ਦੱਖਣੀ ਅਮਰੀਕੀ ਐਂਡਿਜ ਪਰਬੱਤ ਅਤੇ ਪ੍ਰਸ਼ਾਂਤ ਮਹਾਸਾਗਰ ਦਰਮਿਆਨ ਸਥਿਤ ਦੇਸ਼ ਚਿਲੀ ਵਿਚ 5.0 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਉਥੇ ਹੀ ਇੰਡੋਨੇਸ਼ੀਆ ਦੇ ਪੂਰਬੀ ਪਾਪੁਆ ਸੂਬੇ ਵਿਚ ਵੀ 5.0 ਤੀਬਰਤਾ ਦਾ ਭੂਚਾਲ ਆਇਆ। ਦੱਸਣਯੋਗ ਹੈ ਕਿ ਇਸ ਭੂਚਾਲ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ।