ਕੱਦ ਲੰਬਾ ਕਰਨ ਦੇ ਨੁਸਖ਼ੇ

thudi sahatਅੱਜ ਦੇ ਸਮੇਂ ਵਿੱਚ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ। ਸਾਡੀ ਲੁੱਕ ਸਾਡੇ ਕੱਦ ‘ਤੇ ਵੀ ਨਿਰਭਰ ਕਰਦੀ ਹੈ। ਉੱਚਾ ਲੰਬਾ ਕੱਦ ਅਤੇ ਸੋਹਣਾ ਚਿਹਰਾ ਹਰੇਕ ਦੀ ਪਹਿਲੀ ਮੰਗ ਹੈ। ਕਿਹਾ ਜਾਂਦਾ ਹੈ ਕਿ 18 ਸਾਲ ਤੋਂ ਪਹਿਲਾਂ ਦੀ ਉਮਰ ਤਕ ਹੀ ਕੱਦ ਵੱਧਦਾ ਹੈ ਇਸ ਮਗਰੋਂ ਕੱਦ ਨਹੀਂ ਵੱਧਦਾ। ਕਈ ਵਿਗਿਆਪਨਾਂ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਕੁੱਝ ਹੀ ਦਿਨਾਂ ਵਿੱਚ ਕੱਦ ਲੰਬਾ ਕਰ ਸਕਦੇ ਹਨ। ਅਜਿਹਾ ਬਹੁਤ ਘੱਟ ਲੋਕਾਂ ਨਾਲ ਹੁੰਦਾ ਹੈ। ਕਈ ਵਾਰ ਲੋਕ ਛੋਟੇ ਕੱਦ ਦੇ ਕਾਰਨ ਹੀਣ ਭਾਵਨਾ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਤਾਕਤ ਵਾਲਾ ਭੋਜਨ ਖਾਣ ਨੂੰ ਦਿਓ। ਤੁਸੀਂ ਆਪਣੇ ਆਪ ਤਾਂ ਇਹ ਨਹੀਂ ਫ਼ੈਸਲਾ ਕਰ ਸਕਦੇ ਕਿ ਕਿਹੜੀਆਂ ਸਬਜ਼ੀਆਂ ਨਾਲ ਕੱਦ ਵਧੇਗਾ। ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
ਅਜਿਹਾ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਕੈਲਸ਼ੀਅਮ, ਵਿਟਾਮਿਨ ਅਤੇ ਖਣਿਜ ਭਰਪੂਰ ਹੋਣ। ਕੱਦ ਉੱਚਾ ਕਰਨ ਲਈ ਸਭ ਤੋਂ ਵੱਧ ਜ਼ਰੂਰੀ ਹੈ ਕੈਲਸ਼ੀਅਮ ਅਤੇ ਖਣਿਜ। ਇਹ ਸਭ ਤੁਹਾਨੂੰ ਪਾਲਕ, ਹਰੀਆਂ ਫ਼ਲੀਆਂ, ਗੋਭੀ, ਕੱਦੂ, ਗਾਜਰਾਂ ਤੋਂ ਮਿਲ ਸਕਦੇ ਹਨ।
ਕੱਦ ਉੱਚਾ ਕਰਨ ਲਈ ਮੂੰਗਫ਼ਲੀ, ਦਾਲਾਂ, ਅੰਗੂਰ ਅਤੇ ਆੜੂ ਵੀ ਬਹੁਤ ਹੀ ਲਾਭਦਾਇਕ ਹਨ। ਮੱਛੀਆਂ, ਅੰਡੇ, ਸੋਇਆ ਦੁੱਧ, ਬਦਾਮ ਅਤੇ ਮਸ਼ਰੂਮ ਵੀ ਬਹੁਤ ਲਾਭਦਾਇਕ ਹਨ। ਇਹ ਗੱਲ ਪੱਕੀ ਹੈ ਕਿ ਜੇਕਰ ਤੁਸੀਂ ਬੱਚਿਆਂ ਨੂੰ ਰੋਜ਼ ਅਜਿਹਾ ਭੋਜਨ ਖਾਣ ਲਈ ਦੇਵੋਗੇ ਤਾਂ ਤੁਹਾਡੇ ਬੱਚੇ ਸਰੀਰਕ ਪੱਖੋਂ ਤਾਕਤਵਰ ਹੋਣਗੇ।

LEAVE A REPLY