ਚੰਡੀਗੜ੍ਹ : ਸ਼ਹਿਰ ‘ਚ ਕੋਰੋਨਾ ਵਾਇਰਸ ਦੇ ਯੂ. ਕੇ. ਵੇਰੀਐਂਟ ਦੀ ਪੁਸ਼ਟੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਪ੍ਰਸ਼ਾਸਨ ਨੇ ਸ਼ਹਿਰ ‘ਚ ਵੀਕੈਂਡ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ ਪੀ. ਜੀ. ਆਈ. ਨੇ ਕੋਵਿਡ ਦੇ ਨਵੇਂ ਸਟਰੇਨ ਦੀ ਜਾਂਚ ਲਈ ਬੀਤੇ ਦਿਨੀਂ 60 ਸੈਂਪਲ ਐਨ. ਸੀ. ਡੀ. ਸੀ. (ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ) ‘ਚ ਟੈਸਟਿੰਗ ਲਈ ਭੇਜੇ ਸਨ, ਜਿਨ੍ਹਾਂ ‘ਚੋਂ 70 ਫ਼ੀਸਦੀ ‘ਚ ਕੋਵਿਡਾ ਦਾ ਯੂ. ਕੇ. ਵੇਰੀਐਂਟ ਪਾਇਆ ਗਿਆ।
ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਸਾਰੇ ਪਾਜ਼ੇਟਿਵ ਸੈਂਪਲਾਂ ਵਿਚੋਂ ਅੱਧੇ ਤੋਂ ਵੱਧ ਸੈਂਪਲ ਚੰਡੀਗੜ੍ਹ ਤੋਂ ਸਨ।