ਕੀ ਤੁਸੀ ਜਾਣਦੇ ਹੋ ਕਿ ਉਨੀਂਦਰਾ ਦੀ ਬੀਮਾਰੀ ਨਾਲ ਗੰਭੀਰ ਦਿਲ ਦੇ ਰੋਗ ਹੋਣ ਦਾ ਖਤਰਾ ਵੱਧਦਾ ਹੈ। ਲੰਬੇ ਸਮੇਂ ਤੱਕ ਅਨਿਯਮਿਤ ਅਤੇ ਖਾਰਬ ਨੀਂਦ ਦਿਲ ਦੇ ਰੋਗਾਂ ਦਾ ਖਤਰਾ ਬਣ ਸਕਦੀ ਹੈ। ਜ਼ਿਆਦਾ ਕਲੈਸਟਰੋਲ, ਜ਼ਿਆਦਾ ਟਰਿਗਲਿਸਾਈਡ ਅਤੇ ਜ਼ਿਆਦਾ ਬਲੱਡ ਪ੍ਰੈਸ਼ਰ ਉਨੀਂਦਰਾ ਦੇ ਮੁੱਖ ਕਾਰਨ ਹਨ।
ਉਨੀਂਦਰੇ ਕਾਰਨ ਰਾਤੀਂ ਕਈ ਵਾਰ ਲੋਕਾਂ ਦਾ ਸਾਹ ਰੁੱਕਣ ਲੱਗ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬੀਮਾਰੀ ਹੁੰਦੀ ਹੈ, ਉਨ੍ਹਾਂ ‘ਚੋਂ 83 ਫ਼ੀਸਦੀ ਲੋਕਾਂ ਨੂੰ ਉਨੀਂਦਰਾ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਦੀ ਪਾਚਨ ਸ਼ਕਤੀ ਹੌਲੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਵਜ਼ਨ ਘੱਟ ਕਰਨ ‘ਚ ਵੀ ਦਿੱਕਤ ਹੁੰਦੀ ਹੈ। ਚੰਗੀ ਨੀਂਦ ਨਾ ਆਉਣ ਕਾਰਨ ਸੀ-ਰਿਏਕਟਿਵ ਵੱਧ ਜਾਂਦਾ ਹੈ। ਇਸ ਕਾਰਨ ਸਰੀਰ ‘ਤੇ ਸੱਟ ਲੱਗਣ, ਇਨਫ਼ੈਕਸ਼ਨ ਜਾਂ ਰੋਗ ਹੋਣ ‘ਤੇ ਸੋਜ ਹੋ ਜਾਂਦੀ ਹੈ ਅਤੇ ਇਸ ਕਾਰਨ ਉਨੀਂਦਰਾ ਦਿਲ ਦੀ ਪ੍ਰਣਾਲੀ ‘ਤੇ ਪ੍ਰਭਾਵ ਪਾਉਂਦਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਕੇ. ਕੇ. ਅਗਰਵਾਲ ਨੇ ਕਿਹਾ ਕਿ ਸਿਹਤਮੰਦ ਦਿਲ ਲਈ ਨੀਂਦ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਨੀਂਦ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਉਮਰ, ਵਜ਼ਨ, ਤੰਬਾਕੂ ਅਤੇ ਕਸਰਤ ਕਰਨ ਦੇ ਬਾਵਜੂਦ ਵੀ ਦਿਲ ਦੀ ਬੀਮਾਰੀ ਲੱਗ ਜਾਂਦੀ ਹੈ। ਚੰਗੀ ਨੀਂਦ ਲੈਣ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਵਜ਼ਨ ਘੱਟ ਕਰਮ ‘ਚ ਮਦਦ ਮਿਲਦੀ ਹੈ। ਉਨੀਂਦਰੇ ਤੋਂ ਬਚਣ ਲਈ ਕਸਰਤ ਕਰੋ। ਆਪਣੇ ਸੌਣ ਦਾ ਟਾਈਮ ਫ਼ਿਕਸ ਕਰੋ।