ਜੀਜੇ ਦਾ ਨਾਪਾਕ ਰਿਸ਼ਤਾ ਬਣਿਆ ਪਤਨੀ ਅਤੇ ਸਾਲੀ ਦੇ ਕਤਲ ਦਾ ਕਾਰਨ

download-300x150ਇੱਕ ਦਿਨ ਰੇਖਾ ਨੇ ਸੁਰੇਖਾ ਨੂੰ ਕਿਹਾ, ਮੈਂ ਨੋਟ ਕੀਤਾ ਹੈ ਕਿ ਜੈਪਾਲ ਨੂੰ ਦੇਖਦੇ ਹੀ ਤੇਰੇ ਚਿਹਰੇ ਤੇ ਰੌਣਕ ਆ ਜਾਂਦੀ ਹੈ, ਅੱਖਾਂ ਚਮਕ ਉਠਦੀਆਂ ਹਨ।ਇਹ ਸੁਣ ਕੇ ਸੁਰੇਖਾ ਦੇ ਪਸੀਨੇ ਛੁਟ ਗਏ।ਰੇਖਾ ਨੇ ਗੱਲ ਅੱਗੇ ਵਧਾਈ, ਸੱਚ ਦੱਸੋ, ਕੀ ਚੱਲ ਰਿਹਾ ਹੈ। ਸੁਰੇਖਾ ਨੇ ਦੁਪੱਟੇ ਦੇ ਪੱਲੇ ਨਾਲ ਚਿਹਰੇ ਦਾ ਪਸੀਨਾ ਸਾਫ਼ਕੀਤਾ ਫ਼ਿਰ ਹੜਬੜਾਉਂਦੀ ਬੋਲੀ, ਦੀਦੀ, ਵੈਸਾ ਕੁਝ ਨਹੀਂ ਹੈ, ਜਿਵੇਂ ਤੁਸੀਂ ਸਮਝ ਰਹੀ ਹੋ।ਪਹਿਲਾਂ ਤਾਂ ਤੁਸੀਂ ਮੇਰੇ ਤੋਂ ਪ੍ਰਸਨਲ ਗੱਲਾਂ ਲੁਕੋਂਦੀ ਨਹੀਂ ਸੀ। ਝੂਠ ਬੋਲਣ ਦਾ ਫ਼ਾਇਦਾ ਨਹੀਂ ਸੀ, ਸੱਚ ਦੱਸੋ ਤਾਂ ਫ਼ਾਇਦੇ ਵਿੱਚ ਰਹੋਗੀ?
ਸੁਰੇਖਾ ਚੁੱਪ ਰਹੀ। ਫ਼ਿਰ ਪੁੱਛਿਆ ਜੈਪਾਲ ਤੇਰੇ ਨਾਲ ਵਿਆਹ ਕਰਵਾਏਗਾ?
22 ਸਾਲਾ ਰੇਖਾ ਰਾਮਪਾਲ ਦੀ ਕੁੜੀ ਸੀ। ਉਸਦੀ ਇੱਕ ਛੋਟੀ ਭੈਣ ਸੁਰੇਖਾ ਅਤੇ ਇੱਕ ਛੋਟਾ ਭਰਾ ਵਿਜੈ ਸੀ। ਤਕਰਬਨ 18 ਸਾਲ ਪਹਿਲਾਂ ਰੇਖਾ ਦਾ ਵਿਆਹ ਰਾਮਪਾਲ ਨਾਲ ਹੋਇਆ। ਉਹ ਗਾਜੀਆਬਾਦ ਦੇ ਹੀ ਥਾਣਾ ਮੋਹਨਨਗਰ ਖੇਤਰ ਨਿਵਾਸੀ ਬਾਬੂਰਾਮ ਦਾ ਵੱਡਾ ਮੁੰਡਾ ਸੀ।
ਵਿਆਹ ਤੋਂ ਬਾਅਦ ਰਾਮਪਾਲ ਨੇ ਇੱਕ ਵੱਡਾ ਮਕਾਨ ਕਿਰਾਏ ‘ਤੇ ਲੈ ਲਿਆ। ਪਹਿਲਾਂ ਪ੍ਰੈਕਟਿਸ ਜਮਾਈ, ਫ਼ਿਰ ਪਤਨੀ ਰੇਖਾ, ਭਰਾ ਜੈਪਾਲ ਅਤੇ ਇੱਕਲੌਤੀ ਭੈਣ ਬੀਨਾ ਨੂੰ ਲੈ ਆਇਆ। ਸਾਰੇ ਲੋਕ ਸਾਂਝੇ ਪਰਿਵਾਰ ਦੇ ਰੂਪ ਵਿੱਚ ਰਹਿ ਰਹੇ ਸਨ।
ਦਸ ਸਾਲ ਪਹਿਲਾਂ ਰਾਮਪਾਲ ਨੇ ਇੱਕ ਵੱਡਾ ਪਲਾਟ ਖਰੀਦ ਕੇ ਉਸ ਤੇ ਦੋ ਮੰਜ਼ਿਲਾ ਮਕਾਨ ਬਣਵਾ ਦਿੱਤਾ। ਨਵੇਂ ਮਕਾਨ ਵਿੱਚ ਕਲੀਨਿਕ ਵੀ ਸ਼ਿਫ਼ਟ ਕਰ ਲਈ ਅਤੇ ਪਰਿਵਾਰ ਵੀ। ਹੁਣ ਤੱਕ ਜੈਪਾਲ ਜਵਾਨ ਹੋ ਗਿਆ ਸੀ, ਪੜ੍ਹਾਈ ਦੇ ਨਾਲ ਉਹ ਕਲੀਨਿਕ ਤੇ ਵੱਡੇ ਭਰਾ ਦੀ ਮਦਦ ਵੀ ਕਰਦਾ ਸੀ। ਸਭ ਤੋਂ ਛੋਟੀ ਭੈਣ ਪੜ੍ਹ ਰਹੀ ਸੀ।
ਰਾਮਪਾਲ ਦਾ ਵਿੱਚਾਰ ਸੀ ਕਿ ਉਸਦਾ ਭਰਾ ਵੀ ਦਵਾਈਆਂ ਦੇਣੀਆਂ ਸਿੱਖ ਜਾਵੇ ਤਾਂ ਪਿੰਡ ਵਿੱਚ ਕਲੀਨਿਕ ਖੁੱਲ੍ਹਵਾ ਦੇਵੇਗਾ। ਰੇਖਾ ਅਤੇ ਰਾਮਪਾਲ ਨੂੰ ਰੱਬ ਨੇ ਸਾਰੇ ਸੁਖ ਦਿੱਤੇ ਸਨ, ਕੇਵਲ ਸੰਤਾਨ ਦਾ ਸੁਖ ਉਹਨਾਂ ਦੀ ਕਿਸਮਤ ਵਿੱਚ ਨਹੀਂ ਸੀ। ਦੋਵਾਂ ਨੂੰ ਇਹ ਦੁੱਖ ਤੰਗ ਕਰਦਾ ਸੀ।
ਰੇਖਾ ਨੂੰ ਛੋਟੀ ਭੈਣ ਸੁਰੇਖਾ ਨਾਲ ਵਿਸ਼ੇਸ਼ ਪਿਆਰ ਸੀ। ਇਯ ਕਰਕੇ ਉਹ ਅਕਸਰ ਭੈਣ ਦੇ ਘਰ ਰਹਿਣ ਆ ਜਾਂਦੀ ਸੀ। ਇਸੇ ਆਵਾਜਾਈ ਵਿੱਚ ਸੁਰੇਖਾ ਅਤੇ ਜੈਪਾਲ ਦੀਆਂ ਅੱਖਾਂ ਚਾਰ ਹੋ ਗਈਆਂ।
ਹੁਣ ਸੁਰੇਖਾ ਅਤੇ ਜੈਪਾਲ ਦਾ ਪਿਆਰ ਵਿਆਹ ਵੱਲ ਵੱਧ ਗਿਆ। ਰੇਖਾ ਲਈ ਖੁਸ਼ੀ ਦੀ ਗੱਲ ਸੀ ਕਿ ਛੋਟੀ ਭੈਣ ਵੀ ਉਹਨਾਂ ਦੇ ਨਾਲ ਰਹੇ। ਸੁਰੇਖਾ ਨੂੰ ਭੈਣ ਅਤੇ ਜੈਪਾਲ ਦੀ ਭਰਜਾਈ ਦੀ ਸ਼ਹਿ ਮਿਲੀ ਤਾਂ ਹੋਰ ਵੀ ਖੁੱਲ੍ਹਾਪਣ ਆ ਗਿਆ। ਜੈਪਾਲ ਅਤੇ ਸੁਰੇਖਾ ਵਿੱਚ ਸਰੀਰਕ ਸਬੰਧ ਵੀ ਬਣ ਗਏ। ਰੇਖਾ ਨੇ ਭੈਣ ਅਤੇ ਦਿਓਰ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਜਲਦੀ ਹੀ ਪਰਿਵਾਰ ਦੇ ਵੱਡੇ ਲੋਕਾਂ ਨਾਲ ਗੱਲ ਕਰੇਗੀ।ਤਿੰਨ-ਚਾਰ ਦਿਨ ਬਾਅਦ ਹੀ ਰੇਖਾ ਨੂੰ ਰਾਮਪਾਲ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਰੇਖਾ ਨੇ ਜੈਪਾਲ ਅਤੇ ਸੁਰੇਖਾ ਦੇ ਰਿਸ਼ਤੇ ਦੀ ਗੱਲ ਛੇੜ ਦਿੱਤੀ, ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ। ਜੈਪਾਲ ਤੇਰਾ ਛੋਟਾ ਭਰਾ ਹੈ ਅਤੇ ਸੁਰੇਖਾ ਮੇਰੀ ਛੋਟੀ ਭੈਣ।ਪਤੀ ਦੇ ਮਨ ਵਿੱਚ ਕੀ ਚੱਲ ਰਿਹਾ ਸੀ, ਰੇਖਾ ਇਸ ਤੋਂ ਅਣਜਾਣ ਸੀ। ਪਤੀ ਨੂੰ ਚੁੱਪ ਦੇਖ ਕੇ ਉਹ ਬੋਲੀ, ਸੁਰੇਖਾ ਅਤੇ ਜੈਪਾਲ ਦਾ ਵਿਆਹ ਕਰਨ ਵਿੱਚ ਹੀ ਸਾਡਾ ਲਾਭ ਹੈ।ਰਾਮਪਾਲ ਨੇ ਹੈਰਾਨੀ ਨਾਲ ਰੇਖਾ ਦੀਆਂ ਨਜ਼ਰਾਂ ਵੱਲ ਦੇਖਿਆ, ਵਿਆਹ ਉਹਨਾਂ ਦਾ ਆਵਹਗਾ, ਆਨੰਦ ਦੀ ਨਦੀ ਵਿੱਚ ਡੁਬਕੀ ਉਹ ਲਗਾਉਣਗੇ, ਸਾਨੂੰ ਕੀ ਫ਼ਾਇਦਾ ਹੋਵੇਗਾ।
ਦੇਖੋ ਕਿਤੇ ਨਾ ਕਿਤੇ ਅਸੀਂ ਜੈਪਾਲ ਦਾ ਵਿਆਹ ਕਰਨਾ ਹੀ ਹੈ। ਫ਼ਿਰ ਪਰਾਈ ਲੜਕੀ ਦਾ ਪਤਾ ਨਹੀਂ ਕਿਹੋ ਜਿਹੀ ਹੋਵੇ। ਸਾਡੇ ਪਰਿਵਾਰ ਵਿੱਚ ਕਲੇਸ਼ ਵੀ ਪੁਆ ਸਕਦੀ ਹੈ। ਸੁਰੇਖਾ ਨਾਲ ਵਿਆਹ ਕਰਨ ਤੇ ਸਾਡਾ ਸਾਂਝਾ ਪਰਿਵਾਰ ਵੀ ਨਹੀਂ ਟੁੱਟੇਗਾ ਅਤੇ ਪ੍ਰੇਮ ਭਾਵਨਾ ਬਣੀ ਰਹੇਗੀ।
ਰਾਮਪਾਲ ਦੇ ਚਿਹਰੇ ‘ਤੇ ਸੰਤੁਸ਼ਟੀ ਦੀ ਭਾਵਨਾ ਨਜ਼ਰ ਆਈ। ਰੇਖਾ ਦੀ ਗੱਲ ਖਤਮ ਹੋਈ ਤਾਂ ਰਾਮਪਾਲ ਨੇ ਕਿਹਾ, ਬੱਸ ਇਹੀ ਲਾਭ ਹੈ।
ਇਸ ਤੋਂ ਵੀ ਵੱਡਾ ਲਾਭ ਇੱਕ ਹੋਰ ਹੈ, ਰੇਖਾ ਬੋਲੀ, ਰੱਬ ਦਾ ਦਿੱਤਾ ਹੋਇਆ ਸਾਡੇ ਕੋਲ ਸਾਰਾ ਕੁਝ ਹੈ। ਜਿਹਨਾਂ ਦੀ ਸੰਤਾਨ ਨਹੀਂ ਹੁੰਦੀ, ਉਹਨਾਂ ਦੇ ਬੁਢਾਪੇ ਦਾ ਸਹਾਰਾ ਨਹੀਂ ਹੁੰਦਾ। ਜੈਪਾਲ ਅਤੇ ਸੁਰੇਖਾ ਨਾਲ ਸਾਡੀ ਮਜ਼ਬੂਤ ਡੋਰ ਬੰਨ੍ਹੀ ਜਾਵੇਗੀ। ਸੁਰੇਖਾ ਦਾ ਬੇਟਾ ਹੋਵੇਗਾ ਤਾਂ ਅਸੀਂ ਉਸਨੂੰ ਗੋਦ ਲੈ ਸਕਦੇ ਹਾਂ, ਉਸਨੂੰ ਆਪਣਾ ਵਾਰਸ ਬਣਾ ਸਕਦੇ ਹਾਂ।
ਰਾਮਪਾਲ ਨੇ ਕਿਹਾ, ਸੋਚਾਂਗਾ ਫ਼ਿਰ ਦੱਸਾਂਗਾ। ਰਾਮਪਾਲ ਦੇ ਮਨ ਵਿੱਚ ਚੱਲ ਰਿਹਾ ਸੀ ਕਿ ਜੇਕਰ ਮੈਂ ਹੀ ਸੁਰੇਖਾ ਨੂੰ ਗਰਭ ਠਹਿਰਾ ਦਿਆਂ ਤਾਂ ਕੀ ਮਾੜਾ ਹੈ। ਨੁਕਸ ਰੇਖਾ ਵਿੱਚ ਹੋ ਸਕਦਾ ਹੈ, ਮੇਰੇ ਵਿੱਚ ਨਹੀਂ।ਰਾਮਪਾਲ ਤਿਕੜਮਾਂ ਭਿੜਾਉਣ ਲੱਗਿਆ। ਇੱਕ ਕਰੀਬੀ ਰਿਸ਼ਤੇਦਾਰ ਤੋਂ ਵਿਆਹ ਦਾ ਸੱਦਾ ਆਇਆ ਤਾਂ ਰਾਮਪਾਲ ਨੇ ਪਤਨੀ ਰੇਖਾ ਅਤੇ ਭਰਾ ਨੂੰ ਉਥੇ ਭੇਜ ਦਿੱਤਾ। ਸੁਰੇਖਾ ਨੂੰ ਉਸਨੇ ਇਸ ਬਹਾਨੇ ਰੋਕ ਲਿਆ ਕਿ ਉਸਦੇ ਰਹਿਣ ਅਤੇ ਖਾਣ-ਪੀਣ ਦੀ ਦਿੱਕਤ ਹੋਵੇਗਾ, ਇਸ ਕਰਕੇ ਉਹ ਰੁਕ ਜਾਵੇ।
ਉਸੇ ਰਾਤ ਗਜਬ ਹੋਇਆ। ਰਾਮਪਾਲ ਨੇ ਰਾਤ ਨੂੰ ਮਕਾਨ ਦੇ ਦਰਵਾਜ਼ੇ ਬੰਦ ਕੀਤੇ ਅਤੇ ਫ਼ਿਰ ਸੁਰੇਖਾ ਨੂੰ ਬੈਡਰੂਮ ਵਿੱਚ ਬੁਲਾਅਿਾ। ਰਾਮਪਾਲ ਨੇ ਆਪਣੀ ਸ਼ਤਰੰਜੀ ਚਾਲ ਦਾ ਪਹਿਲਾ ਮੋਹਰਾ ਚੱਲਿਆ। ਸੁਣਿਆ ਹੈ ਕਿ ਤੂੰ ਜੈਪਾਲ ਨੂੰ ਪਿਆਰ ਕਰਦੀ ਹੋ।
ਰਾਮਪਾਲ ਨੇ ਸੁਰੇਖਾ ਤੋਂ ਸਾਰਾ ਕੁਝ ਪੁੱਛ ਲਿਆ। ਰਾਮਪਾਲ ਨੇ ਫ਼ਿਰ ਆਪਣੀ ਸ਼ਾਤਰ ਚਾਲ ਚੱਲੀ ਅਤੇ ਕਿਹਾ ਕਿ ਤੁਸੀਂ ਮੇਰੇ ਤੋਂ ਬੱਚਾ ਪੈਦਾ ਕਰੋ। ਸੁਰੇਖਾ ਹੈਰਾਨ ਰਹਿ ਗਈ। ਜੀਜਾ, ਤੁਸੀਂ ਇਹ ਕੀ ਕਹਿ ਰਹੇ ਹੋ? ਇਸ ਤੋਂ ਬਾਅਦ ਰਾਮਪਾਲ ਨੇ ਸੁਰੇਖਾ ਨਾਲ ਬਲਾਤਕਾਰ ਕੀਤਾ।
ਰਾਮਪਾਲ ਦੇ ਪਰਿਵਾਰ ਵਾਲੇ ਤਿੰਨ ਦਿਨ ਬਾਅਦ ਵਾਪਸ ਆਏ। ਇਹਨਾਂ ਤਿੰਨਾਂ ਦਿਨਾਂ ਵਿੱਚ ਰਾਮਪਾਲ ਸੁਰੇਖਾ ਨਾਲ ਵਾਸਨਾ ਪੂਰਤੀ ਕਰਦਾ ਰਿਹਾ।
ਸੁਰੇਖਾ ਨੇ ਆਪ ਬੀਤੀ ਰੇਖਾ ਨੂੰ ਸੁਣਾਈ ਤਾਂ ਉਸਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਰੇਖਾ ਨੇ ਸੰਭਲਦਿਆਂ ਕਿਹਾ ਕਿ ਕਿਸੇ ਤਰ੍ਹਾਂ ਜੈਪਾਲ ਨੂੰ ਇਸਦੀ ਭਿਣਕ ਨਾ ਲੱਗਣ ਦੇਵੀਂ। ਉਸਨੂੰ ਪਤਾ ਲੱਗਿਆ ਤਾਂ ਉਹ ਤੇਰੇ ਨਾਲ ਵਿਆਹ ਨਹੀਂ ਕਰੇਗਾ।
ਤਾਂ ਕੀ ਮੈਂ ਇਸੇ ਤਰ੍ਹਾਂ ਜੀਜੇ ਦੀ ਵਾਸਨਾ ਦਾ ਸ਼ਿਕਾਰ ਬਣਦੀ ਰਹਾਂ। ਰੇਖਾ ਨੇ ਰਾਮਪਾਲ ਨਾਲ ਗੱਲ ਕੀਤੀ ਤਾਂ ਉਸ ਨੂੰ ਬਿਲਕੁਲ ਪਛਤਾਵਾ ਨਹੀਂ ਸੀ। ਰੇਖਾ ਇੱਥੇ ਹੀ ਕਮਜ਼ੋਰ ਪੈ ਜਾਂਦੀ ਸੀ ਕਿ ਉਹ ਨਿਰਸੰਤਾਨ ਹੈ। ਡਰਦੀ ਰਹਿੰਦੀ ਕਿ ਕਿਤੇ ਰਾਮਪਾਲ ਉਸ ਨੂੰ ਛੱਡ ਨਾ ਦੇਵੇ। ਰਾਮਪਾਲ ਅਮੀਰ ਅਤੇ ਪ੍ਰਭਾਵਸ਼ਾਲੀ ਸੀ, ਦੂਜੇ ਪਾਸੇ ਉਹ ਨਿਰਸੰਤਾਨ ਸੀ, ਇਸ ਕਰਕੇ ਸੁਰੇਖਾ ਦਾ ਵਿੱਚਾਰ ਸੀ ਕਿ ਉਹ ਉਸਨੂੰ ਵੀ ਮੁੱਠੀ ਵਿੱਚ ਰੱਖ ਕੇ ਉਸਦੀ ਧਨ-ਸੰਪਤੀ ਤੇ ਕਾਬਜ ਰਹੇਗੀ। ਜੈਪਾਲ ਦੀ ਸੰਪਤੀ ਤੋਂ ਇਲਾਵਾ ਜੋ ਕੁਝ ਰਾਮਪਾਲ ਦਾ ਹੈ, ਉਹ ਵੀ ਉਸਦਾ ਹੋ ਜਾਵੇਗਾ। ਭੈਣ ਹੀ ਨਹੀਂ ਰਾਮਪਾਲ ਨੂੰ ਵੀ ਸੁਰੇਖਾ ਨੇ ਵਿਸ਼ਵਾਸ ਦਿਵਾ ਦਿੱਤਾ ਕਿ ਉਸ ਜੈਪਾਲ ਨਾਲ ਵਿਆਹ ਤੋਂ ਬਾਅਦ ਵੀ ਰਾਮਪਾਲ ਨਾਲ ਸਬੰਧ ਬਣਾਉਂਦੀ ਰਹੇਗੀ।ਵਿਆਹ ਤੋਂ ਬਾਅਦ ਵੀ ਰਾਮਪਾਲ ਸੁਰੇਖਾ ਨਾਲ ਬਿਸਤਰ ਸਾਂਝਾ ਕਰਦਾ ਰਿਹਾ। 5 ਨਵੰਬਰ ਦੀ ਅੱਧੀ ਰਾਤ ਨੂੰ ਜੈਪਾਲ ਦੀਆਂ ਚੀਖਾਂ ਸੁਣ ਕੇ ਆਸ ਪਾਸ ਦੇ ਲੋਕ ਇੱਕੱਠੇ ਹੋਏ, ਤਾਂ ਪਤਾ ਲੱਗਿਆ ਕਿ ਬਦਮਾਸ਼ ਘਰ ਵਿੱਚ ਵੜ ਆਏ ਸਨ। ਉਹਨਾਂ ਨੇ ਸੁਰੇਖਾ, ਰੇਖਾ ਅਤੇ ਰਾਮਪਾਲ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।ਲਾਸ਼ਾਂ ਦੇਖਣ ਤੋਂ ਬਾਅਦ ਪੜੌਸੀ ਗੁੱਡੂ ਨੇ ਪੁਲਿਸ ਨੂੰ ਫ਼ੋਨ ਕੀਤਾ। ਜਾਂਚ ਦੌਰਾਨ ਜੈਪਾਲ ਨੇ ਪੁਲਿਸ ਨੂੰ ਦੱਸਿਆ ਕਿ ਮੈਂ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਹੇਠਾਂ ਰਹਿੰਦਾ ਹਾਂ, ਜਦਕਿ ਭਰਾ-ਭਰਜਾਈ ਪਹਿਲੀ ਮੰਜ਼ਿਲ ਤੇ। ਪਰਚੂਨ ਦੀ ਦੁਕਾਨ, ਬਿਊਟੀ ਪਾਰਲਰ ਅਤੇ ਕਲੀਨਿਕ ਵਿੱਚ ਜਾਣ ਦੇ ਰਸਤੇ ਬਾਹਰ ਤੋਂ ਵੀ ਹਨ ਅਤੇ ਮਕਾਨ ਦੇ ਅੰਦਰ ਤੋਂ ਵੀ। ਅਚਾਨਕ ਆਵਾਜ਼ਾਂ ਆਉਣ ਨਾਲ ਮੇਰੀ ਜਾਗ ਖੁੱਲ੍ਹੀ। ਕਮਰੇ ਤੋਂ ਉਠ ਕੇ ਮੈਂ ਬਾਹਰ ਆਇਆ ਤਾਂ ਕੁਝ ਬਦਮਾਸ਼ਾਂ ਨੂੰ ਮਕਾਨ ਵਿੱਚ ਵੜੇ ਪਾਇਆ। ਗਿਣਤੀ ਵਿੱਚ ਉਹ ਕਿੰਨੇ ਸਨ, ਮੈਂ ਸਹੀ-ਸਹੀ ਗਿਣਤੀ ਨਹੀਂ ਦੱਸ ਸਕਦਾ। ਮੈਂ ਉਹਨਾਂ ਨੂੰ ਲਲਕਾਰਿਆ, ਤਾਂ ਉਹ ਮਕਾਨ ਤੋਂ ਨਿਕਲ ਭੱਜੇ। ਦਰਵਾਜ਼ਾ ਵੀ ਬਾਹਰ ਤੋਂ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮੈਂ ਘਰੇ ਚੈਕ ਕੀਤਾ ਤਾਂ ਪਾਇਟਾ ਕਿ ਸੁਰੇਖਾ ਦੀ ਲਾਸ਼ ਬਿਊਟੀ ਪਾਰਲਰ ਵਿੱਚ ਪਈ ਹੈ ਅਤੇ ਭਰਾ-ਭਰਜਾਈ ਦੀ ਲਾਸ਼ ਬੈਡਰੂਮ ਵਿੱਚ। ਲਾਸ਼ਾਂ ਦੇਖ ਕੇ ਮੈਂ ਚੀਖਣ ਲੱਗਿਆ ਤਾਂ ਪੜੌਸੀ ਦੌੜੇ ਆਏ। ਉਹਨਾਂ ਨੇ ਬਾਹਰ ਤੋਂ ਬੰਦ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਪੁਲਿਸ ਨੂੰ ਫ਼ੋਨ ਕੀਤਾ।
ਪੁਲਿਸ ਨੇ ਲਾਸ਼ਾਂ ਦਾ ਮੁਆਇਨਾ ਕੀਤਾ ਤਾਂ ਤਿੰਨਾਂ ਨੂੰ ਧਾਰਦਾਰ ਹਥਿਆਰ ਨਾਲ ਹਲਾਕ ਕਰ ਦਿੱਤਾ ਗਿਆ ਸੀ। ਸਿਰ, ਚਿਹਰੇ, ਛਾਤੀ ਤੇ ਘਾਤਕ ਜ਼ਖਮ ਸਨ ਅਤੇ ਗਲਾ ਵੱਢ ਦਿੱਤਾ ਗਿਆ ਸੀ। ਘਰ ਵਿੱਚ ਕਿਸੇ ਕਿਸਮ ਦੀ ਲੁੱਟਮਾਰ ਨਹੀਂ ਹੋਈ ਸੀ।ਪੁੱਛਗਿੱਛ ਵਿੱਚ ਜੈਪਾਲ ਨੇ ਪਿੰਡ ਦੇ ਹੀ ਸਿਆਰਾਮ ਅਤੇ ਵਿਜੇਂਦਰ ‘ਤੇ ਸ਼ੱਕ ਪ੍ਰਗਟ ਕੀਤਾ। ਪੁਲਿਸ ਨੇ ਉਹਨਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਤਾਂ ਉਹ ਨਿਰਦੋਸ਼ ਨਿਕਲੇ। ਉਹਨਾਂ ਦਾ ਕਹਿਣਾ ਸੀ ਕਿ ਕਮੇਟੀ ਦੇ ਪੰਜ ਹਜ਼ਾਰ ਰੁਪਏ ਨੂੰ ਲੈ ਕੇ ਉਹਨਾਂ ਦਾ ਵਿਵਾਦ ਰਾਮਪਾਲ ਨਾਲ ਜ਼ਰੂਰ ਸੀਪਰ ਇੰਨੀ ਛੋਟੀ ਰਕਮ ਲਈ ਉਹ ਕੀ ਹੱਤਿਆ ਕਰਨਗੇ।ਪੁਲਿਸ ਨੇ ਮੁਖਬਰਾਂ ਦੀ ਮਦਦ ਲਈ ਤਾਂ ਪਤਾ ਲੱਗਿਆ ਕਿ ਜੈਪਾਲ ਅਤੇ ਉਸਦਾ ਚਚੇਰਾ ਭਰਾ ਵਿਜੈ ਪਾਲ ਰੇਖਾ ਅਤੇ ਸੁਰੇਖਾ ਨਾਲ ਖਾਰ ਖਾਂਦੇ ਸਨ। ਇਸਦਾ ਕਾਰਨ ਸੀ ਕਿ ਜੈਪਾਲ ਦੀ ਪਤਨੀ ਸੁਰੇਖਾ ਨਾਲ ਰਾਮਪਾਲ ਦੇ ਨਜਾਇਜ਼ ਸਬੰਧ ਸਨ ਅਤੇ ਵਿਜੈਪਾਲ ਨਾਲ ਰਾਮਪਾਲ ਦਾ ਸੰਪਤੀ ਦਾ ਵਿਵਾਦ ਚੱਲ ਰਿਹਾ ਸੀ।
ਜੈਪਾਲ ਸ਼ੱਕ ਦੇ ਘੇਰੇ ਵਿੱਚ ਆਇਆ ਤਾਂ ਉਸਦੇ ਨਾਲ ਵਿਜੈਪਾਲ ਤੋਂ ਵੀ ਪੁੱਛਗਿੱਛ ਆਰੰਭ ਕੀਤੀ। ਪੁਲਿਸ ਨੇ ਮਨੋਵਿਗਿਆਨਕ ਜਾਲ ਉਲਝਾਇਆ ਤਾਂ ਦੋਵਾਂ ਨੇ ਸੱਚ ਉਗਲ ਦਿੱਤਾ।
ਜੈਪਾਲ ਨੂੰ ਸੁਰੇਖਾ ਅਤੇ ਰਾਮਪਾਲ ਦੇ ਸਬੰਧਾਂ ਤੇ ਸ਼ੱਕ ਪਹਿਲਾਂ ਹੀ ਸੀ, ਪਰ ਜਦੋਂ ਤਿੰਨ ਮਹੀਨੇ ਪਹਿਲਾਂ ਉਸਦਾ ਪਥਰੀ ਦਾ ਅਪਰੇਸ਼ਨ ਹੋਇਆ ਤਾਂ ਸ਼ੱਕ ਯਕੀਨ ਵਿੱਚ ਬਦਲ ਗਿਆ। ਰਾਮਪਾਲ ਨੇ ਉਸਨੂੰ ਹਦਾਇਤ ਦਿੱਤੀ, ਤਿੰਨ ਮਹੀਨੇ ਤੱਕ ਤੁਸੀਂ ਸੁਰੇਖਾ ਨਾਲ ਨਹੀਂ ਸੋਵੋਗੇ। ਸੁਰੇਖਾ ਅੰਸ਼ਿਕਾ ਨੂੰ ਲੈ ਕੇ ਰੇਖਾ ਦੇ ਕਮਰੇ ਵਿੱਚ ਸੌਂਵੇਗੀ। ਸਿਹਤਮੰਦ ਹੋਣ ਤੱਕ ਜੈਪਾਲ ਖੁਦ ਪਤਨੀ ਤੋਂ ਦੂਰ ਰਹਿਣਾ ਚਾਹੁੰਦਾ ਸੀ। ਉਹ ਅਲੱਗ ਕਮਰੇ ਵਿੱਚ ਸੌਣ ਲੱਗਿਆ।
ਦਰਅਸਲ ਇਹ ਰਾਮਪਾਲ ਦੀ ਸਾਜਿਸ਼ ਸੀ। ਉਹ ਹਰ ਰਾਤ ਸੁਰੇਖਾ ਨੂੰ ਭੋਗਣਾ ਚਾਹੁੰਦਾ ਸੀ। ਜੈਪਾਲ ਦੇ ਸੌਂਦੇ ਹੀ ਸੁਰੇਖਾ ਰਾਮਪਾਲ ਦੇ ਕਮਰੇ ਵਿੱਚ ਪਹੁੰਚ ਜਾਂਦੀ ਅਤੇ ਰੇਖਾ ਸੁਰੇਖਾ ਦੇ ਬੱਚੇ ਦੇ ਕੋਲ ਸੌਣ ਆ ਜਾਂਦੀ। ਇੱਕ ਰਾਤ ਜੈਪਾਲ ਦੀ ਨੀਂਦ ਖੁੱਲ੍ਹ ਗਈ। ਉਸਨੇ ਪਤਨੀ ਅਤੇ ਭਰਾ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ ਤਾਂ ਅਸਮਾਨ ਸਿਰ ਤੇ ਚੁੱਕ ਲਿਆ। ਸਭ ਤੋਂ ਪਹਿਲਾਂ ਸੁਰੇਖਾ ਪਤੀ ਦੇ ਖਿਲਾਫ਼ ਖੜ੍ਹੀ ਹੋਈ, ਫ਼ਿਰ ਰੇਖਾ ਅਤੇ ਰਾਮਪਾਲ ਨੇ ਉਸਦਾ ਸਮਰਥਨ ਕੀਤਾ। ਜੈਪਾਲ ਇੱਕੱਲਾ ਪੈ ਗਿਆ। ਸੁਰੇਖਾ ਨੇ ਵੁਸਨੂੰ ਸਪਸ਼ਟ ਕਿਹਾ, ਜੀਜਾ ਦੇ ਨਾਲ ਸੰਗਮ ਵਿੱਚ ਮੈਨੂੰ ਚੰਗਾ ਲੱਗਦਾ ਹੈ। ਰਾਮਪਾਲ ਨੇ ਇਹ ਵੀ ਕਹਿ ਦਿੱਤਾ ਕਿ ਉਹ ਸੁਰੇਖਾ ਨਾਲ ਵਿਆਹ ਕਰਨ ਲਈ ਤਿਆਰ ਹੈ।
ਉਸ ਦਿਨ ਤਾਂ ਜੈਪਾਲ ਚੁੱਪ ਰਿਹਾ ਪਰ ਅੰਦਰ ਹੀ ਅੰਦਰ ਘੁਟਦਾ ਰਿਹਾ। ਉਧਰ ਵਿਜੈਪਾਲ ਵੀ ਅੰਦਰ ਹੀ ਅੰਦਰ ਘੁਟ ਰਿਹਾ ਸੀ। ਇਸ ਤੋਂ ਬਾਅਦ ਦੋਵੇਂ ਮਿਲ ਗਏ ਅਤੇ ਹੱਤਿਆ ਦਾ ਪਲਾਨ ਬਣਾਇਆ। 5 ਜਨਵਰੀ ਦੀ ਰਾਤ ਚੁਣੀ ਗਈ। ਉਸੇ ਰਾਤ ਰਾਤੀ 11 ਵਜੇ ਵਿਜੈਪਾਲ ਚੋਰੀ ਜਿਹੇ ਬਾਈਕ ਤੇ ਸਵਾਰ ਹੋ ਕੇ ਰਾਮਪਾਲ ਦੇ ਘਰ ਪਹੁੰਚ ਗਿਆ। ਬਾਈਕ ਉਸਨੇ ਘਰ ਤੋਂ ਦੂਰ ਖੜ੍ਹੀ ਕਰ ਦਿੱਤੀ। ਉਡੀਕ ਰਹੇ ਜੈਪਾਲ ਨੇ ਦਰਵਾਜ਼ਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਵਿਜੈਪਾਲ ਨੂੰ ਲੈ ਕੇ ਉਹ ਸੁਰੇਖਾ ਦੇ ਕੋਲ ਪਹੁੰਚਿਆ। ਉਸਨੂੰ ਸੌਣ ਤੋਂ ਉਠਣ ਲਈ ਕਿਹ, ਵਿਜੈਪਾਲ ਦੇ ਪੇਟ ਵਿੱਚ ਦਰਦ ਹੈ, ਉਸਨੂੰ ਇੰਜੈਕਸ਼ਨ ਲਗਾਉਣਾ ਹੈ।
ਸੁਰੇਖਾ ਨੀਂਦ ਤੋਂ ਉਠ ਕੇ ਉਹਨਾਂ ਦੋਵਾਂ ਨਾਲ ਤੁਰ ਪਈ। ਉਹ ਕਲੀਨਿਕ ਵਿੱਚ ਜਾਣਾ ਚਾਹੁੰਦੀ ਸੀ ਪਰ ਜੈਪਾਲ ਨੈ ਮੂੰਹ ਦਬਾ ਕੇ ਉਸਨੂੰ ਬਿਊਟੀ ਪਾਰਲਰ ਵਿੱਚ ਖਿੱਚ ਲਿਆ ਅਤੇ ਜੈਪਾਲ ਦੁਆਰਾ ਲੁਕੋਇਆ ਚਾਕੂ ਘੋਪ ਦਿੱਤਾ।
ਤੇਜ਼ਧਾਰ ਵੱਡਾ ਚਾਕੂ ਸੁਰੇਖਾ ਦੇ ਗਲੇ ਤੇ ਰੇਤ ਦਿੱਤਾ। ਸੁਰੇਖਾ ਖਾਮੋਸ਼ ਮੌਤ ਮਰ ਗਈ। ਇਸ ਤੋਂ ਬਾਅਦ ਜੈਪਾਲ ਨੇ ਵੱਡਾ ਚਾਕੂ ਚੁੱਕਿਆ ਅਤੇ ਦੱਬੇ ਪੈਰ ਪਹਿਲੀ ਮੰਜ਼ਿਲ ਤੇ ਸਥਿਤ ਰਾਮਪਾਲ ਦੇ ਕਮਰੇ ਵਿੱਚ ਪਹੁੰਚਿਆ। ਰਾਮਪਾਲ ਅਤੇ ਰੇਖਾ ਪਲੰਗ ਤੇ ਮੱਛਰਦਾਨੀ ਲਗਾ ਕੇ ਸੌਂ ਰਹੇ ਸਨ। ਹਲਕੇ ਜਿਹੇ ਮੱਛਰਦਾਨੀ ਹਟਾਈ ਅਤੇ ਉਹਨਾਂ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਦੋਵੇਂ ਆਵਾਜ਼ ਕੱਢੇ ਬਿਨਾਂ ਹੀ ਮਰ ਗਏ। ਇਸ ਤੋਂ ਬਾਅਦ ਮੂੰਹ-ਹੱਥ ਧੋ ਕੇ ਖੂਨ ਸਾਫ਼ ਕੀਤਾ ਅਤੇ ਵਿਜੈਪਾਲ ਬਾਹਰ ਤੋਂ ਦਰਵਾਜ਼ਾ ਬੰਦ ਕਰਕੇ ਨਿਕਲ ਗਿਆ।

LEAVE A REPLY