ਡੈਬੀਊ ਮੈਚ ‘ਚ ਇਸ਼ਾਨ ਨੇ ਆਪਣੇ ਨਾਂ ਕੀਤੇ ਕੁੱਝ ਰਿਕਾਰਡ

ਅਹਿਮਦਾਬਾਦ – ਇਸ਼ਾਨ ਕਿਸ਼ਨ ਨੇ ਇੰਗਲੈਂਡ ਵਿਰੁੱਧ ਦੂਜੇ T-20 ਮੈਚ ‘ਚ ਭਾਰਤੀ ਟੀਮ ਦੇ ਲਈ ਡੈਬੀਊ ਕੀਤਾ। ਇਸ ਮੈਚ ‘ਚ ਇਸ਼ਾਨ ਕਿਸ਼ਨ ਨੇ ਸਲਾਮੀ ਬੱਲੇਬਾਜੀ ਕਰਦੇ ਹੋਏ ਆਪਣੇ ਪਹਿਲੇ ਹੀ ਮੈਚ ‘ਚ ਅਰਧ ਸੈਂਕੜਾ ਲਗਾਇਆ। ਇਸ ਮੈਚ ‘ਚ ਕੇ. ਐੱਲ, ਰਾਹੁਲ ਦੇ ਜਲਦ ਆਊਟ ਹੋ ਜਾਣ ਤੋਂ ਬਾਅਦ ਇਸ਼ਾਨ ਦਾ ਬੱਲਾ ਖ਼ੂਬ ਬੋਲਿਆ ਅਤੇ ਉਸ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਆਪਣੀ ਬੱਲੇਬਾਜ਼ੀ ਦੌਰਾਨ ਉਨ੍ਹਾਂ ਨੇ ਮੈਦਾਨ ਦੇ ਚਾਰੇ ਪਾਸੇ ਸ਼ੌਟ ਲਗਾਏ। ਆਪਣੇ ਡੈਬੀਊ ਮੈਚ ‘ਚ ਹੀ ਇਸ਼ਾਨ ਨੇ ਆਪਣੇ ਨਾਂ ਕਈ ਵੱਡੇ ਰਿਕਾਰਡ ਦਰਜ ਕਰ ਲਏ ਹਨ। ਦੇਖੋ ਰਿਕਾਰਡ –
ਭਾਰਤ ਦੇ ਲਈ T-20 ਡੈਬੀਊ ‘ਚ ਸਭ ਤੋਂ ਜ਼ਿਆਦਾ ਦੌੜਾਂ
61 – ਰਹਾਣੇ; 56 – ਕਿਸ਼ਨ; 50 – ਰੋਹਿਤ ਸ਼ਰਮਾ ਅਤੇ 50 – ਰੌਬਿਨ ਉਥੱਪਾ।
T-20 ਡੈਬੀਊ ‘ਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਚੌਕੇ
9 – ਇਸ਼ਾਨ ਬਨਾਮ ਇੰਗਲੈਂਡ; 8 – ਰਹਾਣੇ ਬਨਾਮ ਇੰਗਲੈਂਡ (2011) ਅਤੇ 6 – ਸਹਿਵਾਗ ਬਨਾਮ ਦੱਖਣੀ ਅਫ਼ਰੀਕਾ (2006)।
T-20 ਦੀ ਡੈਬੀਊ ਪਾਰੀ ‘ਚ ਸਭ ਤੋਂ ਜ਼ਿਆਦਾ ਬਾਊਂਡਰੀ ਫ਼ੀਸਦੀ
78.57% (44/56) ਇਸ਼ਾਨ ਕਿਸ਼ਨ ਬਨਾਮ ਇੰਗਲੈਂਡ 2021; 77.97% (46/59) ਏਟੋਨ ਡੇ ‘ਚ ਬਨਾਮ ਬੰਗਲਾਦੇਸ਼ 2013 ਅਤੇ 76.92% (60/78) ਡੇਵਿਡ ਮਲਾਨ ਬਨਾਮ ਦੱਖਣੀ ਅਫ਼ਰੀਕਾ 2017 ਵਿੱਚ।