ਬਦਲਦੇ ਲਾਈਫ਼ ਸਟਾਈਲ ਦੇ ਨਾਲ ਅੱਜ ਹਰ 10 ਵਿੱਚੋਂ 8 ਲੋਕ ਡਾਇਬਿਟੀਜ਼ ਦਾ ਸ਼ਿਕਾਰ ਹਨ। ਇੱਕ ਸ਼ੋਧ ਮੁਤਾਬਿਕ ਅੱਜ ਦੇ ਸਮੇਂ ‘ਚ ਚਾਰ ਕਰੋੜ ਤੋਂ ਜ਼ਿਆਦਾ ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਗ਼ਲਤ ਖਾਣ-ਪੀਣ ਅਤੇ ਖ਼ੂਨ ‘ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ‘ਤੇ ਇਹ ਬੀਮਾਰੀ ਹੋ ਜਾਂਦੀ ਹੈ। ਲੋਕ ਇਸ ਨੂੰ ਕੰਟਰੋਲ ਕਰਨ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਤੋਂ ਲੈ ਕੇ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ, ਪਰ ਫ਼ਿਰ ਵੀ ਇਹ ਜੜ੍ਹ ਤੋਂ ਖ਼ਤਮ ਨਹੀਂ ਹੁੰਦੀ। ਹਰੇ ਪਿਆਜ਼ ਦੀ ਮਦਦ ਨਾਲ ਤੁਸੀਂ ਇਸ ਡਾਇਬਿਟੀਜ਼ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਡਾਇਬਿਟੀਜ਼ ਦੇ ਕਾਰਨ – ਜ਼ਿਆਦਾ ਜੰਕ ਫ਼ੂਡ ਦੀ ਵਰਤੋਂ ਕਰਨਾ; ਮੋਟਾਪਾ; ਤਨਾਅ ਅਤੇ ਡਿਪ੍ਰੈਸ਼ਨ; ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ; ਜ਼ਿਆਦਾ ਚਾਹ, ਕੌਫ਼ੀ ਜਾਂ ਕੋਲਡ ਡ੍ਰਿੰਕਸ ਪੀਣਾ; ਜਨੈਟਿਕਸ ਪ੍ਰੌਬਲਮ
ਡਾਇਬਿਟੀਜ਼ ਦੇ ਲੱਛਣ – ਬਾਰ-ਬਾਰ ਪੇਸ਼ਾਬ ਆਉਣਾ; ਅੱਖਾਂ ਦੀ ਰੌਸ਼ਨੀ ਘੱਟ ਹੋਣਾ; ਜ਼ਿਆਦਾ ਪਿਆਸ ਲੱਗਣਾ; ਕਮਜ਼ੋਰੀ ਮਹਿਸੂਸ ਹੋਣਾ; ਸੱਟ ਅਤੇ ਜ਼ਖ਼ਮ ਦਾ ਦੇਰ ਨਾਲ ਭਰਨਾ; ਹੱਥਾਂ ਪੈਰਾਂ ‘ਤੇ ਖਾਰਸ਼ ਹੋਣਾ; ਭੁੱਖ ਜ਼ਿਆਦਾ ਲੱਗਣਾ; ਅਚਾਨਕ ਭਾਰ ਘੱਟ ਹੋਣਾ; ਚੱਕਰ ਆਉਣਾ; ਦਿਲ ਦੀ ਗਤੀ ਅਨਿਯਮਿਤ ਹੋਣਾ; ਕਿਡਨੀ ਖ਼ਰਾਬ ਹੋਣਾ।
ਡਾਇਬਿਟੀਜ਼ ਦਾ ਘਰੇਲੂ ਨੁਸਖ਼ਾ – ਇਸ ਲਈ ਤੁਸੀਂ ਕੁੱਝ ਹਰੇ ਪਿਆਜ਼ ਧੋ ਕੇ ਪਾਣੀ ‘ਚ ਭਿਓਂ ਦਿਓ। ਇਸ ਨੂੰ ਸਾਫ਼ ਪਾਣੀ ‘ਚ 24 ਘੰਟਿਆਂ ਤਕ ਭਿਓਂ ਕੇ ਰੱਖੋ। ਇਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੂਰਾ ਦਿਨ ਇਸ ਦੀ ਵਰਤੋਂ ਕਰੋ। ਲਗਾਤਾਰ ਕੁੱਝ ਮਹੀਨਿਆਂ ਤਕ ਇਸ ਪਾਣੀ ਨੂੰ ਪੀਣ ਨਾਲ ਤੁਹਾਡੀ ਡਾਇਬਿਟੀਜ਼ ਕੰਟਰੋਲ ਵਿੱਚ ਰਹੇਗੀ।
ਕੰਬੋਜ