ਨਵੀਂ ਦਿੱਲੀ— ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਾਕਡਾਊਨ ਦੇ ਕਾਰਨ ਫਸੇ ਹੋਏ ਪਰਵਾਸੀ ਮਜ਼ਦੂਰਾ, ਵਿਦਿਆਰਥੀਆਂ ਤੇ ਸ਼ਰਧਾਲੂਆਂ ਦੀ ਦੇਸ਼ ਦੇ ਅੰਦਰ ਆਵਾਜਾਈ ਦੇ ਲਈ ਗ੍ਰਹਿ ਮੰਤਾਰਲੇ ਵਲੋਂ ਜਾਰੀ ਤਾਜ਼ਾ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਪ੍ਰੈਸ ਬ੍ਰੇਕਿੰਗ ‘ਚ ਗ੍ਰਹਿ ਮੰਤਰਾਲੇ ਵਿਚ ਸੰਯੁਕਤ ਸਕੱਤਰ ਸਲਿਲਾ ਸ਼੍ਰੀਵਾਸਤਵ ਨੇ ਇਹ ਪੁੱਛੇ ਜਾਣ ‘ਤੇ ਕਿ ਕੁਝ ਸੂਬਿਆਂ ਤੇ ਹੋਰ ਲੋਕਾਂ ਵਲੋਂ ਕੀਤੀ ਗਈ ਮੰਗ ਦੇ ਅਨੁਸਾਰ ਕੀ ਵਿਸ਼ੇਸ਼ ਟਰੇਨਾਂ ਤੇ ਪ੍ਰਾਈਵੇਟ ਵਾਹਨਾਂ ਦੀ ਇਜ਼ਾਜਤ ਵੀ ਇਨ੍ਹਾਂ ਲੋਕਾਂ ਨੂੰ ਆਵਾਜਾਈ ਲਈ ਦਿੱਤੇ ਜਾਣਗੇ, ਉਨ੍ਹਾਂ ਨੇ ਕਿਹਾ ਕਿ ਹੁਣ ਜਾਰੀ ਕੀਤੇ ਹਏ ਆਦੇਸ਼ ਬੱਸਾਂ ਦੇ ਇਸਤੇਮਾਲ ਤੇ ਲੋਕਾਂ ਦੇ ਸਮੂਹ ਦੇ ਲਈ ਹੈ। ਇਹ ਪੁੱਛੇ ਜਾਣ ‘ਤੇ ਕੀ ਤਿੰਨ ਮਈ ਤੋਂ ਬਾਅਦ ਈ- ਕਾਮਰਸ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ, ਸ਼੍ਰੀਵਾਸਤਵ ਨੇ ਕਿਹਾ ਕਿ ਸਾਨੂੰ ਨਵੇਂ ਆਦੇਸ਼ਾਂ ਦੇ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ।
ਟਰੱਕਾਂ ਦੇ ਅਲੱਗ ਤੋਂ ਪਾਸ ਦੀ ਜ਼ਰੂਰਤ ਨਹੀਂ
ਗ੍ਰਹਿ ਮੰਤਰਾਲੇ ਨੇ ਸਾਫ ਕੀਤਾ ਕਿ ਮਾਲ ਦੀ ਸਪਲਾਈ ‘ਚ ਲੱਗੇ ਟਰੱਕਾਂ ਦੀ ਅੰਤਰਰਾਸ਼ਟਰੀ ਆਵਾਜਾਹੀ ਦੇ ਲਈ ਅਲੱਗ ਤੋਂ ਕਿਸੇ ਪਾਸ ਦੀ ਕੋਈ ਜ਼ਰੂਰਤ ਨਹੀਂ ਹੈ। ਅਜਿਹੇ ਟਰੱਕ ਡਰਾਈਵਰਾਂ ਦਾ ਲਾਇਸੈਂਸ ਹੀ ਕਾਫੀ ਹੈ। ਸੂਬਿਆਂ ਦੀ ਸਰਹੱਦਾਂ ‘ਤੇ ਟਰੱਕਾਂ ਤੋਂ ਸਥਾਨਕ ਅਧਿਕਾਰੀ ਅੱਲਗ ਤੋਂ ਪਾਸ ਦੀ ਮੰਗ ਕਰ ਰਹੇ ਹਨ।