ਕੁਕਰ ‘ਚ ਬਣਾਓ ਓਰੇਂਜ ਕੇਕ

ਕੇਕ ਖਾਣਾ ਤਾਂ ਸਾਰੀਆ ਨੂੰ ਹੀ ਪਸੰਦ ਹੁੰਦਾ ਹੈ। ਖਾਸ ਕਰਕੇ ਬੱਚੇ ਤਾਂ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਇਸ ਨੂੰ ਤੁਸੀਂ ਅਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਓਰੇਜ ਕੇਕ ਬਣਾਉਣ ਦੀ ਵਿਧੀ
ਸਮੱਗਰੀ
– 1 ਕੱਪ ਮੈਦਾ
– 3/4 ਚੀਨੀ ਪਾਊਡਰ
– 2 ਅੰਡੇ
– 1 ਛੋਟਾ ਚਮਚ ਬਨੀਲਾ
– 1 ਛੋਟਾ ਚਮਚ ਤੇਲ
– 1-1/2 ਬੇਕਿੰਗ ਪਾਊਡਰ
– 1 ਕੱਪ ਓਰੇਂਜ ( ਬਿਨਾਂ ਛਿਲਕੇ ਤੋਂ)
ਵਿਧੀ
1. ਸਭ ਤੋਂ ਪਹਿਲਾਂ ਇਕ ਕੋਲੀ ‘ਚ ਅੰਡਾ ਪਾ ਲਓ। ਉਸ ਤੋਂ ਬਾਅਦ ਇਸ ‘ਚ ਬਨੀਲਾ ਪਾ ਕੇ ਚੰਗੀ ਤਰ੍ਹਾਂ ਇਸਨੂੰ ਮਿਲਾ ਲਓ।
2. ਹੁਣ ਚੀਨੀ ਪਾਊਡਰ, ਮੈਦਾ ਅਤੇ ਬੇਕਿੰਗ ਪਾਊਡਰ ਪਾ ਕੇ ਮਿਕਚਰ ‘ਚ ਮਿਕਸ ਕਰ ਲਓ।
3. ਇਕ ਗੋਲ ਟੀਨ ਦੀ ਕੋਲੀ ਲਓ ਉਸ ‘ਚ ਸਭ ਤੋਂ ਪਹਿਲਾਂ ਤੇਲ ਲਗਾਓ ਅਤੇ ਫ਼ਿਰ ਥੋੜ੍ਹਾ ਮੈਦਾ ਛਿੜਕ ਦਿਓ। ਹੁਣ ਸਾਰਾ ਮਿਸ਼ਰਨ ਕੋਲੀ ‘ਚ ਲਓ।
4. ਕੁਕਰ ਦੇ ਅੰਦਰ ਕੋਲੀ ਰੱਖ ਦਿਓ। ਪਹਿਲਾਂ 2 ਮਿੰਟ ਗੈਸ ਤੇਜ ਰੱਖੋ ਫ਼ਿਰ ਗੈਸ ਨੂੰ ਘੱਟ ਕਰ ਦਿਓ 25 ਮਿੰਟ ਕੇਕ ਨੂੰ ਪੱਕਣ ਦਿਓ। (ਧਿਆਨ ਰੱਖੋ ਕਿ ਕੇਕ ਬਣਾਉਦੇ ਸਮੇਂ ਕੂਕਰ ਦੀ ਸੀਟੀ ਦੀ ਵਰਤੋਂ ਨਾ ਕਰੋ)
5. 25 ਮਿੰਟ ਦੇ ਬਾਅਦ ਗੈਸ ਬੰਦ ਕਰ ਦਿਓ ਅਤੇ 10 ਮਿੰਟ ਕੂਕਰ ਦੀ ਭਾਫ਼ ‘ਚ ਕੇਕ ਪੱਕਣ ਦਿਓ।
6. ਕੂਕਰ ਚੋਂ ਕੇਕ ਨੂੰ ਬਾਹਰ ਕੱਢ ਲਓ। ਤੁਹਾਡਾ ਕੇਕ ਤਿਆਰ ਹੈ।

LEAVE A REPLY