ਕੈਰੀ ਪੁਦੀਨਾ ਚਟਨੀ

ਗਰਮੀਆਂ ‘ਚ ਪੁਦੀਨਾ ਤੁਹਾਨੂੰ ਤਾਜ਼ਗੀ ਦਿੰਦਾ ਹੈ। ਇਸ ਲਈ ਗਰਮੀਆਂ ‘ਚ ਪੁਦੀਨੇ ਦੀ ਚਟਨੀ ਜ਼ਰੂਰ ਖਾਣੀ ਚਾਹੀਦੀ ਹੈ। ਕੈਰੀ (ਕੱਚੀ ਅੰਬੀ), ਪੁਦੀਨੇ ਦੀ ਚਟਨੀ ‘ਚ ਖੱਟਾਪਨ ਲਿਆਉਂਦੀ ਹੈ। ਇਸ ਨਾਲ ਚਟਨੀ ਦੀ ਸੁਆਦ ਹੋਰ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੈਰੀ ਪੁਦੀਨਾ ਚਟਨੀ ਬਣਾਉਣੀ ਦੱਸ ਰਹੇ ਹਾਂ।
ਸਮੱਗਰੀ
ਦੋ ਛੋਟੇ ਕੱਪ ਪੁਦੀਨਾ
ਇਕ ਕੱਚਾ ਅੰਬ
ਚਾਰ-ਪੰਜ ਹਰੀਆਂ ਮਿਰਚਾਂ
ਦੋ ਛੋਟੇ ਚਮਚ ਸੌਂਫ਼ ਪਾਊਡਰ
ਇਕ ਛੋਟਾ ਚਮਚ ਜੀਰਾ
ਕਾਲਾ ਨਮਕ ਸੁਆਦ ਮੁਤਾਬਕ
ਨਮਕ ਸੁਆਦਾ ਮੁਤਾਬਕ
ਵਿਧੀ
1. ਸਭ ਤੋਂ ਪਹਿਲਾਂ ਪੁਦੀਨੇ ਦੇ ਪੱਤਿਆਂ ਨੂੰ ਸਾਫ਼ ਪਾਣੀ ਨਾਲ ਧੋਵੋ।
2. ਕੱਚੀ ਅੰਬੀ ਨੂੰ ਛਿੱਲ ਕੇ ਇਸ ਦੇ ਛੋਟੇ-ਛੋਟੇ ਟੁੱਕੜੇ ਕਰ ਲਓ।
3. ਮਿਕਸਰ ਜਾਰ ‘ਚ ਅੰਬ ਦੇ ਟੁੱਕੜੇ, ਪੁਦੀਨੇ ਦੇ ਪੱਤੇ ਅਤੇ ਨਮਕ ਪਾਓ।
4. ਇਸ ‘ਚ ਕਾਲਾ ਨਮਕ, ਜੀਰਾ, ਸੌਂਫ਼ ਅਤੇ ਹਰੀ ਮਿਰਚ ਮਿਲਾਓ।
5. ਇਸ ‘ਚ ਅੱਧਾ ਕੱਪ ਪਾਣੀ ਪਾ ਕੇ ਇਸ ਦਾ ਬਰੀਕ ਪੇਸਟ ਤਿਆਰ ਕਰ ਲਓ।
6. ਕੈਰੀ ਪੁਦੀਨਾ ਚਟਨੀ ਤਿਆਰ ਹੈ।