ਘਰੇਲੂ ਟਿਪਸ

images-300x168ਹਲਦੀ ਸਕਰੱਬ- ਹਲਦੀ ਸਭ ਤੋਂ ਵਧੀਆ ਸਕਰੱਬ ਹੁੰਦਾ ਹੈ। ਇਸ ਨਾਲ ਵਾਲਾਂ ਨੂੰ ਹਟਾਉਣ ਲਈ ਆਟੇ ਜਾ ਵੇਸਨ ‘ਚ ਮਿਲਾ ਕੇ ਰਗੜ ਦਿਓ। ਇਸ ਨਾਲ ਪਿੱਠ ਸਾਫ਼ ਹੋ ਜਾਵੇਗੀ।
ਸ਼ਹਿਦ, ਦਲੀਆ ਅਤੇ ਨਿੰਬੂ ਸਕਰੱਬ- ਇਨ੍ਹਾਂ ਤਿੰਨਾਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਘੋਲ ਤਿਆਰ ਬਣਾ ਲਓ। ਇਸ ਨੂੰ ਪਿੱਠ ‘ਤੇ ਲਗਾ ਕੇ ਸਕਰੱਬ ਕਰੋ ਅਤੇ ਬਾਅਦ ‘ਚ ਧੋ ਲਓ। ਅਜਿਹਾ 10 ਦਿਨਾਂ ਤੱਕ ਲਗਾਤਾਰ ਕਰੋ।
ਵੇਸਨ ਦਾ ਸਕਰੱਬ- ਵੇਸਨ ਸਕਰੱਬ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਸਕਰੱਬ ਦੀ ਵਰਤੋਂ ਕਰਨ ਨਾਲ ਵਾਲਾਂ ਦਾ ਵਾਧਾ ਘੱਟ ਜਾਂਦਾ ਹੈ। ਜੇਕਰ ਇਸ ਤੋਂ ਬਾਅਦ ਚਮੜੀ ਟਾਈਟ ਹੋ ਜਾਵੇ ਤਾਂ ਪਾਣੀ ‘ਚ ਸਰੋਂ ਦਾ ਤੇਲ ਮਿਲਾ ਕੇ ਲਗਾਓ।
ਆਟੇ ਦਾ ਪੇੜਾ- ਆਟੇ ਦੇ ਪੇੜੇ ਨਾਲ ਛੋਟੇ ਬੱਚਿਆਂ ਦੇ ਸਕਰੱਬ ਕੀਤਾ ਜਾਂਦਾ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਚਮੜੀ ਸਾਫ਼ ਹੋ ਜਾਂਦੀ ਹੈ।
ਜੌਂ ਦਾ ਸਕਰੱਬ- ਇਸ ਨਾਲ ਪਿੱਠ ਦਾ ਸਕਰੱਬ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਹਫ਼ਤੇ ‘ਚ ਤਿੰਨ ਤੋਂ ਚਾਰ ਵਾਰ ਕਰੋ। ਇਸ ਨਾਲ ਗੰਦੀ ਚਮੜੀ ਵੀ ਨਿਕਲ ਜਾਂਦੀ ਹੈ।
ਕੌਫ਼ੀ ਤੋਂ ਪਰਹੇਜ਼ ਕਰੋ- ਡਾਕਟਰਾਂ ਦਾ ਮਨੰਣਾ ਹੈ ਕਿ ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਕੌਫ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇੱਥੋਂ ਤੱਕ ਕੀ ਕੌਫ਼ੀ ਪੀਣਾ ਵੀ ਹਾਨੀਕਾਰਕ ਹੈ। ਖੋਜਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਸ਼ੁਰੂਆਤੀ ਦੌਰ ‘ਚ ਤਾਂ ਕੌਫ਼ੀਨ ਨਾਲ ਰਾਹਤ ਮਿਲਦੀ ਹੈ ਪਰ ਬਾਅਦ ‘ਚ ਇਹ ਹਾਨੀਕਾਰਕ ਸਾਬਤ ਹੁੰਦਾ ਹੈ।

LEAVE A REPLY