ਚੀਨ ‘ਚ ਅੱਤ ਦੀ ਗਰਮੀ ਨੂੰ ਲੈ ਕੇ ਅਲਰਟ ਹੋਇਆ ਜਾਰੀ

ਬੀਜਿੰਗ – ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਐਤਵਾਰ ਸਵੇਰੇ ਚੀਨ ਵਿਚ ਤੇਜ਼ ਗਰਮੀ ਅਤੇ ਭਾਰੀ ਨਮੀ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ। ਕੇਂਦਰ ਨੇ ਕਿਹਾ ਕਿ ਉੱਤਰੀ ਚੀਨ ਵਿੱਚ ਪੀਲੀ ਨਦੀ ਅਤੇ ਹੁਏਹੇ ਨਦੀ ਦੇ ਵਿਚਕਾਰ ਦੇ ਖੇਤਰਾਂ ਵਿੱਚ ਗਰਮੀ ਦੀ ਤੀਬਰਤਾ ਘੱਟ ਹੋਣ ਦੀ ਉਮੀਦ ਹੈ। ਕੇਂਦਰ ਮੁਤਾਬਕ ਐਤਵਾਰ ਨੂੰ ਦਿਨ ਵੇਲੇ ਸ਼ਿਨਜਿਆਂਗ, ਅੰਦਰੂਨੀ ਮੰਗੋਲੀਆ, ਗਾਂਸੂ, ਹੇਬੇਈ, ਬੀਜਿੰਗ, ਸ਼ਾਨਡੋਂਗ, ਹੇਨਾਨ, ਅਨਹੂਈ, ਹੁਬੇਈ ਅਤੇ ਹੈਨਾਨ ਦੇ ਕੁਝ ਖੇਤਰਾਂ ਵਿੱਚ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।
ਕੇਂਦਰ ਨੇ ਸ਼ਿਨਜਿਆਂਗ, ਅੰਦਰੂਨੀ ਮੰਗੋਲੀਆ ਅਤੇ ਹੇਨਾਨ ਦੇ ਕੁਝ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 37 ਤੋਂ 39 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਕੇਂਦਰ ਨੇ ਕਿਹਾ ਕਿ ਗਰਮੀਆਂ ਦੌਰਾਨ ਬਾਹਰੀ ਗਤੀਵਿਧੀਆਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਸੁਰੱਖਿਆ ਲਈ ਅਹਿਤਿਆਤੀ ਉਪਾਅ ਕੀਤੇ ਜਾਣੇ ਚਾਹੀਦੇ ਹਨ।