ਡਾ. ਜੋਸਨ ਦੀ ਚੇਅਰਮੈਨ, ਕਾਉਂਸਿਲ ਆਫ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਵਜੋਂ ਨਿਯੁਕਤੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਡਾ. ਰਣਬੀਰ ਸਿੰਘ ਜੋਸਨ ਦੀ ਚੇਅਰਮੈਨ, ਕਾਉਂਸਿਲ ਆਫ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ, ਪੰਜਾਬ ਵਜੋਂ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀ ਤਿੰਨ ਸਾਲਾਂ ਦੇ ਲਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਜੋਸਨ ਕੇਂਦਰੀਂ ਹੋਮਿਓਪੈਥਿਕ ਕਾਉਂਸਿਲ , ਭਾਰਤ ਸਰਕਾਰ ਦੇ ਕਾਰਜਕਾਰਨੀ ਮੈਂਬਰ ਵੀ ਹਨ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਡੀਨ  ਵੀ ਰਹਿ ਚੁੱਕੇ ਹਨ।