ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੀ ਪੰਜਵੀਂ ਸਦਭਾਵਨਾ ਰੈਲੀ ਖਡੂਰ ਸਾਹਿਬ ਵਿਖੇ ਸ਼ੁਰੂ ਹੋ ਚੁੱਕੀ ਹੈ ਜਿਸ ਵਿਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਇਸ ਰੈਲੀ ਵਿਚ ਅਕਾਲੀ-ਭਾਜਪਾ ਦੀ ਸਾਂਝੀ ਲੀਡਰਸ਼ਿਪ ਮੌਜੂਦ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ‘ਚ ਕੀਤੀਆਂ ਜਾ ਰਹੀਆਂ ਸਦਭਾਵਨਾ ਰੈਲੀਆਂ ਰਾਹੀਂ ਅਕਾਲੀ ਦਲ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ-ਭਾਜਪਾ ਦੀਆਂ ਸਦਭਾਵਨਾ ਰੈਲੀਆਂ ਬਠਿੰਡਾ, ਮੋਗਾ, ਗੁਰਦਾਸਪੁਰ ਅਤੇ ਨਕੋਦਰ ਵਿਚ ਹੋ ਚੁੱਕੀਆਂ ਹਨ ਅਤੇ ਖਡੂਰ ਸਾਹਿਬ ‘ਚ ਹੋ ਰਹੀ ਇਹ ਪੰਜਵੀਂ ਸਦਭਾਵਨਾ ਰੈਲੀ ਹੈ ਜਿਸ ਵਿਚ ਅਕਾਲੀ-ਭਾਜਪਾ ਦੀ ਲੀਡਰ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ।