ਚਿਲੀ ਅਤੇ ਚੀਨ ’ਚ ਆਇਆ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ

ਬੀਜਿੰਗ : ਦੱਖਣੀ ਚਿਲੀ ਵਿਚ 6.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਦਾ ਕੇਂਦਰ 46.71 ਡਿਗਰੀ ਦੱਖਣ ਅਤੇ 75.55 ਡਿਗਰੀ ਪੱਛਮ ਦੇ ਵਿਚਕਾਰ ਸਥਿਤ ਸੀ, ਜੋ ਕਿ ਚਿਲੀ ਦੇ ਦੱਖਣੀ ਹਿੱਸੇ ’ਚ ਸਥਿਤ ਹੈ। ਇਸ ਭੂਚਾਲ ਦੀ ਡੂੰਘਾਈ 61 ਕਿਲੋਮੀਟਰ ਸੀ।
ਉਥੇ ਹੀ ਚੀਨ ’ਚ ਆਏ ਭੂਚਾਲ ਦੀ ਤੀਬਰਤਾ 4.6 ਸੀ। ਚੀਨ ’ਚ ਇਹ ਭੂਚਾਲ ਲਹਾਸਾ ਤੋਂ 120 ਕਿਲੋਮੀਟਰ ਨਾਰਥ-ਈਸਟ ’ਚ ਆਇਆ। ਦੋਵੇਂ ਥਾਈਂ ਆਏ ਭੂਚਾਲਾਂ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।