ਕੇਜਰੀਵਾਲ ਨੂੰ ਜਲਦ ਹੀ ਅਲਾਟ ਕੀਤਾ ਜਾਵੇਗਾ ਸਰਕਾਰੀ ਘਰ : ਮਨੋਹਰ ਖੱਟੜ

ਨਵੀਂ ਦਿੱਲੀ- ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜਲਦ ਹੀ ਸਰਕਾਰੀ ਘਰ ਅਲਾਟ ਕੀਤਾ ਜਾਵੇਗਾ, ਕਿਉਂਕਿ ਇਕ ਰਾਸ਼ਟਰੀ ਪਾਰਟੀ ਦੇ ਮੁਖੀ ਵਜੋਂ ਉਹ ਇਸ ਦੇ ਹੱਕਦਾਰ ਹਨ। ਇਕ ਪ੍ਰੈੱਸ ਕਾਨਫਰੰਸ ‘ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਖੱਟੜ ਨੇ ਕਿਹਾ ਕਿ ਇਕ ਰਾਸ਼ਟਰੀ ਪਾਰਟੀ ਦੇ ਮੁਖੀ ਵਜੋਂ ਕੇਜਰੀਵਾਲ ਟਾਈਪ-7 ਬੰਗਲੇ ਦੇ ਹੱਕਦਾਰ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਵੀ ਟਾਈਪ-7 ਬੰਗਲਾ ਖ਼ਾਲੀ ਨਹੀਂ ਹੈ। ਖੱਟੜ ਨੇ ਕਿਹਾ,”ਫਿਲਹਾਲ ਸਾਡੇ ਕੋਲ ਸਿਰਫ਼ ਟਾਈਪ-5 ਅਤੇ ਟਾਈਪ-6 ਬੰਗਲੇ ਉਪਲੱਬਧ ਹਨ ਪਰ ਟਾਈਪ-7 ਬੰਗਲਾ ਉਪਲੱਬਧ ਨਹੀਂ ਹੈ। ਉਪਲੱਬਧ ਹੁੰਦੇ ਹੀ ਕੇਜਰੀਵਾਲ ਨੂੰ ਟਾਈਪ-7 ਬੰਗਲਾ ਅਲਾਟ ਕੀਤਾ ਜਾਵੇਗਾ।”
ਆਮ ਆਦਮੀ ਪਾਰਟੀ (ਆਪ) ਕੇਜਰੀਵਾਲ ਲਈ ਕੇਂਦਰੀ ਰਿਹਾਇਸ਼ ਦੀ ਮੰਗ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਕ ਰਾਸ਼ਟਰੀ ਪਾਰਟੀ ਦੇ ਕਨਵੀਨਰ ਵਜੋਂ ਕੇਜਰੀਵਾਲ ਇਸ ਦੇ ਹੱਕਦਾਰ ਹਨ। ਪਾਰਟੀ ਨੇ ਹਾਲ ਹੀ ‘ਚ ਕੇਂਦਰੀ ਰਿਹਾਇਸ਼ ਮੰਤਰਾਲਾ ਨੂੰ ਇਕ ਚਿੱਠੀ ਭੇਜ ਕੇ ਇਸ ਮੰਗ ਨੂੰ ਦੋਹਰਾਇਆ ਹੈ। ਸਤੰਬਰ ‘ਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਵਾਲੇ ਕੇਜਰੀਵਾਲ ਅਕਤੂਬਰ ‘ਚ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ 5 ਫਿਰੋਜ਼ਸ਼ਾਹ ਰੋਡ ਸਥਿਤ ਅਧਿਕਾਰਤ ਘਰ ‘ਚ ਚਲੇ ਗਏ ਸਨ।