1 ਦਸੰਬਰ ਦੀ ਸਵੇਰੇ 11 ਵਜੇ ਦੇ ਕਰੀਬ ਕ੍ਰਿਸ਼ਨਾ ਵੱਲਭ ਗੁਪਤਾ ਲਿਫ਼ਟ ਤੋਂ7ਵੀਂ ਮੰਜ਼ਿਲ ਤੇ ਸਥਿਤ ਆਪਣੇ ਫ਼ਲੈਟ ਨੰਬਰ 702 ‘ਤੇ ਪਹੁੰਚੇ ਤਾਂ ਉਹਨਾਂ ਨੂੰ ਫ਼ਲੈਟ ਦੇ ਦਰਵਾਜ਼ੇ ਦੀ ਸਿਟਕਣੀ ਬਾਹਰ ਤੋਂ ਬੰਦ ਮਿਲੀ। ਉਸਨੂੰ ਲੱਗਿਆ ਕਿ ਰੁਚਿਕਾ ਕਿਸੇ ਕੰਮ ਉਪਰ ਵਾਲੇ ਫ਼ਲੈਟ ਵਿੱਚ ਗਈ ਹੋਵੇਗੀ। ਇਯ ਕਰਕੇ ਬਾਹਰ ਤੋਂ ਸਿਟਕਣੀ ਬੰਦ ਹੈ। ਸਿਟਕਣੀ ਖੋਲ੍ਹ ਕੇ ਉਹ ਅੰਦਰ ਪਹੁੰਚੇ ਤਾਂ ਬੱਚਿਆਂ ਦੇ ਬੈਡਰੂਮ ਦੇ ਸਾਹਮਣੇ ਉਹਨਾਂ ਨੂੰ ਕਈ ਥਾਵਾਂ ਤੇ ਖੂਨ ਦੇ ਨਿਸ਼ਾਨ ਦਿਖਾਈ ਦਿੱਤੇ। ਉਹਨਾਂ ਨੂੰ ਲੱਗਿਆ ਕਿ ਰੁਚਿਤਾ ਦੇ ਹੱਥ ਜਾਂ ਪੈਰ ਤੇ ਕੁਝ ਲੱਗ ਗਿਆ ਹੋਵੇਗਾ, ਉਸੇ ਦੇ ਖੂਨ ਦੇ ਨਿਸ਼ਾਨ ਹਨ। ਉਹਨਾਂ ਨੇ ਰੁਚਿਤਾ ਨੂੰ ਆਵਾਜ਼ ਦਿੱਤੀ, ਰੁਚੀ ਕਿੱਥੇ ਹੋ?
ਰੁਚਿਤਾ ਨਾ ਬੋਲੀ ਤਾਂ ਕ੍ਰਿਸ਼ਨ ਵੱਲਭ ਉਪਰ ਵਾਲੇ ਫ਼ਲੈਟ ਵਿੱਚ ਉਸਨੂੰ ਦੇਖਣ ਗਏ। ਉਥੇ ਉਹ ਵੀ ਨਹੀਂ ਮਿਲੀ ਤਾਂ ਉਹਨਾਂ ਨੂੰ ਸ਼ੰਕਾ ਹੋਇਆ। ਆਪਣੇ ਫ਼ਲੈਟ ਵਿੱਚ ਆ ਕੇ ਉਹਨਾਂ ਨੇ ਕਮਰਿਆਂ ਵਿੱਚ ਹੀ ਨਹੀਂ, ਬਾਥਰੂਮ, ਟਾਇਲਟ ਵਿੱਚ ਦੇਖਿਆ ਪਰ ਰੁਚਿਤਾ ਕਿਤੇ ਨਾ ਮਿਲੀ।
ਇਸ ਤਲਾਸ਼ ਵਿੱਚ ਉਹਨਾਂ ਨੂੰ ਫ਼ਲੈਟ ਦੇ ਕੁਝ ਹੋਰ ਕਮਰਿਆਂ ਤੇ ਵੀ ਖੂਨ ਦੇ ਨਿਸ਼ਾਨ ਨਜ਼ਰ ਆਏ। ਇਸ ਤੋਂ ਬਾਅਦ ਉਹਨਾਂ ਨੇ ਰੁਚਿਤਾ ਦੇ ਮੋਬਾਇਲ ਤੇ ਫ਼ੋਨ ਕੀਤਾ। ਫ਼ੋਨ ਦੀ ਘੰਟੀ ਤਾਂ ਪੂਰੀ ਵੱਜੀ, ਪਰ ਫ਼ੋਨ ਰਿਸੀਵ ਨਾ ਹੋਇਆ।
ਕ੍ਰਿਸ਼ਨਾ ਵੱਲਭ ਥੋੜ੍ਹਾ ਪ੍ਰੇਸ਼ਾਨ ਹੋਇਆ, ਉਸਨੇ ਹੇਠਾਂ ਦੇ ਅਪਾਰਟਮੈਂਟ ਦੇ ਸੁਰੱਖਿਆ ਗਾਰਡ ਪ੍ਰੇਮ ਬਹਾਦਰ ਨੂੰ ਫ਼ੋਨ ਕਰਕੇ ਰੁਚਿਤਾ ਦੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਡਮ ਤਾਂ ਹੇਠਾਂ ਆਈ ਨਹੀਂ ਅਤੇ ਨਾ ਹੀ ਅਪਾਰਟਮੈਂਟ ਤੋਂ ਬਾਹਰ ਗਈ ਹੈ। ਇਸ ਤੋਂ ਬਾਅਦ ਉਹਨਾਂ ਨੇ ਉਸ ਫ਼ਲੈਟ ਵਿੱਚ ਖੂਨ ਦੇ ਨਿਸ਼ਾਨ ਮਿਲਣ ਦੀ ਗੱਲ ਕਹਿ ਕੇ ਉਪਰ ਬੁਲਾ ਲਿਆ।
ਉਹ ਉਪਰ ਪਹੁੰਚਿਆ ਤਾਂ ਖੂਨ ਦੇ ਨਿਸ਼ਾਨ ਦੇਖ ਕੇ ਉਹ ਵੀ ਹੈਰਾਨ ਹੋਇਆ, ਇਕ ਵਾਰ ਫ਼ਿਰ ਕ੍ਰਿਸ਼ਨਾ ਵੱਲਭ ਨੇ ਗਾਰਡ ਦੇ ਨਾਲ ਰੁਚਿਤਾ ਦੀ ਤਲਾਸ਼ ਆਰੰਭ ਕੀਤੀ। ਗਾਰਡ ਪ੍ਰੇਮ ਬਹਾਦਰ ਨੇ ਫ਼ਲੈਟ ਦੇ ਸਟੋਰ ਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਹੇਠਾਂ ਫ਼ਰਸ਼ ‘ਤੇ ਸਾਹਮਣੇ ਹੀ ਰੁਚਿਤਾ ਦੀ ਲਾਸ਼ ਦਿਖਾਈ ਦਿੱਤੀ। ਉਸ ਦੇ ਆਸ ਪਾਸ ਖੂਨ ਫ਼ੈਲਿਆ ਸੀ। ਲਾਸ਼ ਦੇਖ ਕੇ ਪ੍ਰੇਮ ਬਹਾਦਰ ਚੀਖ ਪਿਆ। ਕ੍ਰਿਸ਼ਨਾ ਵੱਲਭ ਭੱਜ ਕੇ ਉਸ ਦੇ ਕੋਲ ਆਇਆ ਅਤੇ ਰੁਚਿਤਾ ਦੀ ਨਬਜ਼ ਲੱਭ ਕੇ ਦੇਖਿਆ ਉਹ ਸ਼ਾਂਤ ਸੀ। ਪਤਨੀ ਦੀ ਮੌਤ ਦੇ ਬਾਰੇ ਜਾਣ ਕੇ ਉਹ ਜ਼ੋਰ ਦੀ ਚੀਖਿਆ। ਉਸ ਦੇ ਚੀਖਣ ਦੀ ਆਵਾਜ਼ ਸੁਣ ਕੇ ਪੜੌਸੀ ਆ ਗਏ।
ਇਹ ਘਟਨਾ ਉਦੈਪੁਰ ਸ਼ਹਿਰ ਦੇ ਨਿਊ ਭੋਪਾਲਪੁਰਾ ਦੇ ਲਕਸ਼ਮਣ ਵਾਟਿਕਾ ਦੇ ਕੋਲ ਬਣੇ ਆਰਬਿਟ 1 ਅਪਾਰਟਮੈਂਟ ਦੀ ਹੈ। ਕ੍ਰਿਸ਼ਨਾ ਵੱਲਭ ਗੁਪਤਾ ਇਸ ਬਹੁ-ਮੰਜ਼ਿਲਾ ਅਪਾਰਟਮੈਂਟ ਵਿੱਚ 7ਵੀਂ ਮੰਜ਼ਿਲ ‘ਤੇ ਬਣੇ ਫ਼ਲੈਟ ਵਿੱਚ ਪਤਨੀ ਰੁਚਿਤਾ, 0 ਸਾਲ ਦੀ ਬੇਟੀ ਅਵਿਸ਼ੀ ਅਤੇ 8 ਸਾਲ ਦੇ ਬੇਟੇ ਅਰਨਵ ਦੇ ਨਾਲ ਰਹਿੰਦੇ ਸਨ। ਦਿਨ ਦਿਹਾੜੇ ਫ਼ਲੈਟ ਵਿੱਚ ਔਰਤ ਦੀ ਹੱਤਿਆ ਹੋਣ ਕਾਰਨ ਪੂਰੇ ਅਪਾਰਟਮੈਂਟ ਵਿੱਚ ਸਨਸਨੀ ਫ਼ੈਲ ਗਈ ਸੀ।
ਸੂਚਨਾ ਮਿਲਣ ਤੇ ਕੁਝ ਹੀ ਦੇਰ ਵਿੱਚ ਥਾਣਾ ਸੁਖੇਰ ਪੁਲੀਸ ਘਟਨਾ ਸਥਾਨ ‘ਤੇ ਆ ਗਈ ਸੀ। ਫ਼ਲੈਟ ਅਤੇ ਲਾਸ਼ ਦੇ ਨਿਰੀਖਣ ਤੋਂ ਸਾਫ਼ ਲੱਗ ਰਿਹਾ ਸੀ ਕਿ ਮ੍ਰਿਤਕਾ ਨੇ ਆਖਰੀ ਦਮ ਤੱਕ ਸੰਘਰਸ਼ ਕੀਤਾ ਸੀ। ਹੱਤਿਆ ਕਿਸੇ ਨੋਕੀਲੀ ਚੀਜ਼ ਤੋਂ ਇਲਾਵਾ ਸਿਰ ਨੂੰ ਦੀਵਾਰ ਨਾਲ ਪਟਕ ਕੇ ਕੀਤੀ ਗਈ ਸੀ।
ਫ਼ਲੈਟ ਦੀ ਸਥਿਤੀ ਤੋਂ ਸਾਫ਼ ਲੱਗ ਰਿਹਾ ਸੀ ਕਿ ਲੁੱਟਮਾਰ ਵਰਗਾ ਕੁਝ ਨਹੀਂ ਸੀ। ਰਸੋਈ ਵਿੱਚ ਗੈਸ ਚੁੱਲ੍ਹੇ ‘ਤੇ ਦੁੱਧ ਰੱਖਿਆ ਸੀ। ਘਰ ਵਿੱਚ ਰੁਚਿਤਾ ਦੇ ਮੋਬਾਇਲ ਦੀ ਫ਼ੋਨ ਕੀਤੀ ਗਈ ਪਰ ਉਹ ਨਾਂ ਮਿਲਿਆ। ਹੁਣ ਤੱਕ ਇਹ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਰੁਚਿਤਾ ਦੀ ਹੱਤਿਆ ਕਿਉਂ ਕੀਤੀ ਗਈ ਸੀ? ਫ਼ਲੈਟ ਵਿੱਚ ਨਾ ਤਾਂ ਚੋਰੀ ਹੋਈ ਅਤੇ ਨਾ ਹੀ ਕੋਈ ਦੂਜੀ ਅਜਿਹੀ ਗੱਲ ਸਾਹਮਣੇ ਆਈ, ਜਿਸ ਤੋਂ ਹੱਤਿਆ ਦਾ ਪਤਾ ਲੱਗਦਾ।
ਸੂਚਨਾ ਮਿਲਣ ਤੇ ਉਦੈਪੁਰ ਦੇ ਹੀ ਸੈਕਟਰ 4 ਵਿੱਚ ਰਹਿਣ ਵਾਲੀ ਰੁਚਿਤਾ ਦੀ ਮਾਸੀ ਮੋਨਿਕਾ ਜੈਨ ਅਤੇ ਕੁਝ ਹੋਰ ਰਿਸ਼ਤੇਦਾਰ ਅਤੇ ਵਾਕਫ਼ਕਾਰ ਆ ਗਏ ਸਨ। ਪੁੱਛਗਿੱਛ ਵਿੱਚ ਕ੍ਰਿਸ਼ਨਾ ਵੱਲਭ ਨੇ ਦੱਸਿਆ ਕਿ ਉਹ ਐਲ. ਐਲ. ਬੀ. ਫ਼ਾਈਨਲ ਈਅਰ ਦੀ ਪੜ੍ਹਾਈ ਕਰ ਰਿਹਾ ਸੀ। ਇਯ ਤੋਂ ਇਲਾਵਾ ਉਹ ਸੀ. ਏ. ਵੀ ਕਰ ਰਿਹਾ ਸੀ। ਰੁਚਿਤਾ ਵਕੀਲ ਸੀ ਅਤੇ ਉਦੈਪੁਰ ਬਾਰ ਐਸੋਸੀਏਸ਼ਨ ਦੀ ਮੈਂਬਰ ਵੀ ਸੀ। ਕਦੀ-ਕਦੀ ਉਹ ਕੋਰਟ ਵੀ ਜਾਂਦੀ ਸੀ। ਉਹ ਜੱਜ ਬਣਨਾ ਚਾਹੁੰਦੀ ਸੀ, ਇਯ ਕਰਕੇ ਰਾਜਸਥਾਨ ਨਿਆਂਇਕ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਇਸ ਦੇ ਲਈ ਉਹ ਸਵੇਰੇ ਕਰੀਬ ਸਾਢੇ 7 ਵਜੇ ਕੋਚਿੰਗ ਜਾਂਦੀ ਸੀ। ਉਸ ਦਿਨ ਵੀ ਉਹ ਸਵੇਰੇ ਆਪਣੇ ਵਕਤ ਤੇ ਕੋਚਿੰਗ ਚਲੀ ਗਈ ਸੀ। ਉਸ ਤੋਂ ਬਾਅਦ ਦੋਵੇਂ ਬੱਚੇ ਸਕੂਲ ਚਲੇ ਗਏ ਸਨ। ਸਾਢੇ 8 ਵਜੇ ਉਹ ਵੀ ਕਾਲਜ ਚਲਾ ਗਿਆ ਸੀ। ਉਦੋਂ ਤੱਕ ਰੁਚਿਤਾ ਕੋਚਿੰਗ ਤੋਂ ਆਈ ਨਹੀਂ ਸੀ। ਅਪਾਰਟਮੈਂਟ ਤੋਂ ਨਿਕਲਦੇ ਵਕਤ ਉਸ ਨੇ ਸੁਰੱਖਿਆ ਗਾਰਡ ਪ੍ਰੇਮ ਬਹਾਦਰ ਨੂੰ ਕਿਹਾ ਸੀ ਕਿ ਦੁੱਧ ਵਾਲਾ ਆਵੇ ਤਾਂ ਮੈਡਮ ਨੂੰ ਕਹਿ ਦੇਣਾ ਕਿ ਦੁੱਧ ਲੈ ਲਵੇਗੀ। 11 ਵਜੇ ਦੇ ਕਰੀਬ ਉਹ ਘਰ ਮੁੜਿਆ ਤਾਂ ਫ਼ਲੈਟ ਦੇ ਦਰਵਾਜ਼ੇ ਦੀ ਬਾਹਰ ਤੋਂ ਸਿਟਕਣੀ ਲੱਗੀ ਸੀ ਅਤੇ ਅੰਦਰ ਸਟੋਰ ਰੂਮ ਵਿੱਚ ਰੁਚਿਤਾ ਦੀ ਲਾਸ਼ ਪਈ ਸੀ।
ਕ੍ਰਿਸ਼ਨਾ ਵੱਲਭ ਦੀਆਂ ਗੱਲਾਂ ਤੋਂ ਸਾਫ਼ ਹੋ ਗਿਆ ਸੀ ਕਿ ਰੁਚਿਤਾ ਦੀ ਹੱਤਿਆ ਸਵੇਰੇ ਸਾਢੇ 8 ਤੋਂ 11 ਵਜੇ ਵਿਚਕਾਰ ਹੋਈ ਸੀ। ਪੁਲੀਸ ਨੇ ਪੜੌਸੀਆਂ ਅਤੇ ਸੁਰੱਖਿਆ ਗਾਰਡ ਪ੍ਰੇਮ ਬਹਾਦਰ ਤੋਂ ਵੀ ਪੁੱਛਗਿੱਛ ਕੀਤੀ ਪਰ ਅਜਿਹੀ ਕੋਈ ਗੱਲ ਸਾਹਮਣੇ ਨਾ ਆਈ, ਜਿਸ ਤੋਂ ਹੱਤਿਆ ਜਾਂ ਹਤਿਆਰੇ ਬਾਰੇ ਕੁਝ ਪਤਾ ਲੱਗਦਾ।
ਪੁਲੀਸ ਨੇ ਘਟਨਾ ਸਥਾਨ ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਭਿਜਵਾਉਣਾ ਚਾਹਅਿਾ ਤਾ ਰੁਚਿਤਾ ਦੀ ਮਾਸੀ ਮੋਨਿਕਾ ਨੇ ਬੇਨਤੀ ਕੀਤੀ ਕਿ ਰੁਚਿਤਾ ਦੇ ਘਰ ਵਾਲੇ ਅਜਮੇਰ ਤੋਂ ਚੱਲੇ ਹਨ, ਉਹਨਾਂ ਨੂੰ ਆ ਜਾਣ ਦਿਓ, ਉਸ ਤੋਂ ਬਾਅਦ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇ। ਪੁਲੀਸ ਮੰਨ ਗਈ।
ਇਸੇ ਵਿਚਕਾਰ ਪੁਲੀਸ ਜਾਂਚ ਕਰਦੀ ਰਹੀ। ਐਸ. ਐਫ਼. ਐਲ. ਟੀਮ ਨੇ ਵੀ ਆ ਕੇ ਸਾਰੇ ਸਬੂਤ ਜੁਟਾ ਲਏ ਸਨ। ਦੁਪਹਿਰੇ ਰੁਚਿਤਾ ਦੇ ਦੋਵੇਂ ਬੱਚੇ ਸਕੂਲ ਤੋਂ ਆਏ ਤਾਂ ਉਹਨਾਂ ਨੂੰ ਕੁਝ ਦੱਸੇ ਬਿਨਾਂ ਮੋਨਿਕਾ ਜੈਨ ਨੇ ਆਪਣੇ ਘਰ ਭਿਜਵਾ ਦਿੱਤਾ। ਸ਼ਾਮ ਨੂੰ ਰੁਚਿਤਾਦੇ ਪਿਤਾ ਦੁਲੀ ਚੰਦ ਜੈਨ ਅਤੇ ਭਰਾ ਵਿਵੇਕ ਉਰਫ਼ ਸੋਨੂੰ ਪਹੁੰਚੇ ਤਾਂ ਲਾਸ਼ ਦੇਖਕੇ ਰੋਣ ਲੱਗੇ।
ਪਿਤਾ ਅਤੇ ਭਰਾ ਨੇ ਰੁਚਿਤਾ ਦੀ ਹੱਤਿਆ ਲਈ ਕ੍ਰਿਸ਼ਨ ਵੱਲਭ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸ਼ਰਾਬ ਪੀ ਕੇ ਉਹ ਰੁਚਿਤਾ ਦੇ ਨਾਲ ਮਾਰਕੁੱਟ ਕਰਦਾ ਸੀ। ਰੋਜ਼ਾਨਾ ਫ਼ੋਨ ਕਰਕੇ ਉਹ ਪਤੀ ਦੀਆਂ ਹਰਕਤਾਂ ਦੱਸਦੀ ਸੀ। ਰੁਚਿਤਾ ਦੇ ਨਾਂ ਤੇ ਲਏ ਗਏ ਫ਼ਲੈਟ ਅਤੇ ਉਸ ਦੇ ਗਹਿਣੇ ਵੀ ਉਸ ਨੇ ਵੇਚ ਦਿੱਤੇ ਸਨ। ਪਿਤਾ ਅਤੇ ਭਰਾ ਨੇ ਰੁਚਿਤਾ ਦੀ ਹੱਤਿਆ ਦਾ ਕ੍ਰਿਸ਼ਨ ਵੱਲਭ ਗੁਪਤਾ ‘ਤੇ ਦੋਸ਼ ਲਗਾਉਂਦੇ ਹੋਏ ਉਸ ਦੇ ਖਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕਰਨ ਲਈ ਤਹਿਰੀਰ ਵੀ ਦੇ ਦਿੱਤੀ ਸੀ।
ਰੁਚਿਤਾ ਦੇ ਪਿਤਾ ਅਤੇ ਭਰਾ ਦੁਆਰਾ ਦਿੱਤੀ ਗਈ ਤਹਿਰੀਰ ਨੂੰ ਮੁਕੱਦਮਾ ਦਰਜ ਕਰਨ ਥਾਣੇ ਭੇਜ ਦਿੱਤਾ। ਇਸ ਤੋਂ ਬਾਅਦ ਬਾਕੀ ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। ਪੁਲੀਸ ਕ੍ਰਿਸ਼ਨ ਵੱਲਭ ਨੂੰ ਥਾਣੇ ਲੈ ਆਈ। ਥਾਣੇ ਵਿੱਚ ਪੁੱਛਗਿੱਛ ਵਿੱਚ ਵੀ ਉਸਨੇ ਉਹੀ ਗੱਲ ਦੁਹਰਾਈ। ਪੁਲੀਸ ਨੇ ਉਸ ਦੀਆਂ ਗੱਲਾਂ ਦੀ ਸਚਾਈ ਦਾ ਪਤਾ ਲਗਾਇਆ ਤਾਂ ਉਸ ਨੇ ਦੱਸਿਆ ਕਿ ਉਹ ਲਾ ਕਾਲਜ ਦਾ ਰੈਗੂਲਰ ਸਟੂਡੈਂਟ ਹੈ, ਪਰ ਉਹ ਰੋਜ਼ਾਨਾ ਨਹੀਂ, ਕਦੀ-ਕਦੀ ਕਾਲਜ ਜਾਂਦਾ ਸੀ। ਹੁਣ ਸਵਾਰ ਇਹ ਸੀ ਕਿ ਜਦੋਂ ਉਹ ਰੋਜ਼ਾਨਾ ਕਾਲਜ ਨਹੀਂ ਜਾਂਦਾ ਸੀ ਤਾਂ ਉਸ ਦਿਨ ਕਾਲਜ ਕਿਉਂ ਗਿਆ ਸੀ?
ਉਸ ਨੇ ਦੱਸਿਆ ਕਿ ਬੱਚਿਆਂ ਦੇ ਉਠਣ ਤੋਂ ਪਹਿਲਾਂ ਰੁਚਿਤਾ ਕੋਚਿੰਗ ਚਲੀ ਗਈ ਸੀ, ਜਦਕਿ ਬੱਚਿਆਂ ਨੇ ਦੱਸਿਆ ਕਿ ਸਵੇਰੇ ਉਹਨਾਂ ਦਾ ਟਿਫ਼ਟ ਬਣਾ ਕੇ ਮੰਮੀ ਨੇ ਹੀ ਦਿੱਤਾ ਸੀ। ਸਵੇਰੇ 10 ਵਜੇ ਦੇ ਕਰੀਬ ਚੌਕਾ ਬਰਤਨ ਕਰਨ ਵਾਲੀ ਬਾਈ ਹੇਮਾ ਆਈ ਸੀ ਤਾਂ ਦਰਵਾਜ਼ੇ ਤੇ ਜਿੰਦਰਾ ਲੱਗਿਆ ਸੀ।
ਦੂਜੇ ਪਾਸੇ ਕ੍ਰਿਸ਼ਨ ਵੱਲਭ ਨੇ ਦੱਸਿਆ ਸੀ ਕਿ 11 ਵਜੇ ਜਦੋਂ ਉਹ ਫ਼ਲੈਟ ਤੇ ਪਹੁੰਚਿਆ ਤਾਂ ਦਰਵਾਜ਼ੇ ਤੇ ਬਾਹਰ ਸਿਟਕਣੀ ਲੱਗੀ ਸੀ ਅਤੇ ਰੁਚਿਤਾ ਦੀ ਲਾਸ਼ ਸਟੋਰ ਰੂਮ ਵਿੱਚ ਪਈ ਸੀ। ਉਸ ਨੇ ਫ਼ਲੈਟ ਦੇ ਅੰਦਰ ਆ ਕੇ ਵੀ ਲਾਸ਼ ਕਿਉਂ ਨਹੀਂ ਦੇਖੀ? ਲਾਸ਼ ਸੁਰੱਖਿਆ ਗਾਰਡ ਨੇ ਦੇਖੀ। ਉਸ ਦੇ ਹੱਥ ਦੇ ਨਹੁੰਆਂ ਤੇ ਖੂਨ ਲੱਗਿਅ ਸੀ, ਜਿਸ ਬਾਰੇ ਉਸ ਦਾ ਕਹਿਣਾ ਸੀ ਕਿ ਰੁਚਿਤਾ ਦੀ ਲਾਸ਼ ਨੂੰ ਦੇਖਦੇ ਵਕਤ ਉਸ ਦੇ ਸਰੀਰ ‘ਤੇ ਲੱਗਿਆ ਖੂਨ ਉਸ ਦੇ ਹੱਥਾਂ ਤੇ ਲੱਗ ਗਿਆ ਹੋਵੇਗਾ।
ਰੁਚਿਤਾ ਦੇ ਪਿਤਾ ਅਤੇ ਭਰਾ ਦਾ ਕਹਿਣਾ ਸੀ ਕਿ ਕ੍ਰਿਸ਼ਨ ਵੱਲਭ ਬਹੁਤ ਹੀ ਗੁਸੈਲ ਅਤੇ ਹਿੰਸਕ ਪ੍ਰਵਿਰਤੀ ਦਾ ਸੀ। ਅਕਸਰ ਪਤੀ-ਪਤਨੀ ਵਿੱਚ ਝਗੜਾ ਹੁੰਦਾ ਰਹਿੰਦਾ ਸੀ। ਉਸਨੇ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੇ ਰੁਚਿਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਹਾਲਾਂਕਿ ਪੜੌਸੀਆਂ ਨੇ ਝਗੜਿਆਂ ਦੀ ਗੱਲ ਨਹੀਂ ਦੱਸੀ ਸੀ।
ਪੁੱਛਗਿੱਛ ਵਿੱਚ ਇਹ ਵੀ ਪਤਾ ਲੱਗਿਆ ਕਿ ਕੁਝ ਸਮਾਂ ਪਹਿਲਾਂ ਰੁਚਿਤਾ ਪਤੀ, ਬੱਚਿਆਂ ਅਤੇ ਭਰਾ ਦੇ ਨਾਲ ਦੁਬਈ ਘੁੰਮਣ ਗਈ ਸੀ। ਉਥੇ ਕਿਸੇ ਗੱਲ ਤੇ ਵਿਵਾਦ ਹੋ ਗਿਆ ਤਾਂ ਕ੍ਰਿਸ਼ਨ ਵੱਲਭ ਦੋਵੇਂ ਬੱਚਿਆਂ ਨੂੰ ਛੱਡ ਕੇ ਚਲਿਆ ਆਇਆ ਸੀ। ਬਾਅਦ ਵਿੱਚ ਰੁਚਿਤਾ ਦਾ ਭਰਾ ਉਹਨਾਂ ਨੂੰ ਲੈ ਕੇ ਆਇਆ ਸੀ। ਕ੍ਰਿਸ਼ਨਾ ਵੱਲਭ ਨੇ ਦੱਸਿਆ ਕਿ ਉਹ ਸਾਢੇ 8 ਵਜੇ ਕਾਲਜ ਦੇ ਲਈ ਨਿਕਲਿਆ ਸੀ, ਉਦੋਂ ਤੱਕ ਰੁਚਿਤਾ ਘਰ ਨਹੀਂ ਵਾਪਸ ਆਈ ਸੀ।
ਜਦਕਿ ਅਪਾਰਟਮੈਂਟ ਦੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਸਾਢੇ 8 ਵਜੇ ਰੁਚਿਤਾ ਅਪਾਰਟਮੈਂਟ ਦੀ ਲਿਫ਼ਟ ਵਿੱਚ ਮਿਲੀ ਸੀ। ਇਸ ਤੋਂ ਇਲਾਵਾ ਕ੍ਰਿਸ਼ਨ ਵੱਲਭ ਨੇ ਉਸ ਦਿਨ ਤੋਂ ਪਹਿਲਾਂ ਅਪਾਰਟਮੈਂਟ ਦੇ ਸੁਰੱਖਿਆ ਗਾਰਡ ਨੂੰ ਕਦੀ ਇਹ ਨਹੀਂ ਕਿਹ ਸੀ ਕਿ ਦੁੱਧ ਵਾਲਾ ਆਵੇ ਤਾਂ ਮੈਡਮ ਨੂੰ ਕਹਿ ਦੇਣਾ ਕਿ ਦੁੱਧ ਲੈ ਲਵੇਗੀ।
ਇਹ ਗੱਲਾਂ ਕ੍ਰਿਸ਼ਨ ਵੱਲਬਭ ਗੁਪਤਾ ਨੂੰ ਸ਼ੱਕ ਦੇ ਦਾਇਰੇ ਵਿੱਚ ਲਿਆ ਰਹੀਆਂ ਸਨ, ਜਦਕਿ ਹੱਤਿਆ ਵਿੱਚ ਕਿਸੇ ਵੀ ਤਰ੍ਹਾਂ ਆਪਣਾ ਹੱਥ ਨਾ ਹੋਣ ਤੇ ਉਹ ਬਜਿੱਦ ਸੀ। ਪੁਲੀਸ ਨੇ ਰੁਚਿਤਾ ਦੇ ਮੋਬਾਇਲ ਨੂੰ ਸਰਵਿਲਾਂਸ ਤੇ ਲਗਵਾ ਦਿੱਤਾ। ਪੁਲੀਸ ਕ੍ਰਿਸ਼ਨ ਵੱਲਭ ਤੋਂ ਪੁੱਛਗਿੱਛ ਕਰ ਹੀ ਰਹੀ ਸੀ ਕਿ ਰਾਤ ਹੁੰਦੇ-ਹੁੰਦੇ ਇਸ ਮਾਮਲੇ ਵਿੱਚ ਇਕ ਨਵਾਂ ਮੋੜ ਆ ਗਿਆ।
ਅਪਾਰਟਮੈਂਟ ਦੀ 8ਵੀਂ ਮੰਜ਼ਿਲ ਦੇ ਫ਼ਲੈਟ ਨੰਬਰ 892 ਵਿੱਚ ਰਹਿਣ ਵਾਲੇ ਅਰਵਿੰਦ ਕੋਠਾਰੀ ਦਾ 22 ਸਾਲ ਦਾ ਮੁੰਡਾ ਦਿਵਿਆ ਅਚਾਨਕ ਲਾਪਤਾ ਹੋ ਗਿਆ। ਲਾਪਤਾ ਹੋਣ ਤੋਂ ਪਹਿਲਾਂ ਉਹ ਆਪਣੇ ਕਮਰੇ ਵਿੱਚ ਇਕ ਪੱਤਰ ਛੱਡ ਗਿਆ, ਜਿਸ ਵਿੱਚ ਉਸ ਨੇ ਲਿਖਿਆ ਸੀ, ਰੁਚਿਤਾ ਦੀ ਹੱਤਿਆ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਮੈਂ ਕਾਫ਼ੀ ਪ੍ਰੇਸ਼ਾਨ ਹਾਂ। ਦਿਨ ਭਰ ਪੁਲੀਸ ਨੇ ਮੇਰੇ ਤੋਂ ਪੁੱਛਗਿੱਛ ਕੀਤੀ ਪਰ ਮੰਮੀ-ਪਾਪਾ, ਮੈਂ ਕੁਝ ਨਹੀਂ ਕੀਤਾ।
ਅਚਾਨਕ ਇਸ ਤਰ੍ਹਾਂ ਦਿਵਿਆ ਕੋਠਾਰੀ ਦੇ ਗਾਇਬ ਹੋਣ ਅਤੇ ਛੱਡੇ ਗੲੈ ਪੱਤਰ ਵਿੱਚ ‘ਰੁਚਿਤਾ ਦੀ ਹੱਤਿਆ ਨਾਲ ਮੇਰਾ ਕੋਈ ਸਬੰਧ ਨਹੀਂ’ ਵਾਲੀ ਗੱਲ ਨੈ ਪੁਲੀਸ ਨੂੰ ਉਲਝਾ ਲਿਆ। ਉਸ ਦੇ ਘਰ ਵਾਲਿਆਂ ਦਾ ਕਹਿਣਾ ਸੀ ਕਿ ਦੁਪਹਿਰ ਦੇ ਕਰੀਬ 2 ਵਜੇ ਉਹ ਬਿਨਾਂ ਦੱਸੇ ਮੋਟਰ ਸਾਈਕਲ ਤੇ ਕਿਤੇ ਚਲਾ ਗਿਆ ਸੀ। ਜਦੋਂ ਰਾਤ ਤੱਕ ਉਹ ਘਰ ਨਾ ਆਇਆ ਤਾਂ ਉਹਨਾਂ ਨੂੰ ਚਿੰਤਾ ਹੋਈ। ਉਹਨਾਂ ਨੇ ਉਸ ਦੇ ਮੋਬਾਇਲ ਤੇ ਫ਼ੋਨ ਕੀਤਾ ਪਰ ਗੱਲ ਨਾ ਹੋਈ। ਉਸ ਦਾ ਸਮਾਨ ਦੇਖਿਆ ਗਿਆ ਤਾਂ ਉਸੇ ਵਿੱਚ ਉਹ ਪੱਤਰ ਮਿਲਿਆ ਸੀ।
ਪੁਲੀਸ ਦਿਵਿਆ ਕੋਠਰੀ ਦੀ ਭਾਲ ਵਿੱਚ ਜੁਟ ਗਈ। ਉਸ ਬਾਰੇ ਜਾਣਕਾਰੀਆਂ ਪ੍ਰਾਪਤ ਕੀਤੀਆਂ ਤਾਂ ਪਤਾ ਲੱਗਿਆ ਕਿ ਉਹ ਚਾਰਟਡ ਅਕਾਊਟੈਂਸੀ ਕਰ ਰਿਹਾਸ ਪਰ ਸੀ. ਪੀ. ਟੀ. ਵਿੱਚ ਉਹ ਕਈ ਵਾਰ ਫ਼ੇਲ੍ਹ ਹੋ ਚੁੱਕਾ ਸੀ। ਉਸ ਨੂੰ ਇਸ ਤੋਂ ਚਿੰਤਾ ਸੀ। ਪੁਲੀਸ ਨੇ ਦਿਵਿਆ ਦੇ ਮੋਬਾਇਲ ਨੂੰ ਸਰਵਿਲਾਂਯ ਤੇ ਲਗਾਅਿਾ ਤਾਂ ਉਸ ਦੀ ਲੁਕੇਸ਼ਨ ਦੇਰ ਰਾਤ ਤੱਕ ਇਕ ਵੱਡੇ ਤਲਾਬ ਦੇ ਆਸ ਪਾਸ ਮਿਲਦੀ ਰਹੀ।
ਪੁਲੀਸ ਰਾਤ ਭਰ ਉਸ ਦੀ ਭਾਲ ਕਰਦੀ ਰਹੀ ਪਰ ਉਸ ਦਾ ਕੁਝ ਪਤਾ ਨਾ ਲੱਗਿਆ। ਅਗਲੇ ਦਿਨ ਯਾਨਿ 2 ਦਸੰਬਰ ਦੀ ਸਵੇਰ ਉਹ ਉਦੈਪੁਰ ਸ਼ਹਿਰ ਦੀ ਫ਼ਤਿਹਪੁਰਾ ਪੁਲੀਸ ਚੌਂਕੀ ਪਹੁੰਚਿਆ ਅਤੇ ਦੱਸਿਆ ਕਿ ਉਹ ਦਾ ਨਾਂ ਦਿਵਿਆ ਕੋਠਰੀ ਹੈ। ਚੌਂਕੀ ਪੁਲੀਸ ਨੇ ਉਸਨੂੰ ਗ੍ਰਿਫ਼ਤਾਰ ਕਰਕੇ ਥਾਣਾ ਸੁਖੇਰ ਪਹੁੰਚਾ ਦਿੱਤਾ।
ਥਾਣੇ ਵਿੱਚ ਉਹ ਅਜੀਬ ਗੱਲਾਂ ਕਰਦਾ ਰਿਹਾ। ਉਹ ਕਹਿੰਦਾ ਸੀ ਕਿ ਉਹ ਰੁਚਿਤਾ ਨੂੰ ਮਾਂ ਵਾਂਗ ਮੰਨਦਾ ਸੀ। ਪੱਤਰ ਦੇ ਬਾਰੇ ਉਸ ਦਾ ਕਹਿਣਾ ਸੀ ਕਿ ਪੁੱਛਗਿੱਛ ਦੇ ਡਰ ਕਾਰਨ ਉਸ ਨੇ ਪੁਲੀਸ ਨੂੰ ਉਹ ਪੱਤਰ ਲਿਖਿਆ ਸੀ। ਦਿਨ ਭਰ ਦੀ ਪੁੱਛਗਿੱਛ ਵਿੱਚ ਪੁਲੀਸ ਨੂੰ ਵਿਦਿਆ ਤੋਂ ਅਜਿਹੀ ਕੋਈ ਗੱਲ ਪਤਾ ਨਾ ਲੱਗੀ, ਜਿਸ ਤੋਂ ਹੱਤਿਆ ਬਾਰੇ ਕੁਝ ਪਤਾ ਲੱਗਦਾ।
ਅਗਲੇ ਦਿਨ ਰੁਚਿਤਾ ਦਾ ਮੋਬਾਇਲ ਉਦੈਪੁਰਦੇ ਸਾਇਰਾ ਦੇ ਇਕ ਮਜ਼ਦੂਰ ਕੋਲ ਮਿਲ ਗਿਆ। ਉਸ ਨੂੰ ਉਹ ਮੋਬਾਇਲ ਸੜਕ ਤੇ ਮਿਲਿਆ ਸੀ। ਪੁਲੀਸ ਨੇ ਰੁਚਿਤਾ ਦੇ ਮੋਬਾਇਲ ਨੰਬਰ ਦੀ ਕਾਲ ਡਿਟੇਲ ਕਢਵਾਈ ਪਰ ਉਸ ਤੋਂ ਕੋਈ ਸਬੂਤ ਨਾ ਮਿਲਿਆ। ਪੋਸਟ ਮਾਰਟਮ ਤੋਂ ਬਾਅਦ ਰੁਚਿਤਾ ਦੀ ਲਾਸ਼ ਉਸ ਦੇ ਪੇਕੇ ਵਾਲੇ ਅਜਮੇਰ ਲੈ ਕੇ ਚਲੇ ਗਏ ਅਤੇ ਉਥੇ ਹੀ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ। ਪੁਲੀਸ ਹਿਰਾਸਤ ਵਿੱਚ ਹੋਣ ਕਾਰਨ ਕ੍ਰਿਸ਼ਨ ਵੱਲਭ ਪਤਨੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਨਾ ਹੋ ਸਕਿਆ।
3 ਦਸੰਬਰ ਨੂੰ ਆਖਿਰ ਪੁਲੀਸ ਨੇ ਰੁਚਿਤਾ ਹੱਤਿਆ ਕਾਂਡ ਦਾ ਖੁਲਾਸਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਰੁਚਿਤਾ ਦੀ ਹੱਤਿਆ ਦਿਵਿਆ ਨੇ ਕੀਤੀ ਹੈ। ਉਹ ਸਾਈਕੋਸਿਸ ਦਾ ਮਰੀਜ ਹੈ। ਉਸ ਨੇ ਇਹ ਹੱਤਿਆ ਇਸੇ ਬਿਮਾਰੀ ਦੇ ਦੌਰੇ ਦੌਰਾਨ ਕੀਤੀ। ਇਹ ਅਜਿਹੀ ਬਿਮਾਰੀ ਹੈ, ਜਿਸ ਦਾ ਦੌਰਾ ਪੈਣ ਤੇ ਉਹ ਆਪਣੀ ਮਾਂ ਦੀ ਹੱਤਿਆ ਵੀ ਕਰ ਸਕਦਾ ਸੀ।
ਥਾਣੇ ਵਿੱਚ ਜਦੋਂ ਦਿਵਿਆ ਦੇ ਘਰ ਵਾਲਿਆਂ ਨੂੰ ਬੁਲਾਇਆ ਤਾਂਉਹ ਮਾਂ ਨੂੰ ਮਿਲਣ ਤੋਂ ਬਾਅਦ ਉਸ ਦੀ ਗੋਦ ਵਿੱਚ ਸੌਂ ਗਿਆਸੀ। ਦਿਵਿਆ ਨੇ ਪੁਲੀਸ ਨੂੰ ਇਹ ਵੀ ਦੱਸਿਆ ਸੀ ਕਿ ਹੁਣ ਤੱਕ ਉਹ 8 ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕਾ ਹੈ। ਪਰ ਅਗਲੇ ਦਿਨ 4 ਦਸੰਬਰ ਨੂੰ ਪੁਲੀਸ ਦੁਆਰਾ ਦਿਵਿਆ ਨੂੰ ਸਾਈਕੋਸਿਸ ਦੱਸਣ ਤੇ ਜਾਂਚ ‘ਤੇ ਸਵਾਰ ਉਠ ਖੜ੍ਹੇ ਹੋਏ। ਇਸ ਤੋਂ ਬਾਅਦ ਪੁਲੀਸ ਨੇ ਕਿਹਾ ਕਿ ਦਿਵਿਆ ਪਾਗਲ ਨਹੀਂ ਹੈ, ਬਲਕਿ ਪਾਗਲ ਹੋਣ ਦਾ ਨਾਟਕ ਕਰ ਰਿਹਾ ਸੀ। ਜੇਕਰ ਉਹ ਪਾਗਲ ਹੁੰਦਾ ਤਾਂ ਸੀ. ਏ. ਦੀ ਪੜ੍ਹਾਈ ਕਿਵੇਂ ਕਰਦਾ। ਪੁਲੀਸ ਨੇ ਵਿਦਿਆ ਨੂੰ ਉਸੇ ਦਿਨ ਅਦਾਲਤ ਵਿੱਚ ਪੇਸ਼ ਕਰਕੇ 8 ਦਸੰਬਰ ਤੱਕ ਪੁਲੀਸ ਰਿਮਾਂਡ ਤੇ ਲੈ ਲਿਆ।
5 ਦਸੰਬਰ ਨੂੰ ਉਦੈਪੁਰ ਬਾਰ ਐਸੋਸਏਸ਼ਨ ਦੇ ਪ੍ਰਧਾਨ ਭਰਤ ਜੋਸ਼ੀ ਅਤੇ ਉਪ ਪ੍ਰਧਾਨ ਗੋਪਾਲ ਸਿੰਘ ਚੌਹਾਨ ਦੀ ਅਗਵਾਈ ਵਿੱਚ ਵਕੀਲਾਂ ਦਾ ਇਕ ਸਮੂਹ ਐਸ. ਪੀ. ਨੂੰ ਮਿਲਿਆ। ਉਸ ਨੈ ਕਿਹਾ ਕਿ ਰੁਚਿਤਾ ਦੀ ਹੱਤਿਆ ਵਰਗੇ ਸੰਵੇਦਨਸ਼ੀਲ ਮਾਮਲੇ ਵਿੱਚ ਜਿਸ ਤਰ੍ਹਾਂ ਹੱਤਿਆਰੇ ਨੂੰ ਸਾਈਕੋਸਿਸ ਦੱਸ ਦਿੱਤਾ ਗਿਆ, ਇਸ ਤੇ ਸਵਾਲ ਖੜ੍ਹੇ ਹੋ ਰਹੇ ਹਨ। ਪੁਲੀਸ ਹੁਣ ਕਹਿ ਰਹੀ ਹੈ ਕਿ ਦਿਵਿਆ ਪਾਗਲ ਨਹੀਂ ਹੈ, ਉਹ ਤਾਂ ਨਾਟਕ ਕਰ ਰਿਹਾ ਸੀ।
ਪੁਲੀਸ ਤੇ ਵੀ ਸਵਾਲ ਉਠ ਰਹੇ ਸਨ। ਸਵਾਲ ਇਹ ਉਠਦਾ ਸੀ ਕਿ ਆਖਿਰ ਦਿਵਿਆ ਨੇ ਰੁਚਿਤਾ ਦੀ ਹੱਤਿਆ ਕਿਉਂ ਕੀਤੀ ਸੀ? ਪੁਲੀਸ ਦੁਆਰਾ ਵਿਦਿਆ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਇਸ ਹੱਤਿਆਕਾਂਡ ਦੀ ਜੋ ਕਹਾਣੀ ਸਾਹਮਣੇ ਆਈ, ਉਹ ਇਸ ਪ੍ਰਕਾਰ ਸੀ-
ਕ੍ਰਿਸ਼ਨ ਵੱਲਭ ਗੁਪਤਾ ਕੋਟਾ ਦੇ ਰਾਮਪੁਰਾ ਦੇ ਰਹਿਣ ਵਾਲੇ ਐਸ. ਅਰ. ਗੁਪਤਾ ਦਾ ਮੁੰਡਾ ਸੀ ਅਤੇ ਰੁਚਿਤਾ ਉਰਫ਼ ਅਨੂ ਅਜਮੇਰ ਦੇ ਕੇਸਰਗੰਜ ਦੇ ਰਹਿਣ ਵਾਲੇ ਦੁਲੀਚੰਦ ਜੈਨ ਦੀ ਲੜਕੀ ਸੀ। ਦੋਵਾਂ ਨੇ 2003 ਵਿੱਚ ਲਵ ਮੈਰਿਜ ਕੀਤੀ ਅਤੇ ਫ਼ਿਰ ਉਦੈਪੁਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ।
ਗੁਜ਼ਾਰੇ ਲਈ ਉਸ ਨੇ ਇਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰ ਲਈ। ਇਸ ਤੋਂ ਇਲਾਵਾਉਹ ਬੀ. ਐਸ. ਐਨ. ਐਲ. ਵਿੱਚ ਠੇਕੇਦਾਰੀ ਦੇ ਨਾਲ ਅਕਾਊਂਟਸ ਦਾ ਕੰਮ ਵੀ ਕਰਦਾ ਸੀ। ਕਮਾਈ ਤਾਂ ਉਸ ਨੂੰ ਗੁਜ਼ਾਰੇ ਜੋਗੀ ਹੋਣ ਲੱਗੀ। ਵਿਆਹ ਤੋਂ ਬਾਅਦ ਲੜਕੀ ਹੋਈ ਤਾਂ ਉਸ ਦਾ ਨਾਂ ਆਵਿਸ਼ੀ ਉਰਫ਼ ਤਨੂੰ ਰੱਖਿਆ ਜੋ 9 ਸਾਲ ਦੀ ਹੈ। ਇਸ ਤੋਂ ਸਾਲ ਬਾਅਦ ਬੇਟਾ ਅਰਨਵ ਉਰਫ਼ ਮਿਸ਼ੂ ਹੋਇਆ।
ਚਾਰ ਪੈਸੇ ਹੋਏ ਤਾਂ ਉਸ ਨੇ ਭੂਪਾਲਪੁਰ ਦੇ ਲਕਸ਼ਮਣ ਵਾਟਿਕਾ ਦੇ ਕੋਲ ਆਰਬਿਟ 1 ਅਪਾਰਟਮੈਂਟ ਵਿੱਚ ਫ਼ਲੈਟ ਖਰੀਦ ਲਿਆ, ਜੋ 8ਵੀਂ ਮੰਜ਼ਿਲ ਤੇ ਸੀ। ਉਸ ਫ਼ਲੈਟ ਦੇ ਸਾਹਮਣੇ ਅਰਵਿੰਦ ਕੋਠਰੀ ਰਹਿੰਦਾ ਸੀ, ਜਿਸ ਦਾ ਮੁੰਡਾ ਦਿਵਿਆ ਕੋਠਰੀ ਹੈ। ਦੋਵੇਂ ਪਰਿਵਾਰਾਂ ਵਿੱਚ ਚੰਗਾ ਮੇਲ-ਜੋਲ ਵੀ ਸੀ।
ਇਕ ਸਾਲ ਪਹਿਲਾਂ ਕ੍ਰਿਸ਼ਨ ਵੱਲਭ 8ਵੀਂ ਮੰਜ਼ਿਲ ਤੋ ਫ਼ਲੈਟ ਵੇਚ ਕੇ 7ਵੀਂ ਮੰਜ਼ਿਲ ਤੇ ਆ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਇਕ ਪਲਾਟ ਵੀ ਖਰੀਦ ਲਿਆ ਸੀ।ਪਰ ਕੋਠਾਰੀ ਪਰਿਵਾਰ ਨਾਲ ਉਹਨਾਂ ਦਾ ਮੇਲ-ਜੋਲ ਬਣਿਆ ਰਿਹਾ।
ਰੁਚਿਤਾ ਦੀ ਉਮਰ ਕਰੀਬ 35 ਸਾਲ ਸੀ ਪਰ ਕੱਦ ਕਾਠ ਵਿੱਚ ਉਹ ਆਕਰਸ਼ਕ ਸੀ। ਇਹੀ ਕਾਰਨ ਸੀ ਕਿ ਦਿਵਿਆ ਉਸ ਵੱਲ ਆਕਰਸ਼ਿਤ ਹੋ ਗਿਆ। ਉਹ ਮਨ ਹੀ ਮਨ ਵਿੱਚ ਉਸ ਨੂੰ ਹਾਸਲ ਕਰਨ ਦੇ ਸੁਪਨੇ ਲੈਣ ਲੱਗਿਆ। ਪਹਿਲੀ ਦਸੰਬਰ ਦੀ ਸਵੇਰ ਸਾਢੇ 8 ਵਜੇ ਦੇ ਕਰੀਬ ਕ੍ਰਿਸ਼ਨ ਵੱਲਭ ਕਾਲਜ ਦੇ ਲਈ ਫ਼ਲੈਟ ਤੋਂ ਨਿਕਲਿਆ ਤਾਂ ਦਿਵਿਆ ਨੇ ਉਸਦਾ ਪਿੱਛਾ ਕੀਤਾ ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿੱਥੇ ਜਾ ਰਿਹਾ ਹੈ। ਜਦੋਂ ਉਸਨੇ ਦੇਖਿਆ ਕਿ ਵੱਲਭ ਕਾਲਜ ਵਿੱਚ ਵੜ ਗਿਆ ਹੈ ਤਾਂ ਵਾਪਸ ਆ ਗਿਆ। ਪੌਣੇ 9 ਵਜੇ ਦੁੱਧ ਵਾਲਾ ਆਇਆ ਤਾਂ ਉਸ ਵਕਤ ਦਿਵਿਆ ਦੂਜੀ ਲਿਫ਼ਟ ਤੇ 7ਵੀਂ ਮੰਜ਼ਿਲ ਤੇ ਪਹੁੰਚਿਆ ਅਤੇ ਰੁਚਿਤਾ ਦੇ ਫ਼ਲੈਟ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਅੰਦਰ ਚਲਿਆ ਗਿਆ।
ਰੁਚਿਤਾ ਉਸ ਵਕਤ ਦੁੱਧ ਗਰਮ ਕਰ ਰਹੀ ਸੀ। ਦਿਵਿਆ ਰੁਚਿਤਾ ਨਾਲ ਥੋੜ੍ਹੀ ਗੱਲਬਾਤ ਕਰਕੇ ਬੈਡਰੂਮ ਵਿੱਚ ਬੈਠ ਗਿਆ। ਇਸ ਤੋਂ ਬਾਅਦ ਉਸਨੇ ਟੀ. ਵੀ. ਦੀ ਆਵਾਜ਼ ਤੇਜ਼ ਕੀਤੀ ਅਤੇ ਰਸੋਈ ਵਿੱਚ ਜਾ ਕੇ ਰੁਚਿਤਾ ਨੂੰ ਪਿੱਛੇ ਤੋਂ ਪਕੜ ਲਿਆ। ਉਸ ਨਾਲ ਜਬਰਦਸਤੀ ਦੀ ਕੋਸ਼ਿਸ਼ ਕਰਨ ਲੱਗਿਆ। ਦਿਵਿਆ ਦੀ ਇਸ ਹਰਕਤ ਕਾਰਨ ਰੁਚਿਤਾ ਘਬਰਾਈ, ਬੇਟਾ ਇਹ ਕੀ ਕਰ ਰਹੇ ਹੋ?
ਪਰ ਦਿਵਿਆ ਨੇ ਉਸ ਦੀ ਨਾਂ ਮੰਨੀ ਅਤੇ ਰੁਚਿਤਾ ਦੇ ਕੱਪੜੇ ਫ਼ਾੜ ਦਿੱਤੇ। ਬਲਾਤਕਾਰ ਵਿਚਸਫ਼ਲ ਨਾ ਹੋਣ ਤੇ ਉਥੇ ਰੱਖੇ ਟੂਲ ਬਾਕਸ ਤੋਂ ਇਕ ਪਾਨਾ ਕੱਢ ਕੇ ਉਹ ਰੁਚਿਤਾ ਤੇ ਵਾਰ ਕਰਨ ਲੱਗਿਆ। ਇਸ ਤੋਂ ਇਲਾਵਾ ਰੁਚਿਤਾ ਦੇ ਵਾਲ ਪਕੜ ਕੇ ਉਸ ਦਾ ਸਿਰ ਦੀਵਾਰ ਨਾਲ ਮਾਰਿਆ, ਜਿਸ ਕਾਰਨ ਰੁਚਿਤਾ ਡਿੱਗ ਪਈ। ਇਸ ਤੋਂ ਬਾਅਦ ਉਹ ਉਸਨੂੰ ਘਸੀਟ ਕੇ ਸਟੋਰ ਰੂਮ ਵਿੱਚ ਲੈ ਗਿਆ ਅਤੇ ਉਸਨੂੰ ਉਦੋਂ ਤੱਕ ਮਾਰਦਾ ਰਿਹਾ, ਜਦੋਂ ਤੱਕ ਉਹ ਮਰ ਨਾ ਗਈ।
ਰੁਚਿਤਾ ਦੀ ਹੱਤਿਆ ਕਰਨ ਦੌਰਾਨ ਦਿਵਿਆ ਦੇ ਕੱਪੜਿਆਂ ਤੇ ਖੂਨ ਲੱਗ ਗਿਆ, ਜਿਸ ਨੂੰ ਉਸ ਨੇ ਬਾਥਰੂਮ ਵਿੱਚ ਜਾ ਕੇ ਸਾਫ਼ ਕੀਤਾ ਅਤੇ ਸ਼ਾਵਰ ਰਿਹਾ। ਰੁਚਿਤਾ ਦਾ ਮੋਬਾਇਲ ਲੈ ਕੇ ਬਾਲਕੋਨੀ ਵਿੱਚ ਆਇਆ ।ਉਸ ਨੇ ਦੇਖਿਆ ਕਿ ਕੋਈ ਪੜੌਸੀ ਉਸਨੂੰ ਦੇਖ ਤਾਂ ਨਹੀਂ ਰਿਹਾ, ਬਾਹਰ ਕੋਈ ਨਾ ਦਿੱਸਿਆ ਤਾਂ ਰਿਮੋਟ ਨਾਲ ਟੀ.ਵੀ. ਬੰਦ ਕਰਕੇ ਉਹ ਆਪਣੇ ਫ਼ਲੈਟ ਵਿੱਚ ਚਲਾ ਗਿਆ।
ਕੁਝ ਦੇਰ ਆਪਣੇ ਫ਼ਲੈਟ ਵਿੱਚ ਰੁਕ ਕੇ ਉਹ ਕਾਰ ਤੇ ਬਾਹਰ ਚਲਾ ਗਿਆ। ਵਾਪਸ ਆਇਆ ਤਾਂ ਰੁਚਿਤਾ ਦੀ ਹੱਤਿਆ ਦੀ ਸੂਚਨਾ ਪਾ ਕੇ ਪੁਲੀਸ ਆ ਗਈ। ਕੁਝ ਦੇਰ ਉਹ ਪੁਲੀਸ ਦੀ ਕਾਰਵਾਈ ਤੇ ਨਜ਼ਰ ਰੱਖਦਾ ਰਿਹਾ। ਉਸ ਤੋਂ ਬਾਅਦ ਆਪਣੇ ਫ਼ਲੈਟ ਵਿੱਚ ਆ ਗਿਅ ਅਤੇ ਪੱਤਰ ਲਿਖ ਕੇ ਇਕ ਬੈਗ ਵਿੱਚ ਕੁਝ ਕੱਪੜੇ ਅਤੇ ਹੋਰ ਸਮਾਨ ਨਾਲ ਰੁਚਿਤਾ ਦਾ ਮੋਬਾਇਲ ਰੱਖ ਕੇ ਮੋਟਰ ਸਾਈਕਲ ਤੇ ਚਲਾ ਗਿਆ।
ਘਰ ਤੋਂ ਨਿਕਲਣ ਬਾਅਦ ਉਹ ਇੱਧਰ-ਉਧਰ ਘੁੰਮਦਾ ਰਿਹਾ। ਉਸ ਦਾ ਬੈਗ ਕੋਨੇ ਵਿੱਚ ਫ਼ਟਿਆਜਿਸ ਤੋਂ ਅੰਬੇਰੀ ਦੇ ਕੋਲ ਸਪੀਡ ਬ੍ਰੇਕਰ ਤੇ ਮੋਟਰ ਸਾਈਕਲ ਉਛਲਿਆ ਤਾਂ ਰੁਚਿਤਾ ਦਾ ਮੋਬਾਇਲ ਡਿੰਗ ਗਿਆ, ਜੋ ਇਕ ਮਜ਼ਦੂਰ ਨੂੰ ਮਿਲਿਆ। 2 ਦਸੰਬਰ ਨੂੰ ਪੁਲੀਸ ਨੇ ਸਰਵਿਲਾਂਸ ਦੇ ਜ਼ਰੀਏ ਉਸਨੂੰ ਬਰਾਮਦ ਕਰ ਲਿਆ ਸੀ।
ਰੁਚਿਤਾ ਜਿਸ ਪੜੌਸੀ ਲੜਕੇ ਨੂੰ ਬੇਟਾ ਮੰਨਦੀਸੀ, ਉਸੇ ਨੇ ਉਸ ਦੀ ਇਜ਼ਤ ਤੇ ਹੱਥ ਹੀ ਨਹੀਂ ਪਾਇਆ ਬਲਕਿ ਵਿਰੋਧ ਕਰਨ ਤੇ ਜਾਨ ਵੀ ਲੈ ਲਈ। ਆਖਿਰ ਇਸ ਵਿੱਚ ਰੁਚਿਤਾ ਦੀ ਕੀ ਗਲਤੀ ਸੀ?
ਇਕ ਲੜਕੇ ਦੀ ਗੰਦੀ ਹਰਕਤ ਕਾਰਨ ਦੋ ਪਰਿਵਾਰ ਉਜੜ ਗਏ। 2 ਮਾਸੂਮ ਬੱਚੇ ਬਿਨਾਂ ਮਾਂ ਦੇ ਹੋ ਗਏ, ਰੁਚਿਤਾ ਦੇ ਬੱਚੇ ਨਾਨਕਿਆਂ ਦੇ ਕੋਲ ਹਨ।