ਕੈਪਟਨ ਅਮਰਿੰਦਰ ਨੇ ਬੇਅਦਬੀ ਪਿੱਛੇ ਬਾਦਲ ਦੇ ਹੱਥ ਹੋਣ ਦੀ ਗੱਲ ਨੂੰ ਦੁਹਰਾਇਆ

3ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਬੇਅਦਬੀ ਦੀਆਂ ਘਟਨਾਵਾਂ ‘ਚ ਆਪਣਾ ਹੱਥ ਹੋਣ ਤੋਂ ਇਨਕਾਰ ਕਰਨ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੂੰ ਇਨ੍ਹਾਂ ਘਟਨਾਵਾਂ ਦੇ ਅਸਲੀ ਕਾਰਨ ਤੱਕ ਪਹੁੰਚਣ ਲਈ ਸੀ.ਬੀ.ਆਈ ਜਾਂਚ ‘ਚ ਪੁਲਿਸ ਦੀ ਭੂਮਿਕਾ ਨੂੰ ਸ਼ਾਮਿਲ ਕਰਨ ਦੀ ਚੁਣੌਤੀ ਦਿੱਤੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਜ਼ੋਰ ਦਿੰਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਕਰਨ ਵਾਲੇ ਪੁਲਿਸ ਅਫਸਰਾਂ ਤੋਂ ਜਦੋਂ ਸੀ.ਬੀ.ਆਈ ਸਵਾਲ ਕਰੇਗੀ ਸਾਰੀ ਸੱਚਾਈ ਸਾਹਮਣੇ ਆ ਜਾਏਗੀ ਅਤੇ ਗੱਲ ਅਖੀਰ ‘ਚ ਬਾਦਲਾਂ ‘ਤੇ ਆ ਕੇ ਰੁੱਕੇਗੀ। ਇਸ ਲੜੀ ਹੇਠ ਪੂਰੀ ਘਟਨਾ ਬਾਦਲਾਂ ਵੱਲੋਂ ਲੋਕਾਂ ਦਾ ਧਿਆਨ ਆਪਣੀਆਂ ਬਹੁਤ ਸਾਰੀਆਂ ਅਸਫਲਤਾਵਾਂ ਖਾਸ ਕਰਕੇ ਕਿਸਾਨਾਂ ਦੇ ਅੰਦੋਲਨ ਅਤੇ ਨੌਜ਼ਵਾਨਾਂ ਦੀਆਂ ਸਮੱਸਿਆਵਾਂ ਤੋਂ ਭਟਕਾਉਣ ਹਿੱਤ ਰੱਚੀ ਗਈ ਸੀ, ਜਿਸਦਾ ਸਪੱਸ਼ਟ ਤੌਰ ‘ਤੇ ਉਦੇਸ਼ ਕੰਟਰੋਲ ਹੇਠ ਅਸਥਿਰਤਾ ਕਾਇਮ ਕਰਨਾ ਸੀ। ਜਦਕਿ ਬਾਦਲ ਦੇ ਦਾਅਵੇ ਕਿ ਸਿਮਰਨਜੀਤ ਸਿੰਘ ਮਾਨ ਉਨ੍ਹਾਂ ਨਾਲ ਸਬੰਧਤ ਹਨ ਅਤੇ ਇਸ ਕਾਰਨ ਉਹ (ਮਾਨ) ਉਨ੍ਹਾਂ ਦੇ ਨਜ਼ਦੀਕੀ ਹਨ, ਲਈ ਬਾਦਲ ‘ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਇਸ ਤਰ੍ਹਾਂ ਮਾਨ ਦੇ ਮੇਰੇ ਨਜ਼ਦੀਕੀ ਹੋਣ ਨਾਲੋਂ ਜ਼ਿਆਦਾ ਮਨਪ੍ਰੀਤ ਬਾਦਲ ਤੁਹਾਡੇ ਨਜ਼ਦੀਕੀ ਹਨ, ਕੀ ਇਸਦਾ ਅਰਥ ਹੈ ਕਿ ਮਨਪ੍ਰੀਤ ਤੁਹਾਡੇ ਬਹੁਤ ਨਜ਼ਦੀਕੀ ਹਨ? ਬਾਦਲ ਦੇ ਦਾਅਵਿਆਂ ਦਾ ਹਾਸਾ ਉਡਾਉਂਦਿਆਂ ਕਿ ਆਪਣੀ ਜ਼ਿੰਦਗੀ ਦੇ ਅਖੀਰ ‘ਚ ਉਹ ਧਾਰਮਿਕ ਬਣ ਚੁੱਕੇ ਹਨ, ਉਨ੍ਹਾਂ ਨੇ ਕਿਹਾ ਕਿ ਇਸ ਤੋਂ ਮੈਨੂੰ ਤੁਹਾਡੇ ‘ਚ ਰੱਬ ਦਾ ਡਰ ਨਜ਼ਰ ਆ ਰਿਹਾ ਹੈ ਕਿ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਹੈ, ਪਰ ਉਹ ਤੁਹਾਨੂੰ ਕਹਿਣਾ ਚਾਹੁੰਦੇ ਹਨ ਕਿ ਤੁਸੀਂ ਪਛਤਾਵਾ ਕਰਨ ‘ਚ ਬਹੁਤ ਦੇਰੀ ਕਰ ਦਿੱਤੀ ਹੈ, ਕਿਉਂਕਿ ਤੁਹਾਡੇ ਹੱਥ ਬੇਕਸੂਰ ਲੋਕਾਂ ਦੇ ਖੂਨ ਨਾਲ ਭਰੇ ਹਨ, ਜਿਨ੍ਹਾਂ ਨੂੰ ਤੁਸੀਂ ਹਿੰਸਾ ਲਈ ਭੜਕਾਇਆ ਤੇ ਕਤਲ ਕਰਵਾ ਦਿੱਤਾ, ਜਿਨ੍ਹਾਂ ਦੇ ਹੱਥੋਂ ਹਜ਼ਾਰਾਂ ਮਾਰੇ ਗਏ, ਜਦਕਿ ਤੁਸੀਂ ਗ੍ਰਿਫਤਾਰ ਹੋਣ ਦਾ ਡਰਾਮਾ ਕਰਕੇ ਸਰਕਾਰੀ ਰੈਸਟ ਹਾਊਸਾਂ ‘ਚ ਅਰਾਮ ਕਰਦੇ ਰਹੇ। ਇਸੇ ਤਰ੍ਹਾਂ, ਉਨ੍ਹਾਂ ਦੇ ਦੋਸ਼ ਕਿ ਆਪ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਨ੍ਹਾਂ ਦੇ ਬਹੁਤ ਨਜ਼ਦੀਕੀ ਹਨ, ਕੈਪਟਨ ਅਮਰਿੰਦਰ ਨੇ ਬਾਦਲ ਨੂੰ ਕਿਹਾ ਕਿ ਇਸ ਉਮਰ ‘ਚ ਤੁਹਾਡਾ ਦਿਮਾਗ ਖ਼ਰਾਬ ਹੋ ਚੁੱਕਾ ਹੈ, ਕਿਉਂਕਿ ਛੋਟੇਪੁਰ 2012 ‘ਚ ਕਾਂਗਰਸ ਨੂੰ ਛੱਡ ਗਏ ਸਨ ਅਤੇ ਉਸ ਤੋਂ ਬਾਅਦ ਅਸੀਂ ਕਦੇ ਵੀ ਇਕ ਦੂਜੇ ਨਾਲ ਗੱਲਬਾਤ ਨਹੀਂ ਕੀਤੀ।

LEAVE A REPLY