ਘਰੇਲੂ ਟਿਪਸ

images-300x168ਰਾਤ ਦੇ ਭੋਜਨ ਵਿੱਚ ਸਲਾਦ ਦੀ ਜਗ੍ਹਾ ਕੱਚਾ ਪਿਆਜ਼ ਖਾਓ। ਇਸ ਨੂੰ ਖਾਣ ਨਾਲ ਮੂੰਹ ਵਿੱਚੋਂ ਦੁਰਗੰਧ ਆਉਂਦੀ ਹੋਵੇ ਤਾਂ ਬਰੱਸ਼ ਕਰ ਕੇ ਸੌਂਵੋ। ਇਸ ਵਿੱਚ ਮੌਜੂਦ ਖਾਸ ਤਰ੍ਹਾਂ ਦੇ ਰਸਾਇਣ ਨੀਂਦ ਲਿਆਉਣ ਵਿੱਚ ਮਦਦ ਕਰਦੇ ਹਨ।
ਆਪਣੇ ਸੌਣ ਤੇ ਜਾਗਣ ਦਾ ਖਾਸ ਸਮਾਂ ਨਿਰਧਾਰਤ ਕਰ ਲਵੋ ਅਤੇ ਕੋਸ਼ਿਸ਼ ਕਰੋ ਕਿ ਉਸੇ ਵੇਲੇ ਸੌਂਵੋ ਅਤੇ ਉਸੇ ਵੇਲੇ ਉੱਠੋ। ਇਸ ਦੇ ਲਈ ਅਲਾਰਮ ਘੜੀ ਦੀ ਮਦਦ ਲਵੋ।
ਸੌਣ ਤੋਂ ਪਹਿਲਾਂ ਪਾਣੀ ਵਿੱਚ ਤੁਲਸੀ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਕੋਸੇ ਪਾਣੀ ਨਾਲ ਨਹਾਓ। ਇਹ ਸਰੀਰ ਦਾ ਤਾਪਮਾਨ ਪਹਿਲਾਂ ਤਾਂ ਵਧਾਏਗਾ, ਫ਼ਿਰ ਹੌਲੀ-ਹੌਲੀ ਠੰਡਕ ਦੇਵੇਗਾ।
ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਬਚੋ।
ਹਲਕੇ ਤੇ ਢਿੱਲੇ ਕੱਪੜੇ ਪਾ ਕੇ ਕੁਝ ਪੜ੍ਹਦੇ-ਪੜ੍ਹਦੇ ਸੌਂਵੋ। ਨੀਂਦ ਵੱਲ ਜਲਦੀ ਧਿਆਨ ਲੱਗੇਗਾ ਅਤੇ ਕੁਝ ਹੀ ਸਮੇਂ ਵਿੱਚ ਤੁਹਾਨੂੰ ਨੀਂਦ ਆ ਜਾਵੇਗੀ।
ਫ਼ਲ ਜਾਂ ਫ਼ਲਾਂ ਦਾ ਰਸ, ਸਬਜ਼ੀਆਂ ਅਤੇ ਸਾਗ ਰੁਟੀਨ ਡਾਈਟ ਵਿੱਚ ਸ਼ਾਮਿਲ ਕਰੋ।
ਸੌਣ ਤੋਂ ਪਹਿਲਾਂ ਜ਼ਿਆਦਾ ਪਾਣੀ ਨਾ ਪੀਓ। ਵਾਰ-ਵਾਰ ਪਿਸ਼ਾਬ ਆਉਣ ਕਾਰਨ ਨੀਂਦ ਵਿੱਚ ਰੁਕਾਵਟ ਪਵੇਗੀ।
ਦੁੱਧ ਵਿੱਚ ਖੰਡ ਦੀ ਬਜਾਏ ਸ਼ਹਿਦ ਮਿਲਾ ਕੇ ਪੀਓ ਕਿਉਂਕਿ ਖੰਡ ਤੁਰੰਤ ਊਰਜਾ ਦਿੰਦੀ ਹੈ। ਭਾਵੇਂ ਇਹ ਊਰਜਾ ਘੱਟ ਸਮੇਂ ਲਈ ਬਣੀ ਰਹੇ ਪਰ ਇਸ ਨਾਲ ਸ਼ੂਗਰ ਲੈਵਲ ਵਧ ਜਾਂ ਘਟ ਸਕਦਾ ਹੈ ਅਤੇ ਨੀਂਦ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ।

LEAVE A REPLY