ਤਲਵਾਰਬਾਜ਼ੀ ਦੇ ਜੌਹਰ ਦਿਖਾਏਗੀ ਕ੍ਰਿਤੀ ਸੈਨਨ


ਹੁਣ ਤਕ ਭਾਰਤੀ ਇਤਿਹਾਸ ਨੂੰ ਸ਼ਾਨਦਾਰ ਤਰੀਕੇ ਨਾਲ ਪਰਦੇ ‘ਤੇ ਵਿਖਾਉਣ ਵਾਲੇ ਡਾਇਰੇਕਟਰ ਆਸ਼ੁਤੋਸ਼ ਗੋਵਾਰੀਕਰ ਇਕ ਵਾਰ ਫ਼ਿਰ ਇਸੇ ਤਰ•ਾਂ ਦੀ ਤਿਆਰੀ ਕਰ ਰਹੇ ਹਨ। ਇਸ ਵਾਰ ਉਹ ਪਾਨੀਪਤ ਦੀ ਤੀਜੀ ਲੜਾਈ ਨੂੰ ਪਰਦੇ ‘ਤੇ ਵਿਖਾਉਣਗੇ। ਜਿਸ ‘ਚ ਉਨ•ਾਂ ਨੇ ਸੰਜੈ ਦੱਤ, ਅਰਜੁਨ ਕਪੂਰ ਤੇ ਕ੍ਰਿਤੀ ਸੈਨਨ ਨੂੰ ਮੁੱਖ ਭੂÎਮਿਕਾ ਨਿਭਾਉਣ ਲਈ ਫ਼ਾਈਨਲ ਕੀਤਾ ਹੈ। ਆਸ਼ੁਤੋਸ਼ ਨੇ ਹਾਲ ਹੀ ‘ਚ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਸੀ, ਜਿਸ ‘ਚ ਅਰਜੁਨ ਕਪੂਰ ਤੇ ਸੰਜੈ ਦੱਤ ਨਜ਼ਰ ਆ ਰਹੇ ਹਨ। ਫ਼ਿਲਮ ‘ਚ ਅਰਜੁਨ ਕਪੂਰ ਮਰਾਠਾ ਫ਼ੌਜ ਦੇ ਮੁੱਖੀ ਸਦਾਸ਼ਿਵਰਾਓ ਭਾਊ ਦੀ ਤੇ ਸੰਜੈ ਦੱਤ ਅਹਿਮਦ ਸ਼ਾਹ ਦੁਰਾਨੀ ਦੀ ਭੂਮਿਕਾ ਨਿਭਾਉਣਗੇ। ਇਨ•ਾਂ ਦੋਵਾਂ ਤੋਂ ਇਲਾਵਾ ਕ੍ਰਿਤੀ ਸੇਨਨ ਪਾਰਵਤੀ ਬਾਈ ਦੀ ਭੂਮਿਕਾ ਨਿਭਾਏਗੀ। ਪਾਰਵਤੀ ਬਾਈ ਮਰਾਠਾ ਰਾਜਾ ਸਦਾਸ਼ਿਵਰਾਓ ਦੀ ਦੂਜੀ ਪਤਨੀ ਸੀ। ਪਾਰਵਤੀ ਬਾਈ ਨੇ ਇਸ ਲੜਾਈ ‘ਚ ਬਹੁਤ ਅਹਿਮ ਯੋਗਦਾਨ ਪਾਇਆ ਸੀ। ਉਹ ਇਸ ਲੜਾਈ ਸਮੇਂ ਹਰ ਵਕਤ ਮਰਾਠਿਆਂ ਨਾਲ ਜੁੜੀ ਰਹੀ ਸੀ। ਜਦੋਂ ਸਦਾਸ਼ਿਵਰਾਓ ਦੀ ਅਗਵਾਈ ‘ਚ ਮਰਾਠਾ ਫ਼ੌਜ ਦੁਸ਼ਮਣ ਨੂੰ ਜਵਾਬ ਦੇਣ ਲਈ ਅੱਗੇ ਵਧ ਰਹੀ ਸੀ ਉਸ ਸਮੇਂ ਵੀ ਪਾਰਵਤੀ ਬਾਈ ਉਨ•ਾਂ ਨਾਲ ਅੱਗੇ ਵਧ ਰਹੀ ਸੀ। ਇਸ ਤੋਂ ਇਲਾਵਾ ਉਨ•ਾਂ ਨੇ ਅਪਾਣੇ ਨਾਲ ਹੋਰ ਔਰਤਾਂ ਨੂੰ ਵੀ ਲੜਨ ਲਈ ਜੋੜਿਆ ਸੀ। ਉਹ ਲੜਾਈ ਦੇ ਅੰਤ ਤਕ ਆਪਣੀ ਫ਼ੌਜ ਦਾ ਸਾਥ ਦਿੰਦੀ ਰਹੀ ਸੀ। ਇਸ ਤਰ•ਾਂ ਇਹ ਸਾਫ਼ ਹੋ ਜਾਂਦਾ ਹੈ ਕਿ ਕ੍ਰਿਤੀ ਇਸ ਫ਼ਿਲਮ ‘ਚ ਬਹੁਤ ਅਹਿਮ ਭੂਮਿਕਾ ਨਿਭਾਉਾਂਦੀਹੋਈ ਨਜ਼ਰ ਆਏਗੀ। ਇਸ ਵਾਰ ਕ੍ਰਿਤੀ ਅਦਾਕਾਰੀ ਨਾਲ-ਨਾਲ ਤਲਵਾਰਬਾਜ਼ੀ ਵੀ ਕਰਦੀ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 6 ਦਸੰਬਰ 2019 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਬਾਕੀ ਟੀਮ ਵੀ ਜਲਦ ਹੀ ਫ਼ਾਈਨਲ ਹੋ ਜਾਵੇਗੀ। ਕ੍ਰਿਤੀ ਦੀ ਇਹ ਪਹਿਲੀ ਇਤਿਹਾਸ ਆਧਾਰਿਤ ਫ਼ਿਲਮ ਹੋਵੇਗੀ। ਇਸ ਫ਼ਿਲਮ ਤੋਂ ਇਲਾਵਾ ਕ੍ਰਿਤੀ ਫ਼ਿਲਮ ‘ਹਾਊਸਫ਼ੁੱਲ 4’ ਤੇ ‘ਅਰਜੁਨ ਪਟਿਆਲਾ’ ‘ਚ ਵੀ ਨਜ਼ਰ ਆਵੇਗੀ। ਫ਼ਿਲਮ ‘ਅਜੁਨ ਪਟਿਆਲਾ’ ‘ਚ ਕ੍ਰਿਤੀ ਨਾਲ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਜੋੜੀ ਬਣਾਉਣਗੇ।