ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰਾਬੜੀ ਦੇਵੀ ਨਾਲ ਕੀਤੀ ਸੁਨੀਤਾ ਕੇਜਰੀਵਾਲ ਦੀ ਤੁਲਨਾ, ਆਖ਼ੀ ਇਹ ਗੱਲ

ਨਵੀਂ ਦਿੱਲੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਤਨੀ ਦੀ ਤੁਲਨਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨਾਲ ਕੀਤੀ ਅਤੇ ਕਿਹਾ ਕਿ ਉਹ ਸ਼ਾਇਦ ਆਪਣੇ ਪਤੀ ਦਾ ਅਹੁਦਾ ਸੰਭਾਲਣ ਦੀ ਤਿਆਰ ਕਰ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਇੱਥੇ ਦਿੱਲੀ ਭਾਜਪਾ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਕਿਹਾ,”ਤੁਸੀਂ ਜਿਸ ਮੈਡਮ ਦਾ ਨਾਂ ਲੈ ਰਹੇ ਹੋ, ਉਹ ਸ਼ਾਇਦ ਬਿਹਾਰ ‘ਚ ਰਾਬੜੀ ਦੇਵੀ ਦੀ ਤਰ੍ਹਾਂ ਅਹੁਦਾ ਸੰਭਾਲਣ ਦੀ ਤਿਆਰੀ ਕਰ ਰਹੀ ਹੈ।” ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ‘ਆਪ’ ਨੇਤਾ ਕੇਜਰੀਵਾਲ ਦੀ ਪਤਨੀ ਸੁਨੀਤਾ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਇਸ ਤੋਂ ਪਹਿਲੇ ਦਿਨ ‘ਚ, ਸੁਨੀਤਾ ਕੇਜਰੀਵਾਲ ਨੇ ਇਕ ਵਟਸੈੱਪ ਮੁਹਿੰਮ ਸ਼ੁਰੂ ਕੀਤੀ, ਜਿਸ ‘ਚ ਲੋਕਾਂ ਤੋਂ ਉਨ੍ਹਾਂ ਦੇ ਪਤੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ, ਜੋ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਈ.ਡੀ. ਦੀ ਹਿਰਾਸਤ ‘ਚ ਹਨ। ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 21 ਮਾਰਚ ਨੂੰ ਦਿੱਲੀ ਦੀ ਹੁਣ ਖ਼ਤਮ ਹੋ ਚੁੱਕੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਇਕ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਦੀ ਈ.ਡੀ. ਹਿਰਾਸਤ ਇਕ ਅਪ੍ਰੈਲ ਤੱਕ ਵਧਾ ਦਿੱਤੀ।