵੀ ਇਹ ਮਹਿਸੂਸ ਕੀਤਾ ਹੋਵੇਗਾ ਕਿ ਤੁਹਾਡੇ ਪਿਸ਼ਾਬ ਦਾ ਰੰਗ ਹਰ ਵਾਰ ਅਲੱਗ ਹੀ ਹੁੰਦਾ ਹੈ। ਕਈ ਵਾਰ ਬਹੁਤ ਜ਼ਿਆਦਾ ਗੂੜ੍ਹਾ ਅਤੇ ਕਦੀ ਬਿਲਕੁੱਲ ਹੀ ਫ਼ਿੱਕੇ ਰੰਗ ਦਾ। ਪਿਸ਼ਾਬ ਦੇ ਰੰਗਾਂ ਦੇ ਬਦਲਣ ਦੇ ਕਾਰਨ ਫ਼ੂਡ ਦੀ ਰੰਗਤ, ਉਸ ਦੀ ਕਿਸਮ ਜਾਂ ਤੁਹਾਡੇ ਵਲੋਂ ਖਾਧੀਆਂ ਗਈਆਂ ਦਵਾਈਆਂ ਦੇ ਰੰਗ ਵੀ ਹੋ ਸਕਦੇ ਹਨ।
ਇਨ੍ਹਾਂ ਰੰਗਾ ਦਾ ਕੀ ਮਤਲਬ ਹੈ ਜਾਣਨਾ ਚਾਹੁੰਦੇ ਹੋ? ਆਓ ਜਾਣੀਏ …
ਕੋਈ ਰੰਗ ਨਹੀਂ ਅਤੇ ਪਾਰਦਰਸ਼ੀ: ਤੁਸੀਂ ਕਾਫ਼ੀ ਪਾਣੀ ਪੀਂਦੇ ਹੋ। ਸ਼ਾਇਦ ਤੁਹਾਨੂੰ ਥੋੜ੍ਹਾ ਘਟਾਉਣਾ ਚਾਹੀਦਾ ਹੈ।
ਬਹੁਤ ਫ਼ਿੱਕਾ ਤੂੜੀ ਰੰਗਾ: ਤੁਸੀਂ ਠੀਕ ਹੋ। ਸਿਹਤਮੰਦ ਅਤੇ ਚੰਗੀ ਤਰ੍ਹਾਂ ਹਾਈਡਰੇਟਿਡ ਹੋ।
ਪਾਰਦਰਸ਼ੀ ਪੀਲਾ: ਤੁਸੀਂ ਠੀਕ ਅਤੇ ਨੌਰਮਲ ਹੋ।
ਗੂੜ੍ਹਾ ਪੀਲਾ: ਤੁਸੀਂ ਠੀਕ ਹੋ ਪਰ ਤੁਹਾਨੂੰ ਵੱਧ ਪਾਣੀ ਪੀਣਾ ਚਾਹੀਦਾ ਹੈ।
ਸ਼ਹਿਦ ਰੰਗਾ: ਤੁਹਾਡੇ ਸ਼ਰੀਰ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਤੁਰੰਤ ਪਾਣੀ ਪੀਓ।
ਸਿਰਪ ਰੰਗਾ ਜਾਂ ਭੂਰਾ ਏਲ ਰੰਗਾ: ਤੁਹਾਨੂੰ ਜਿਗਰ ਰੋਗ ਹੈ ਜਾਂ ਤੁਹਾਡਾ ਸ਼ਰੀਰ ਭਰਪੂਰ ਕਮੀਆਂ ਦਾ ਸ਼ਿਕਾਰ ਹੈ। ਜੇ ਬਾਰ ਬਾਰ ਅਜਿਹਾ ਰੰਗ ਹੋਵੇ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਗ਼ੁਲਾਬੀ ਤੋ ਲਾਲੀ ਵਾਲਾ: ਕੀ ਤੁਸੀਂ ਚੁਕੰਦਰ, ਬਲੂਬੈਰੀ ਖਾਧੀ ਸੀ? ਜੇ ਨਹੀਂ, ਤਾਂ ਤੁਹਾਡੇ ਪਿਸ਼ਾਬ ਵਿੱਚ ਖ਼ੂਨ ਆਉਂਦਾ ਹੈ। ਇਹ ਸ਼ਾਇਦ ਕੁਝ ਵੀ ਨਾ ਹੋਵੇ, ਪਰ ਇਹ ਸ਼ਾਇਦ ਗੁਰਦਿਆਂ ਦਾ ਰੋਗ, ਲੈੱਡ ਜਾਂ ਪਾਰੇ ਦਾ ਜ਼ਹਿਰ ਫ਼ੈਲਣਾ, ਟਿਊਮਰ ਜਾਂ ਪਿਸ਼ਾਬ ਵਿੱਚ ਇਨਫ਼ੈਕਸ਼ਨ ਹੋਣ, ਪ੍ਰੌਸਟੇਟ ਪ੍ਰੌਬਲਮ ਜਾਂ ਕਿਸੇ ਹੋਰ ਰੋਗ ਦਾ ਸੰਕੇਤ ਹੋ ਸਕਦਾ ਹੈ। ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਸੰਤਰੀ: ਤੁਸੀਂ ਸ਼ਾਇਦ ਬਹੁਤ ਘੱਟ ਪਾਣੀ ਪੀਂਦੇ ਹੋ ਜਾਂ ਇਹ ਕੋਈ ਖਾਣੇ ਵਿੱਚ ਰੰਗ (ਫ਼ੂਡ ਕਲਰਰਿੰਗ) ਜਾਂ ਜਿਗਰ ਜਾਂ ਅੰਤਰੜੀਆਂ ਦਾ ਰੋਗ ਹੋਣ ਦਾ ਸੰਕੇਤ ਹੋ ਸਕਦਾ ਹੈ। ਅੱਜ ਹੀ ਆਪਣੇ ਡਾਕਟਰ ਨੂੰ ਮਿਲੋ।
ਹਰਾ ਜਾਂ ਨੀਲਾ: ਇਹ ਸਮਝਣਾ ਥੋੜ੍ਹਾ ਗੁੰਝਲਦਾਰ ਹੈ। ਇਹ ਇੱਕ ਬਹੁਤ ਘੱਟ ਪਾਈ ਜਾਣ ਵਾਲੀ ਇੱਕ ਜਨੈਟਿੱਕ ਬਿਮਾਰੀ ਕਾਰਣ ਹੁੰਦਾ ਹੈ। ਇਸ ਬਿਮਾਰੀ ਵਿੱਚ ਪਿਸ਼ਾਬ ਦਾ ਰੰਗ ਹਰਾ ਜਾਂ ਨੀਲਾ ਹੋ ਜਾਂਦਾ ਹੈ। ਬੈਕਟੀਰੀਆ ਪਿਸ਼ਾਬ ਵਿੱਚ ਮੌਜੂਦ ਹੋਣ ਕਾਰਣ ਪਿਸ਼ਾਬ ਰਸਤੇ ਅਤੇ ਨਸਾਂ ਨੂੰ ਨੁਕਸਾਨ ਪਹੁਚਾਉਂਦਾ ਹੈ।
ਝੱਗ ਬਣਨੀ ਜਾਂ ਫ਼ਰੀਜ਼ਿੰਗ: ਇਹ ਤੁਹਾਡੀ ਖ਼ੁਰਾਕ ਵਿੱਚ ਵਾਧੂ ਪ੍ਰੋਟੀਨ ਹੋਣ ਦਾ ਸੰਕੇਤ ਦਿੰਦਾ ਹੈ ਜਾਂ ਗੁਰਦਿਆਂ ਦੇ ਰੋਗ ਵੱਲ ਇਸ਼ਾਰਾ ਕਰਦਾ ਹੈ। ਜੇ ਇਹ ਆਮ ਹੋਵੇ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਤੁਹਾਡੇ ਪਿਸ਼ਾਬ ਦਾ ਰੰਗ ਤੁਹਾਡੇ ਬਾਰੇ ਬਹੁਤ ਕੁਝ ਦੱਸ ਸਕਦਾ ਹੈ, ਪਰ ਜੇ ਤੁਸੀਂ ਪਿਸ਼ਾਬ ਦਾ ਟੈੱਸਟ (ਯੂਰੇਨ ਅਨੈਲੇਸਿਸ) ਕਰਵਾ ਲਓ ਤਾਂ ਕਿ ਤੁਹਾਨੂੰ ਆਪਣੇ ਅੰਦਰ ਦੀਆਂ ਸਾਰੀਆਂ ਬਿਮਾਰੀਆਂ ਬਾਰੇ ਸਮੇਂ ਸਿਰ ਪਤਾ ਲੱਗ ਸਕੇ। ਅਗਲੀ ਵਾਰ ਜਦੋਂ ਬਲੱਡ ਟੈੱਸਟ ਕਰਵਾਓ ਤਾਂ ਯੂਰਨ ਟੈੱਸਟ ਵੀ ਨਾਲ ਹੀ ਕਰਵਾਓ ਜਾਂ ਸਾਡੇ ਨਾਲ ਦੇਸੀ ਅਯੁਰਵੈਦਿਕ ਦਵਾਈਆਂ ਬਾਰੇ ਸਲਾਹ ਮਸ਼ਵਰੇ ਜਾਂ ਇਲਾਜ ਲਈ ਫ਼ੋਨ ਕੀਤਾ ਜਾ ਸਕਦਾ ਹੈ। ਪਿਸ਼ਾਬ ਦੀਆਂ ਬਿਮਾਰੀਆਂ ਬਹੁਤ ਹੀ ਘਾਤਕ ਸਾਬਤ ਹੋ ਸਕਦੀਆਂ ਹਨ ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ!
ਵੈਦ ਕੇ. ਐੱਨ. ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਹੋਰ ਨਵੇਂ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਦੇ ਫ਼ਾਰਮੂਲੇ ਤਿਆਰ ਕੀਤੇ ਹਨ ਜਿਨ੍ਹਾਂ ਦੀ ਮਦਦ ਨਾਲ ਸਾਲਾਂ ਤੋਂ ਬਹੁਤ ਜਗ੍ਹਾ ਤੋਂ ਇਲਾਜ ਕਰਵਾ ਕੇ ਮਾਯੂਸ ਹੋ ਚੁੱਕਿਆਂ ਨੂੰ ਵੀ ਆਸ ਦੀ ਨਵੀਂ ਕਿਰਨ ਦਿਖੀ ਹੈ। ਮੇਰੇ ਬਹੁਤ ਸਾਰੇ ਮਰੀਜ਼, ਜੋ ਸਾਲਾਂ ਤੋਂ ਸ਼ੀਘਰ ਪਤਨ, ਨਸਾਂ ਦੀ ਕਮਜ਼ੋਰੀ, ਵੀਰਜ ਪਤਲਾ ਹੋਣਾ ਜਾਂ ਸੈੱਲਾਂ ਦੀ ਘਾਟ, ਸਪਨਦੋਸ਼, ਬੇ-ਔਲਾਦਪੁਣੇ, ਭਾਰ ਵਧਣ ਜਾਂ ਘਟਣ, ਚਿਹਰੇ ਦੀਆਂ ਬਿਮਾਰੀਆਂ, ਬਵਾਸੀਰ, ਜੋੜ੍ਹਾਂ ਦੇ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ, ਆਦਿ, ਹੋਰ ਮਰਦਾਂ ਅਤੇ ਔਰਤਾਂ ਦੀਆਂ ਗੁਪਤ ਬਿਮਾਰੀਆਂ ਤੋਂ ਪੀੜਤ ਹਨ ਨੂੰ ਕੁਝ ਹੀ ਦਿਨਾਂ ਦੇ ਇਲਾਜ ਬਾਅਦ ਬਿਲਕੁੱਲ ਤੰਦਰੁਸਤ ਕਰਨ ਵਿੱਚ 100% ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਮੇਰੇ ਤਜਰਬੇ ਦਾ ਫ਼ਾਇਦਾ ਚੁੱਕਣਾ ਚਾਹੀਦਾ ਹੈ ਕਿਉਂਕਿ ਸਿਹਤ ਬਿਨਾਂ ਜ਼ਿੰਦਗੀ ਜੀਣੀ ਬਹੁਤ ਹੀ ਮੁਸ਼ਕਿਲ ਹੁੰਦੀ ਹੈ। ਇੱਕ ਤੰਦਰੁਸਤ ਇਨਸਾਨ ਹੀ ਜ਼ਿੰਦਗੀ ਅਤੇ ਗ੍ਰਹਥ ਜੀਵਨ ਦਾ ਅਨੰਦ ਮਾਣ ਸਕਦਾ ਹੈ। ਵਧੇਰੇ ਜਾਣਕਾਰੀ ਲਈ ਜਾਂ ਦਵਾਈ ਆਡਰ ਕਰਨ ਲਈ ਤੁਸੀਂ ਵੈਦ ਕੇ. ਐੱਨ. ਸਿੰਘ ਨਾਲ ਸੰਪਰਕ ਕਰ ਸਕਦੇ ਹੋ: 1-416-887-4971  ਵਟਸਐਪ, ਸਕਾਈਪ, ਵਾਈਬਰ ਜਾਂ ਈਮੋ ‘ਤੇ ਵੀ ਇਸੇ ਹੀ ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY