ਡ੍ਰਾਈ ਚਿਲੀ ਪਨੀਰ

images-300x168ਸਰਦੀਆਂ ਦੇ ਮੌਸਮ ਵਿੱਚ ਚਟਪਟੀਆਂ, ਮਸਾਲੇਦਾਰ ਅਤੇ ਗਰਮਾ-ਗਰਮ ਚੀਜ਼ਾਂ ਖਾਣ ਦਾ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਇਸ ਮੌਸਮ ਵਿੱਚ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਪਚ ਜਾਂਦੀਆਂ ਹਨ। ਪਨੀਰ ਦੀ ਸਬਜ਼ੀ ਤਾਂ ਤੁਸੀਂ ਕਾਫ਼ੀ ਵਾਰ ਖਾਧੀ ਹੋਵੇਗੀ, ਚਲੋ ਅੱਜ ਅਸੀਂ ਤੁਹਾਨੂੰ ਡ੍ਰਾਈ ਚਿੱਲੀ ਪਨੀਰ ਬਣਾਉਣ ਦੀ ਰੈਸਿਪੀ ਦੱਸਦੇ ਹਾਂ। ਘਰ ਵਿੱਚ ਕੋਈ ਮਹਿਮਾਨ ਆਉਣ ਵਾਲਾ ਹੈ ਤਾਂ ਉਸ ਨੂੰ ਪਨੀਰ ਦੀ ਸਬਜ਼ੀ ਨਹੀਂ ਸਗੋਂ ਪਨੀਰ ਦੀ ਸਨੈਕ ਡਿਸ਼ ਬਣਾ ਕੇ ਦਿਓ।
ਸਮੱਗਰੀ :
ਪਨੀਰ-250 ਗ੍ਰਾਮ (ਕਿਊਬ ਸ਼ੇਪ ਵਿੱਚ ਕੱਟਿਆ ਹੋਇਆ)
ਤੇਲ-2 ਟੇਬਲ ਸਪੂਨ
ਅਰਾਰੋਟ-2 ਟੀ ਸਪੂਨ
ਲਾਲ ਮਿਰਚ-1/4 ਟੀ ਸਪੂਨ
ਕਾਲੀ ਮਿਰਚ-1/4 ਟੀ ਸਪੂਨ
ਨਮਕ-1/2 ਟੀ ਸਪੂਨ
ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਈਡ ‘ਤੇ ਰੱਖ ਦਿਓ।
ਸੌਸ ਮਸਾਲੇ ਲਈ
ਤੇਲ-1 ਟੇਬਲ ਸਪੂਨ
ਅਦਰਕ-1 ਟੀ ਸਪੂਨ
ਲਸਣ-1/2 ਟੇਬਲ ਸਪੂਨ
ਪਿਆਜ਼-50 ਗ੍ਰਾਮ,
ਸ਼ਿਮਲਾ ਮਿਰਚ-150 ਗ੍ਰਾਮ
ਹਰੀ ਮਿਰਚ-3 ਲੰਮੀਆਂ ਕੱਟੀਆਂ ਹੋਈਆਂ
ਸੋਇਆ ਸੌਸ-1 ਟੇਬਲ ਸਪੂਨ
ਗ੍ਰੀਨ ਚਿਲੀ ਸੌਸ-1 ਟੇਬਲ ਸਪੂਨ
ਰੈੱਡ ਚਿੱਲੀ ਸੌਸ-1 ਟੇਬਲ ਸਪੂਨ
ਚੀਨੀ 1/4 ਟੀ ਸਪੂਨ
ਕਾਲੀ ਮਿਰਚ-1/4 ਟੀ ਸਪੂਨ,
ਨਮਕ-1/2 ਟੀ ਸਪੂਨ
ਲਾਲ ਮਿਰਚ-1/4 ਟੀ ਸਪੂਨ
ਅਰਾਰੋਟ-1 ਟੀ ਸਪੂਨ
ਪਾਣੀ 2 ਟੇਬਲ ਸਪੂਨ
ਵਿਧੀ :
ਸਭ ਤੋਂ ਪਹਿਲਾਂ ਮੈਰਿਨੇਟ ਲਈ ਰੱਖੀ ਪਨੀਰ ਦੀ ਸਮੱਗਰੀ ਨੂੰ ਗਰਮ ਤੇਲ ਵਿੱਚ ਚੰਗੀ ਤਰ੍ਹਾਂ ਫ਼੍ਰਾਈ ਕਰੋ। ਧਿਆਨ ਰਹੇ ਕਿ ਪਨੀਰ ਨੂੰ ਉਦੋਂ ਤੱਕ ਫ਼੍ਰਾਈ ਕਰੋ, ਜਦੋਂ ਤੱਕ ਉਹ ਗੋਲਡਨ ਨਾ ਹੋ ਜਾਵੇ।
ਦੂਜੇ ਪਾਸੇ ਫ਼੍ਰਾਈਪੈਨ ਵਿੱਚ ਤੇਲ ਗਰਮ ਕਰੋ ਅਤੇ ਲਸਣ-ਅਦਰਕ ਨੂੰ ਚੰਗੀ ਤਰ੍ਹਾਂ ਭੁੰਨ ਲਓ।
ਫ਼ਿਰ ਨਾਲ ਹੀ ਇਸ ਵਿੱਚ ਪਿਆਜ਼, ਸ਼ਿਮਲਾ ਮਿਰਚ, ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਪਕਾਓ।
ਇਸ ਦੇ ਨਾਲ ਇਸ ਵਿੱਚ ਸੋਇਆ ਸੌਸ, ਗ੍ਰੀਨ ਚਿੱਲੀ ਸੌਸ, ਰੈੱਡ ਚਿੱਲੀ ਸੌਸ, ਚੀਨੀ, ਕਾਲੀ ਮਿਰਚ, ਨਮਕ ਪਾਓ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਮਿਕਸ ਕਰੋ।
ਹੁਣ ਇਸ ਵਿੱਚ ਫ਼੍ਰਾਈ ਕੀਤਾ ਹੋਇਆ ਪਨੀਰ ਪਾਓ ਅਤੇ ਨਾਲ ਹੀ ਪਾਣੀ ਵਿੱਚ ਘੋਲ ਕੇ ਅਰਾਰੋਟ ਵੀ ਪਾਓ। ਇਸ ਤਰ੍ਹਾਂ ਸਮੱਗਰੀ ਨੂੰ ਮਿਕਸ ਕਰ ਕੇ ਸੇਕ ਲਗਵਾਓ।
ਤੁਹਾਡਾ ਡ੍ਰਾਈ ਚਿੱਲੀ ਪਨੀਰ ਤਿਆਰ ਹੈ। ਸਰਵ ਕਰੋ ਅਤੇ ਮਜ਼ੇ ਲਓ।

LEAVE A REPLY