‘ਗ੍ਰੇਟ ਗ੍ਰੈਂਡ ਮਸਤੀ’ ਦੇ ਲੀਕ ਹੋਣ ‘ਤੇ ਰੋ ਪਈ ਉਰਵਸ਼ੀ

flimy-duniya1ਮੁੰਬਈਂ ਕਾਮੇਡੀ ਫ਼ਿਲਮ ‘ਮਸਤੀ’ ਦੀ ਸੀਰੀਜ਼ ‘ਗ੍ਰੇਟ ਗ੍ਰੈਂਡ ਮਸਤੀ’ ਦੇ ਲੀਕ ਹੋਣ ‘ਤੇ ਅਦਾਕਾਰ ਰਿਤੇਸ਼ ਦੇਸ਼ਮੁਖ, ਵਿਵੇਕ ਓਬਰਾਏ, ਆਫ਼ਤਾਬ ਸ਼ਿਵਦਾਸਾਨੀ ਅਤੇ ਉਰਵਸ਼ੀ ਰੋਤੇਲਾ ਸਮੇਤ ਫ਼ਿਲਮ ਦੀ ਪੂਰੀ ਟੀਮ ਨੇ ਇਸ ਦੇ ਲੀਕ ਹੋਣ ‘ਤੇ ਦੁੱਖ ਜਤਾਉਣ ਦੇ ਨਾਲ-ਨਾਲ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਪ੍ਰੈੱਸ ਕਾਨਫ਼ਰੰਸ ਰੱਖੀ ਗਈ, ਜਿਸ ਦੌਰਾਨ ਫ਼ਿਲਮ ਦੀ ਟੀਮ ਮੈਂਬਰਜ਼ ਇਸ ਦੇ ਲੀਕ ਹੋਣ ਦੀ ਗੱਲਬਾਤ ਕਰਦੇ ਭਾਵੁਕ ਹੋ ਗਏ।
ਇਸ ਮੌਕੇ ਉਰਵਸ਼ੀ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਆਪਣੇ ਹੰਝੂ ਰੋਕ ਨਾ ਸਕੀ ਅਤੇ ਭਾਵੁਕ ਹੋ ਕੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਇਰੇਸੀ ਨੂੰ ਰੋਕਣ, ਤਾਂ ਕਿ ਅੱਗੇ ਤੋਂ ਕਿਸੇ ਵੀ ਨਿਰਮਾਤਾ ਜਾਂ ਫ਼ਿਲਮ ਨਾਲ ਇਸ ਤਰ੍ਹਾਂ ਨਾ ਹੋਵੇ।
ਉਰਵਸ਼ੀ ਨੇ ਹੋਰ ਦੱਸਿਆ ਕਿ ਇਸ ਫ਼ਿਲਮ ਲਈ ਉਨ੍ਹਾਂ ਨੇ ਕਾਫ਼ੀ ਮਿਹਨਤ ਕੀਤੀ ਹੈ। ਫ਼ਿਲਮ ਦੀ ਪੂਰੀ ਟੀਮ ਇਸ ਦੇ ਪ੍ਰਮੋਸ਼ਨ ਅਤੇ ਰਿਲੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਪਰ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਆ ਕੇ ਇਹ ਕਿਹਾ ਕਿ ਉਹ ਪਹਿਲਾਂ ਹੀ ਫ਼ਿਲਮ ਦੇਖ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਰਦਾਰ ਉਨ੍ਹਾਂ (ਦਰਸ਼ਕਾਂ) ਨੂੰ ਬੇਹੱਦ ਪਸੰਦ ਆਇਆ ਤਾਂ ਉਹ ਸਮਝ ਨਹੀਂ ਪਾ ਰਹੀ ਸੀ ਕਿ ਉਹ (ਊਰਵਸ਼ੀ) ਹੱਸੇ ਜਾਂ ਰੋਵੇ। ਇਸ ਗੱਲ ‘ਤੇ ਫ਼ਿਲਮ ਦੀ ਪੂਰੀ ਟੀਮ ਅਤੇ ਸਿਤਾਰੇ ਦੁੱਖੀ ਸਨ।

LEAVE A REPLY