ਜਾਨ ਲੈਣ ਵਾਲੀਆਂ ਪਤਨੀਆਂ

ਜਾਨ ਤੋਂ ਪਿਆਰੀਆਂ ਹੁਣ ਜਾਨ ਦੀਆਂ ਪਿਆਸੀਆਂ ਹੋ ਗਈਆਂ
ਜਾਨ ਤੋਂ ਪਿਆਰੀਆਂ ਹੁਣ ਜਾਨ ਦੀਆਂ ਪਿਆਸੀਆਂ ਹੋ ਗਈਆਂ ਹਨ। ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਕੀਆਂ ਘਰੇਲੂ ਹਿੰਸਾ ਡੀ. ਵੀ. ਐਕਟ 2006 ਦੇ ਬ੍ਰਹਮ ਅਸਤਰ ਨਾਲ ਲੈਸ ਹੋ ਕੇ ਆਪਣੇ ਸਹੁਰੇ ਪਹੁੰਚਣ ਲੱਗੀਆਂ ਹਨ। 498 ਦੀ ਧਾਰਾ ਦਾ ਗੁਣਗਾਨ ਅੱਜ ਤਕਰੀਬਨ ਹਰ ਲੜਕੀ ਵਾਲਾ ਕਰਦਾ ਹੈ ਅਤੇ ਲੜਕੇ ਵਾਲੇ ਚੁੱਪ ਰਹਿੰਦੇ ਹਨ, ਉਦਾਸ ਵੀ।
ਜਿੱਥੇ ਵਰ ਪੱਖ ਸਿੱਧਾ ਸਰਲ ਹੁੰਦਾ ਹੈ, ਲੜਕੇ ਵਾਲੇ ਸ਼ਰੀਫ਼ ਹੁੰਦੇ ਹਨ, ਉਥੇ ਲੜਕੇ ਦੇ ਸਿੱਧੇਪਣ ਨੂੰ ਤੇਜ਼ ਲੜਕੀ ਕਈ ਤਰ੍ਹਾਂ ਨਾਲ ਹਥਿਆਰ ਬਣਾ ਕੇ ਹਾਲਾਤ ਨੂੰ ਆਪਣੇ ਹੱਕ ਵਿੱਚ ਮੋੜ ਲੈਂਦੀ ਹੈ। ਕੁਝ ਲੜਕੀਆਂ ਜਿਹਨਾਂ ਦੇ ਪੇਕੇ ਵਿੱਚ ਅਫ਼ੇਅਰ ਹੁੰਦੇ ਹਨ, ਉਹ ਸਹੁਰੇ ਵਿੱਚ ਵੀ ਇਕ ਪਲ ਵੀ ਨਹੀਂ ਰਹਿਣਾ ਚਾਹੁੰਦੀਆਂ ਅਤੇ ਬਿਨਾਂ ਵਜ੍ਹਾ ਸਹੁਰੇ ਵਾਲਿਆਂ ਨੂੰ ਘਰੇਲੂ ਹਿੰਸਾ ਅਤੇ ਦਹੇਜ ਤੋਂ ਲੈ ਕੇ ਤੰਗ ਕਰਨ ਦਾ ਇਲਜ਼ਾਮ ਲਗਾ ਕੇ ਆਪਣੇ ਪੇਕੇ ਦੇ ਰਸਤਾ ਪਕੜ ਲੈਂਦੀਆਂ ਹਨ।
ਕੁਝ ਲੜਕੀਆਂ ਨੂੰ ਮਾਂ ਤੋਂ ਬਿਨਾਂ ਰਹਿਣਾ ਚੰਗਾ ਨਹੀਂ ਲੱਗਦਾ। ਮਾਂ ਦੇ ਨਾਲ ਸੌਣ ਵਾਲੀਆਂ ਲੜਕੀਆਂ ਹਰ ਚੌਥੇ ਦਿਨ ਪੇਕੇ ਪੇਕੇ ਚਲੀਆਂ ਜਾਂਦੀਆਂ ਹਨ। ਉਹ ਹਨੀਮੂਨ ਮਨਾ ਕੇ ਪੇਕੇ ਮੁੜ ਜਾਂਦੀਆਂਹਨ, ਉਹਨਾਂ ਦਾ ਵਿਆਹ ਦੇ ਪ੍ਰਤੀ ਇੰਨਾ ਹੀ ਸ਼ੌਂਕ ਹੁੰਦਾ ਹੈ ਜੋ 1-2 ਵਾਰ ਸਹੁਰੇ ਆ ਕੇ ਪੂਰਾ ਹੋ ਜਾਂਦਾ ਹੈ।
ਬਹੁਤ ਸਾਰੀਆਂ ਲੜਕੀਆਂ ਆਪਣੇ ਪੇਕੇ ਦੇ ਪੜੌਸ ਨਾਲ ਇੰਨੀਆਂ ਰਚੀਆਂ ਹੁੰਦੀਆਂ ਹਨ ਕਿ ਸਹੁਰੇ ਘਰ ਦਾ ਮਾਹੌਲ ਉਹਨਾਂ ਨੂੰ ਇਕੱਲਾਪਣ ਦਿੰਦਾ ਹੈ। ਉਹ ਕਿਸੇ ਵੀ ਹਾਲਾਤ ਵਿੱਚ ਪੇਕੇ ਵੱਲ ਦੌੜ ਲਗਾਉਂਦੀਆਂ ਹਨ। ਉਹਨਾਂ ਨੂੰ ਸਹੁਰੇ ਜਾਂ ਪਤੀ ਨਾਲ ਕਦੀ ਕੋਈ ਮੋਹ ਨਹੀਂ ਹੁੰਦਾ।
ਕੁਸਮ ਵਿਆਹ ਹੀ ਨਹੀਂ ਕਰਨਾ ਚਾਹੁੰਦੀ ਸੀ, ਕਾਰਨ ਉਸਨੂੰ ਆਪਣੇ ਭਰਾ ਦੇ ਲੜਕੇ ਰਿੰਕੂ ਨਾਲ ਲਗਾਅ ਸੀ। ਵਿਆਹ ਵਿੱਚ ਦੇਰੀ ਹੋ ਚੁੱਕੀ ਸੀ ਅਤੇ ਕੁਸਮ ਪੂਰੀ ਤਰ੍ਹਾਂ ਭਤੀਜੇ ਦੀ ਮਾਂ ਬਣ ਗਈ ਸੀ। ਭਾਈ ਨੇ ਕੁਸਮ ਦੇ ਇਸੇ ਮੋਹ ਦਾ ਫ਼ਾਇਦਾ ਉਠਾ ਕੇ ਉਸਨੂੰ ਉਸ ਦੇ ਪਤੀ ਦੇ ਖਿਲਾਫ਼ ਕਰਕੇ ਹਮੇਸ਼ਾ ਲਈ ਉਸ ਦੀ ਗ੍ਰਹਿਸਥੀ ਤੋੜ ਦਿੱਤੀ।
ਸਿਰਫ਼ 7 ਮਹੀਨੇ ਦੇ ਛੋਟੇ ਜਿਹੇ ਵਿਆਹੇ ਜੀਵਨ ਵਿੱਚ ਕੁਸਮ ਨੇ 14-15 ਵਾਰ ਪੇਕੇ ਵੱਲ ਦੌੜ ਲਗਾਉਂਦੀ ਸੀ। ਜਦੋਂ ਉਹ ਸਹੁਰੇ ਵਿੱਚ ਹੁੰਦੀ ਸੀ ਤਾਂ ਉਸ ਦੀ ਮਾਂ ਰਾਤ-ਦਿਨ ਬੱਚੇ ਰਿੰਕੂ ਦੇ ਰੋਣ ਦੀ ਗੱਲ ਫ਼ੋਨ ਤੇ ਦੱਸ ਕੇ ਉਸ ਨੂੰ ਸਹੁਰੇ ਘਰ ਨਹੀਂ ਰਹਿਣ ਦਿੰਦੀ ਸੀ। ਕੁਸਮ ਨੂੰ ਉਸ ਦੀ ਮਾਂ ਹਮੇਸ਼ਾ ਤਬੀਅਤ ਦਾ ਦੁਖੜਾ ਦੱਸ ਕੇ ਬੁਲਾਉਂਦੀ ਸੀ। ਕੁਸਮ ਦੀ ਗੋਦ ਵਿੱਚ ਰਿੰਕੂ ਨੂੰ ਪਾ ਕੇ ਉਹ ਉਸ ਦਾ ਭਾਵਨਾਤਮਕ ਸ਼ੋਸ਼ਣ ਕਰਦੀ ਸੀ।
ਇਸ ਤਰ੍ਹਾਂ ਨਾਲ ਮਾਂ ਨੇ ਇਕ ਪਲ ਵੀ ਕੁਸਮ ਨੂੰ ਸਹੁਰੇ ਘਰ ਚੈਨ ਨਾਲ ਆਪਣੇ ਪਤੀ ਵਿਨੀਤ ਦੇ ਨਾਲ ਨਹੀਂ ਰਹਿਣ ਦਿੱਤਾ। ਇਸ ਨਾਲ ਵਿਨੀਤ ਡਿਪ੍ਰੈਸ਼ਨ ਵਿੱਚ ਚਲੀ ਗਈ ਤਾਂ ਮਾਂ ਨੇ ਨਵੀਂ ਚਾਲ ਚੱਲੀ। ਉਹ ਕੁਸਮ ਨੂੰ ਸਿਖਾਉਦ ਲੱਗੀ ਕਿ ਤੇਰਾ ਆਦਮੀ ਨਾਮਰਦ ਹੈ, ਉਸਨੂੰ ਛੱਡ ਦਿਓ।
ਇਸੇ ਵਿੱਚਕਾਰ ਵਿਨੀਤ ਦੀ ਮਾਂ ਨੇ ਕੁਸਮ ਦੀ ਮਾਂ ਨੂੰ ਉਸਦਾ ਘਰ ਮੁਰੰਮਤ ਕਰਾਉਣ ਦੇ ਲਈ ਕੁਝ ਪੈਸੇ ਦੇ ਦਿੱਤੇ। ਰਿਸ਼ਤਿਆਂ ਵਿੱਚਕਾਰ ਪੈਸਾ ਆਉਂਦੇ ਹੀ ਨਵੇਂ ਰਿਸ਼ਤੇ ਵਿੱਚ ਖਟਾਸ ਆ ਗਈ।
ਕੁਸਮ ਦਾ ਭਰਾ ਵਿਮਲ ਜੂਆ ਖੇਡਦਾ ਸੀ। ਉਹ ਹਰ ਮਹੀਨੇ ਵਿਨੀਤ ਦੇ ਸਿੱਧੇਪਣ ਦਾ ਫ਼ਾਇਦਾ ਉਠਾ ਕੇ ਉਸਦੀ ਮਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ। ਵੈਸੇ ਤਾਂ ਲੜਕੇ ਵਾਲੇ ਮੰਗ ਕਰਦੇ ਹਨ, ਪਰ ਇੱਥੇ ਵਿਨੀਤ ਦੀ ਮਾਂ ਨਾਲ ਕੁਸਮ ਦਾ ਭਰਾ ਪੈਸੇ ਦੀ ਮੰਗ ਕਰਨ ਲੱਗਿਆ ਸੀ।
ਆਖਿਰ ਵਿੱਚ ਹਾਰ ਕੇ ਵਿਨੀਤ ਦੀ ਮਾਂ ਨੇ ਪੈਸੇ ਦੀ ਮੰਗ ਬਾਰੇ ਵਿਮਲ ਦੇ ਖਿਲਾਫ਼ ਸ਼ਿਕਾਇਤ ਕਰ ਦਿੱਤੀ ਤਾਂ ਵਿਮਲ ਨੇ ਕੁਸਮ ਨੂੰ ਪੇਕੇ ਬੁਲਾ ਲਿਆ ਅਤੇ ਵਿਨੀਤ ਅਤੇ ਉਸ ਦੇ ਮਾਂ-ਬਾਪ ‘ਤੇ ਨਕਲੀ ਡੀ. ਵੀ. ਐਕਟ ਲਗਾ ਕੇ ਉਹਨਾਂ ਦਾ ਜਿਊਣਾ ਹਰਾਮ ਕਰ ਦਿੱਤਾ।
ਖੁਦ ਹੀ ਪੈਸਾ ਦੇ ਕੇ ਆਪਣੇ ਉਪਰ ਲਗਾਏ ਇਸ ਝੂਠੇ ਇਲਜ਼ਾਮ ਦਾ ਤੋੜ ਵਿਨੀਤ ਦੀ ਮਾਂ ਇਸ ਕਰਕੇ ਨਹੀਂ ਲੱਭ ਪਾ ਰਹੀ ਸੀ ਕਿ ਬਿਨਾਂ ਲਿਖਾ-ਪੜ੍ਹੀ ਕੀਤੇ ਉਹਨਾਂ ਨੇ ਨੂੰਹ ਦੇ ਪੇਕੇ ਵਾਲਿਆਂ ਨੂੰ ਪੈਸੇ ਦੇ ਦਿੱਤੇ ਸਨ। ਹੁਣ ਉਹ ਘਰੇਲੂ ਹਿੰਸਾ ਦੇ ਨਕਲੀ ਮਾਮਲੇ ਵਿੱਚ ਫ਼ਸੀ ਹੈ। ਕੋਰਟ ਹਮੇਸ਼ਾ ਲੜਕੀ ਦੀ ਗੱਲ ਸੁਣਦੀ ਹੈ। ਲੜਕੇ ਵਾਲਿਆਂ ਨੂੰ ਕਸੂਰਵਾਰ ਸਮਝਿਆ ਜਾਂਦਾ ਹੈ। ਇਹਨਾਂ ਗੱਲਾਂ ਅਤੇ ਕਾਨੂੰਨ ਦਾ ਫ਼ਾਇਦਾ ਉਠਾ ਕੇ ਕੁਸਮ ਦਾ ਜੁਆਰੀ ਭਰਾ ਹੁਣ ਠਹਾਕੇ ਲਗਾ ਰਿਹਾ ਹੈ।
ਇਸ ਕਿਸਮ ਦੀਆਂ ਗੱਲਾਂ ਕਾਰਨ ਅੱਜ ਕਿੰਨੇ ਹੀ ਪਰਿਵਾਰ ਵੱਸ ਨਹੀਂ ਪਾ ਰਹੇ ਹਨ। ਲੜਕੀ ਦੇ ਲਾਲਚੀ ਭਰਾਵਾਂ ਦੀ ਨਜ਼ਰ ਹੁਣ ਭੈਣ ਦੇ ਸਹੁਰਿਆਂ ਦੀ ਜਾਇਦਾਦ ‘ਤੇ ਟਿਕੀ ਹੁੰਦੀ ਹੈ, ਜੋ ਸਿੱਧੇ-ਸਾਦ ਸਹੁਰੇ ਵਾਲੇ ਹਨ, ਉਹਨਾਂ ਨੂੰ ਲੜਕੀ ਦੇ ਭਰਾ ਬਲੈਕਮੇਲ ਕਰ ਲੈਂਦੇ ਹਨ।
ਇਸੇ ਤਰ੍ਹਾਂ ਗਵਾਲੀਅਰ ਦਾ ਇਕ ਪਰਿਵਾਰ ਵੀ ਹੁਣ ਸਮੱਸਿਆ ਵਿੱਚ ਆ ਗਿਆ ਸੀ ਜਦੋਂ ਨੂੰਹ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਸੱਸ-ਸਹੁਰੇ ਤੋਂ ਅਲੱਗ ਰਹੇਗੀ। ਵਿੱਚਾਰਾ ਮਨੀਸ਼ ਮਾਂ-ਬਾਪ ‘ਤੇ ਨਿਰਭਰ ਸੀ ਅਤੇ ਉਹਨਾਂ ਦਾ ਲਾਡਲਾ ਵੀ ਸੀ।
ਨਵੀਂ ਪਤਨੀ ਨੇ ਮਨੀਸ਼ ‘ਤੇ ਜਦੋਂ ਜ਼ਿਆਦਾ ਦਬਾਅ ਬਣਾਇਆ ਤਾਂ ਉਹ ਕੁਝ ਵੀ ਨਹੀਂ ਕਰ ਸਕਿਆ। ਪਤਨੀ ਪੇਕੇ ਜਾ ਕੇ ਰਹਿਣ ਲੱਗੀ ਅਤੇ ਪਤੀ ਅਤੇ ਸੱਸ ਸਹੁਰੇ ‘ਤੇ ਦਹੇਜ ਦੇ ਨਾਂ ‘ਤੇ ਤੰਗ ਕਰਨ ਦਾ ਮਾਮਲਾ ਦਰਜ ਕਰ ਦਿੱਤਾ। ਵਿੱਚਾਰੇ ਮਾਂ-ਬਾਪ ਦੀ ਜਾਨ ਫ਼ਸੀ ਦੇਖਕੇ ਮਨੀਸ਼ ਨੇ ਇਕ ਸੂਸਾਈਡ ਨੇਟ ਲਿਖਿਆ ਅਤੇ ਆਪਣੀ ਜਾਨ ਦੇ ਦਿੱਤੀ। ਉਹ ਖੁਦਕੁਸ਼ੀ ਕਰਕੇ ਆਪਣੀ ਛੋਟੀ ਜਿਹੀ ਵਿਆਹੀ ਜ਼ਿੰਦਗੀ ਦਾ ਅੰਤ ਕਰ ਗਿਆ। ਉਸਨੂੰ ਲੱਗਿਆ ਕਿ ਉਸ ਦੀ ਪਤਨੀ ਨੂੰ ਉਸ ਵਿੱਚ ਜਾਂ ਉਸ ਦੇ ਮਾਤਾ-ਪਿਤਾ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਹ ਲੋਕ ਕਦੋਂ ਤੱਕ ਉਸਦੀ ਪਤਨੀ ਨੂੰ ਮਨਾਉਣਗੇ। ਇਕ ਪਾਸੇ ਤਾਂ ਮਾਤਾ-ਪਿਤਾ ਦਾ ਪਿਆਰ, ਦੂਜੇ ਪਾਸੇ ਨਵੀਂ ਪਤਨੀ ਦੀ ਜਿੱਦ। ਤੀਜੇ ਪਾਸੇ 498 ਦੀ ਹਿਟਲਰਸ਼ਾਹੀ ਧਾਰਾ, ਜਿਸ ਵਿੱਚੋਂ ਨਿਕਲਣਦਾ ਰਸਤਾ ਸਿੱਧੇ ਸਾਦੇ ਮਨੀਸ਼ ਨੂੰ ਨਹੀਂ ਸੁੱਝਿਆ ਅਤੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਕੇ ਅਜਿਹੇ ਵਿਆਹ ਅਤੇ ਕਾਨੂੰਨੀ ਅੰਤ ਨੂੰ ਰੋਕ ਦਿੱਤਾ, ਜਿਸ ਵਿੱਚ ਫ਼ਸਣ ਤੋਂ ਬਾਅਦ ਬਾਹਰ ਨਿਕਲਣ ਦਾ ਰਸਤਾ ਉਸ ਮਾਸੂਮ ਲੜਕੇ ਦੇ ਕੋਲ ਨਹੀਂ ਸੀ।