ਨਵੀਂ ਦਿੱਲੀ- ਦੇਸ਼ ਭਰ ‘ਚ ਕੋਰੋਨਾ ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਮੰਗਲਵਾਰ ਸਵੇਰ ਤੱਕ 6815 ਪਹੁੰਚ ਗਈ ਅਤੇ ਪਿਛਲੇ 24 ਘੰਟਿਆਂ ਦੌਰਾਨ ਇਸ ਦੇ ਸੰਕਰਮਣ ਨਾਲ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 68 ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਅੱਜ ਸਵੇਰੇ 8 ਵਜੇ ਤੱਕ 324 ਨਵੇਂ ਸੰਕਰਮਣ ਦੇ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 6,815 ਹੋ ਗਈ ਅਤੇ ਇਸ਼ ਬੀਮਾਰੀ ਦੇ ਸੰਕਰਮਣ ਨਾਲ 7644 ਮਰੀਜ਼ ਸਿਹਤਮੰਦ ਹੋ ਗਏ ਹਨ। ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਨਾਲ ਤਿੰਨ ਹੋਰ ਮਰੀਜ਼ਾਂ ਦੀ ਜਾਨ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 68 ਹੋ ਗਈ। ਇਸ ਮਿਆਦ ‘ਚ ਰਾਸ਼ਟਰੀ ਰਾਜਧਾਨੀ, ਕੇਰਲ ਅਤੇ ਝਾਰਖੰਡ ‘ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ। ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਮਾਮਲੇ ਕੇਰਲ ‘ਚ ਦਰਜ ਕੀਤੇ ਗਏ ਹਨ।
ਦੇਸ਼ ‘ਚ 30 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਸਰਗਰਮ ਮਾਮਲਿਆਂ ‘ਚ ਵਾਧਾ ਦਰਜ ਹੋਇਆ ਹੈ। ਜਿਨ੍ਹਾਂ ‘ਚੋਂ ਕੇਰਲ, ਦਿੱਲੀ, ਗੁਜਰਾਤ, ਕਰਨਾਟਕ, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ‘ਚ ਵੀ ਮਾਮਲਿਆਂ ‘ਚ ਵਾਧਾ ਦੇਖਿਆ ਗਿਆ ਹੈ। ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਕੇਰਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਜਿੱਥੇ ਅੱਜ ਸਵੇਰ ਤੱਕ 96 ਸਰਗਰਮ ਮਾਮਲੇ ਵਧਣ ਨਾਲ ਇਸ ਦਾ ਅੰਕੜਾ 2 ਹਜ਼ਾਰ ਪਾਰ ਕਰ ਕੇ 2053 ਤੱਕ ਪਹੁੰਚ ਗਿਆ ਅਤੇ ਦਿੱਲੀ ‘ਚ ਲਗਭਗ 37 ਮਾਮਲਿਆਂ ਦੇ ਘਟਣ ਨਾਲ ਕੁੱਲ ਗਿਣਤੀ 691 ਰਹਿ ਗਈ। ਇਸ ਤੋਂ ਇਲਾਵਾ ਗੁਜਰਾਤ ‘ਚ 1109, ਪੱਛਮੀ ਬੰਗਾਲ ‘ਚ 747, ਮਹਾਰਾਸ਼ਟਰ ‘ਚ 613, ਕਰਨਾਟਕ ‘ਚ 559, ਤਾਮਿਲਨਾਡੂ ‘ਚ 207, ਉੱਤਰ ਪ੍ਰਦੇਸ਼ ‘ਚ 225, ਰਾਜਸਥਾਨ ‘ਚ 124, ਹਰਿਆਣਾ ‘ਚ 108, ਆਂਧਰਾ ਪ੍ਰਦੇਸ਼ ‘ਚ 86, ਪੁਡੂਚੇਰੀ ‘ਚ 9, ਸਿੱਕਮ ‘ਚ 36, ਮੱਧ ਪ੍ਰਦੇਸ਼ ‘ਚ 52, ਛੱਤੀਸਗੜ੍ਹ ‘ਚ 44, ਬਿਹਾਰ ‘ਚ 48, ਓਡੀਸ਼ਾ ‘ਚ 39, ਪੰਜਾਬ ‘ਚ 30, ਜੰਮੂ ਕਸ਼ਮੀਰ ‘ਚ 9, ਝਾਰਖੰਡ ‘ਚ 6, ਆਸਾਮ ‘ਚ 3, ਗੋਆ ‘ਚ 5, ਤੇਲੰਗਾਨਾ ‘ਚ 10, ਉੱਤਰਾਖੰਡ ‘ਚ 6, ਹਿਮਾਚਲ ਪ੍ਰਦੇਸ਼ 3, ਚੰਡੀਗੜ੍ਹ ‘ਚ 2 ਅਤੇ ਤ੍ਰਿਪੁਰਾ ‘ਚ ਇਕ ਸਰਗਰਮ ਮਾਮਲੇ ਹਨ। ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ‘ਚ ਕੋਰੋਨਾ ਸੰਕਰਮਣ ਦਾ ਕੋਈ ਮਾਮਲਾ ਸਾਹਮਣੇ ਹੀਂ ਆਇਆ ਹੈ।