ਜੇਕਰ ਤੁਸੀਂ ਨਾਸ਼ਤੇ ਵਿੱਚ ਟੋਸਟ ‘ਤੇ ਜੈਮ ਅਤੇ ਮੱਖਣ ਲਗਾ ਕੇ ਖਾ-ਖਾ ਕੇ ਬੋਰ ਹੋ ਚੁੱਕੇ ਹੋ ਤਾਂ ਤੁਹਾਨੂੰ ਇੱਕ ਮਜ਼ੇਦਾਰ ਟੋਸਟੀ ਬ੍ਰੈੱਕਫ਼ੈਸਟ ਦੀ ਜ਼ਰੂਰਤ ਹੈ। ਰਾਤ ਦੇ ਬਚੇ ਹੋਏ ਚਿਕਨ ਦੀ ਵਰਤੋਂ ਨਾਲ ਤੁਸੀਂ ਇਸ ਸੁਆਦੀ ਟੋਸਟ ਨੂੰ ਬਣਾ ਸਕਦੇ ਹੋ। ਇਹ ਰੈਸਿਪੀ ਸਿਰਫ਼ 15 ਮਿੰਟਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਬਣਾਉਣ ਵਿੱਚ ਵੀ ਸੌਖੀ ਹੈ ਅਤੇ ਖਾਣ ਲਈ ਪੌਸ਼ਟਿਕ ਅਤੇ ਸੁਆਦ ਹੈ। ਤੁਸੀਂ ਇਸ ਨੂੰ ਫ਼ਰਾਈਂਗ ਪੈਨ ਜਾਂ ਅਵਨ ਵਿੱਚ ਬਣਾ ਸਕਦੇ ਹੋ। ਤਾਂ ਚਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ
ਬ੍ਰੈੱਡ ਸਲਾਈਸਿਜ਼ 4
ਮੱਖਣ 1 ਚੱਮਚ
ਚਿਕਨ 100 ਗ੍ਰਾਮ
ਹਰੀਆਂ ਮਿਰਚਾਂ 4
ਔਰੇਗੈਨੋ 1 ਚੱਮਚ
ਚੀਜ 2 ਕਿਊਬ
ਟਮਾਟਰ 1 ਸਲਾਈਸ
ਨਮਕ ਸਵਾਦ ਅਨੁਸਾਰ
ਵਿਧੀ
1. ਸਭ ਤੋਂ ਪਹਿਲਾਂ ਅਵਨ ਨੂੰ 300 ਡਿਗਰੀ ਤਕ ਗਰਮ ਕਰ ਲਵੋ।
2. ਬ੍ਰੈੱਡ ਦੀ ਸਲਾਈਸਿਜ਼ ‘ਤੇ ਮੱਖਣ ਲਗਾਓ।
3. ਹੁਣ ਘਿਸਿਆ ਹੋਇਆ ਚਿਕਨ ਬ੍ਰੈੱਡ ‘ਤੇ ਚੰਗੀ ਤਰ੍ਹਾਂ ਫ਼ੈਲਾਓ ਹਰੀਆਂ ਮਿਰਚਾਂ ਨਮਕ ਅਤੇ ਔਰੇਗੈਨੋ ਛਿੜਕੋ।
4. ਇਸ ਤੋਂ ਬਾਅਦ ਚੀਜ ਨੂੰ ਲਗਾ ਕੇ ਬ੍ਰੈੱਡ ਸਲਾਈਸਿਜ਼ ਨੂੰ ਬੇਕਿੰਗ ਡਿਸ਼ ‘ਚ ਰੱਖੋ।
5. ਬ੍ਰੈੱਡ ਨੂੰ 60 ਫ਼ੀਸਦੀ ਪਾਵਰ ‘ਤੇ ਤਕਰੀਬਨ ਦੱਸ ਮਿੰਟਾਂ ਲਈ ਗ੍ਰਿਲ ਕਰੋ।
6. ਫ਼ਿਰ ਇਸ ਨੂੰ ਕੱਟੇ ਹੋਏ ਟਮਾਟਰਾਂ ਦੀਆਂ ਸਲਾਈਸਾਂ ਨਾਲ ਗਾਰਨਿਸ਼ ਕਰੋ।
ਸਪੈਸ਼ਲ ਸੈਂਡਵਿੱਚ
ਸਮੱਗਰੀ: 1 ਕੱਪ ਬਾਰੀਕ ਕੱਟੀ ਹੋਈ ਬੰਦਗੋਭੀ, 1 ਗਾਜਰ ਬਾਰੀਕ ਕੱਟੀ ਹੋਈ, 2 ਲੱਸਣ ਦੀਆਂ ਤੁਰੀਆਂ, ਅੱਧਾ ਛੋਟਾ ਚਮਚ ਘਿਓ, 6 ਬਰੈਡ ਦੇ ਪੀਸ, ਨਮਕ ਸਾਵਾਦ ਅਨੁਸਾਰ, ਛੋਟਾ ਚੱਮਚ ਕਾਲੀ ਮਿਰਚ ਪਾਊਡਰ।
ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਘਿਓ ਗਰਮ ਕਰ ਲਓ। ਇਸ ਵਿੱਚ ਬਾਰੀਕ ਕੱਟੀ ਹੋਈ ਬੰਦਗੋਭੀ ਅਤੇ ਗਾਜਰ ਪਾ ਕੇ ਤਲੋ। ਇਸ ਤੋਂ ਬਾਅਦ ਬੰਦਗੋਭੀ ਅਤੇ ਗਾਜਰ ਵਿੱਚ ਨਮਕ, ਕਾਲੀ ਮਿਰਚ ਪਾਊਡਰ, ਲਸਣ ਪਾ ਕੇ ਮਿਲਾ ਲਓ। ਇਸ ਸਾਰੇ ਮਿਸ਼ਰਨ ਨੂੰ ਠੰਡਾ ਕਰ ਕੇ ਇਸ ਨੂੰ ਇੱਕ ਬਰੈਡ ਪੀਸ ‘ਤੇ ਲਗਾ ਕੇ ਦੂਸਰੇ ਬਰੈਡ ਪੀਸ ਉਸ ਦੇ ਉੱਤੇ ਰੱਖ ਕੇ ਉਸ ਨੂੰ ਸੈਂਡਵਿੱਚ ਪੀਸ ਉਸ ਦੇ ਉੱਤੇ ਰੱਖ ਕੇ ਉਸਨੂੰ ਸੈਂਡਵਿੱਚ ਟੌਸਟਰ ਦੇ ਵਿੱਚ ਸੇਕਣ ਦੇ ਲਈ ਰੱਖ ਦਿਓ। ਇਸ ਨੂੰ ਟਮਾਟਰ ਦੀ ਚਟਨੀ ਦੇ ਨਾਲ ਸਰਵ ਕਰੇ।