ਜਾਣੋ ਮੂੰਗਫ਼ਲੀ ਦੇ ਹੈਰਾਨੀਜਨਕ ਫ਼ਾਇਦੇ

ਸਰਦੀ ਦੇ ਮੌਸਮ ‘ਚ ਮੂੰਗਫ਼ਲੀ ਖਾਣ ਦਾ ਆਪਣਾ ਹੀ ਮਜ਼ਾ ਹੈ। ਮੂੰਗਫ਼ਲੀ ਨੂੰ ਸਸਤਾ ਬਦਾਮ ਵੀ ਕਿਹਾ ਜਾਂਦਾ ਹੈ। ਇਸ ‘ਚ ਲਗਭਗ ਉਹ ਸਾਰੇ ਤੱਤ ਪਾਏ ਜਾਂਦੇ ਹਨ ਜੋ ਬਦਾਮਾਂ ‘ਚ ਮੌਜੂਦ ਹੁੰਦੇ ਹਨ। ਮੂੰਗਫ਼ਲੀ ‘ਚ ਸਿਹਤ ਦਾ ਖ਼ਜਾਨਾ ਲੁਕਿਆ ਹੋਇਆ ਹੈ। ਇਸ ‘ਚ ਕਾਫ਼ੀ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਸ਼ਰੀਰਕ ਵਾਧੇ ਲਈ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਮੂੰਗਫ਼ਲੀ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਭਾਰ ਘਟਾਉਣ ‘ਚ ਲਾਹੇਵੰਦ – ਮੂੰਗਫ਼ਲੀ ਭਾਰ ਘੱਟ ਕਰਨ ‘ਚ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ। ਮੂੰਗਫ਼ਲੀ ਖਾਣ ਤੋਂ ਬਾਅਦ ਲੰਬੇ ਸਮੇਂ ਤਕ ਭੁੱਖ ਦਾ ਅਹਿਸਾਸ ਨਹੀਂ ਹੁੰਦਾ ਹੈ ਜਿਸ ਕਰ ਕੇ ਤੁਹਾਨੂੰ ਭਾਰ ਘੱਟ ਕਰਨ ‘ਚ ਅਸਾਨੀ ਹੁੰਦੀ ਹੈ। ਐਂਟੀਓਔਕਸੀਡੈਂਟ ਅਤੇ ਮਿਨਰਲਜ਼ ਨਾਲ ਭਰਪੂਰ ਹੋਣ ਦੀ ਵਜ੍ਹਾ ਨਾਲ ਮੂੰਗਫ਼ਲੀ ਸਟਰੋਕ ਅਤੇ ਦਿਲ ਸਬੰਧੀ ਸਮੱਸਿਆਵਾਂ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਮੂੰਗਫ਼ਲੀ ‘ਚ ਮੌਜੂਦ ਟ੍ਰਾਈਟਰਫ਼ੋਨ ਡਿਪ੍ਰੈਸ਼ਨ ਦੀ ਸਮੱਸਿਆ ਨੂੰ ਵੀ ਦੂਰ ਕਰਨ ‘ਚ ਮਦਦਗਾਰ ਸਾਬਿਤ ਹੁੰਦੇ ਹਨ।
ਡਾਇਬਟੀਜ਼ ਨੂੰ ਕਰੇ ਦੂਰ – ਮੂੰਗਫ਼ਲੀ ‘ਚ ਮੈਂਗਨੀਜ਼ ਦੇ ਨਾਲ-ਨਾਲ ਮਿਨਰਲਜ਼ ਵੀ ਪਾਏ ਜਾਂਦੇ ਹਨ। ਇਹ ਮਿਨਰਲਜ਼ ਫ਼ੈਟ, ਕਾਰਬੋਹਾਈਡਰੇਟਸ, ਮਟੈਬਲੀਜ਼ਮ, ਕੈਲਸ਼ੀਅਮ ਅਤੇ ਬਲੱਡ ਸ਼ੂਗਰ ਨੂੰ ਰੈਗੂਲੇਟ ਕਰਦੇ ਹਨ। ਕਈ ਸਟੱਡੀਜ਼ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਮੂੰਗਫ਼ਲੀ ਦੇ ਸੇਵਨ ਨਾਲ ਡਾਇਬਟੀਜ਼ ਦਾ ਖ਼ਤਰਾ 21 ਫ਼ੀਸਦੀ ਤਕ ਘੱਟ ਜਾਂਦਾ ਹੈ। ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਲੈ ਕੇ ਮੂੰਗਫ਼ਲੀ ਖਾ ਸਕਦੇ ਹੋ।
ਗਰਭਵਤੀ ਔਰਤਾਂ ਲਈ ਵੀ ਫ਼ਾਇਦੇਮੰਦ ਹੁੰਦੀ ਹੈ ਮੂੰਗਫ਼ਲੀ – ਮੂੰਗਫ਼ਲੀ ‘ਚ ਭਾਰੀ ਮਾਤਰਾ ‘ਚ ਫ਼ੌਲਿਕ ਐਸਿਡ ਮੌਜੂਦ ਹੁੰਦਾ ਹੈ ਜੋ ਔਰਤਾਂ ਵਿੱਚ ਫ਼ਰਟੀਲਿਟੀ ਨੂੰ ਬਿਹਤਰ ਬਣਾਉਂਦਾ ਹੈ। ਇਸ ਤੋਂ ਇਲਾਵਾ ਇਹ ਬੱਚੇ ਦੀ ਸਿਹਤ ਨੂੰ ਵੀ ਬਿਹਤਰ ਕਰਦਾ ਹੈ। ਜੇਕਰ ਤੁਸੀ ਗਰਭਵਤੀ ਦੇ ਸ਼ੁਰੂਆਤੀ ਦਿਨਾਂ ‘ਚ ਹੈ ਤਾਂ ਅੱਜ ਤੋਂ ਹੀ ਮੂੰਗਫ਼ਲੀ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਬੱਚੇ ਦੀ ਸਿਹਤ ਚੰਗੀ ਬਣੀ ਰਹੇਗੀ।
ਚਮੜੀ ਲਈ ਵੀ ਹੁੰਦੀ ਹੈ ਫ਼ਾਇਦੇਮੰਦ – ਮੂੰਗਫ਼ਲੀ ਸਿਹਤ ਦੇ ਨਾਲ-ਨਾਲ ਸਕਿਨ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਮੂੰਗਫ਼ਲੀ ‘ਚ ਮੌਜੂਦ ਮੋਨੋਸੈਚੁਰੇਟਿਡ ਐਸਿਡ ਸਕਿਨ ਨੂੰ ਹਾਈਡਰੇਟ ਕਰਨ ਦੇ ਨਾਲ ਸਕਿਨ ‘ਚ ਗਲੋ ਵੀ ਲਿਆਉਦਾ ਹੈ। ਮੂੰਗਫ਼ਲੀ ‘ਚ ਵਾਇਟਾਮਿਨ-C ਵੀ ਪਾਇਆ ਜਾਂਦਾ ਹੈ ਜੋ ਜ਼ਕਾਮ ਅਤੇ ਖ਼ਾਂਸੀ ਵਰਗੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਦਾ ਹੈ।
ਸੂਰਜਵੰਸ਼ੀ