* ਸਵੇਰੇ ਜਲਦੀ ਉੱਠੋ ਅਤੇ ਜਿੰਨਾ ਪੀ ਸਕਦੇ ਹੋ ਪਾਣੀ (ਤਾਂਬੇ ਦੇ ਭਾਂਡੇ ਵਾਲਾ ਜਾਂ ਤਾਜ਼ਾ) ਪੀਵੋ।
* ਆਸ਼ਾਵਾਦੀ ਬਣੋ ਅਤੇ ਗੁੱਸੇ ‘ਤੇ ਕਾਬੂ ਰੱਖੋ, ਕਿਉਂਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ।
* ਹਾਜ਼ਤ (ਟਾਇਲਟ) ਵਗੈਰਾ ਜਾ ਕੇ, ਲੰਮੀ ਸੈਰ, ਯੋਗਾ ਜਾਂ ਕਸਰਤ ਆਦਿ ‘ਚੋਂ ਇਕ ਜ਼ਰੂਰ ਕਰੋ।
* ਇਸ਼ਨਾਨ-ਪਾਣੀ ਕਰਕੇ ਕੁਦਰਤ ਦਾ ਸ਼ੁਕਰਾਨਾ ਕਰੋ ਤੇ ਆਪਣੇ ਆਪ ਨੂੰ ਕੁਦਰਤ ਦਾ ਅੰਸ਼ ਸਮਝੋ।
* ਆਪਣੇ ਵਿਸ਼ਵਾਸ ਮੁਤਾਬਿਕ ਪੂਜਾ-ਪਾਠ, ਅਰਦਾਸ, ਧਿਆਨ ਆਦਿ ਜੋ ਵੀ ਚੰਗਾ ਸਮਝੋ ਕਰੋ। ਗੱਲ ਤਾਂ ਮਾਨਸਿਕ ਸ਼ਾਂਤੀ ਮਿਲਣ ਅਤੇ ਆਪਣੇ ਆਪ ਨੂੰ ਆਤਮਿਕ ਤੌਰ ‘ਤੇ ਬਲਵਾਨ ਕਰਨ ਦੀ ਹੈ।
-ਸੁਖਪਾਲ ਸਿੰਘ ਬੀਰ