ਕੀ ਤੁਹਾਡੇ ਬੱਚੇ ਤੁਹਾਡੀ ਆਵਾਜ਼ ਸੁਣ ਕੇ ਜਾਂ ਚਿਹਰੇ ਦੇ ਹਾਵ-ਭਾਵ ਦੇਖ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੰਦੇ? ਉਹ ਦੂਸਰੇ ਬੱਚਿਆਂ ਦੇ ਮੁਕਾਬਲੇ ‘ਚ ਘੱਟ ਬੋਲਦੇ ਜਾਂ ਤੁਹਾਡੀ ਗੱਲ ਦਾ ਸਹੀ ਜਵਾਬ ਨਹੀਂ ਦੇ ਪਾਉਂਦੇ। ਜੇਕਰ ਅਜਿਹਾ ਹੈ ਤਾਂ ਇਹ ਲੱਛਣ ਆਟਿਜ਼ਮ ਦੇ ਹੋ ਸਕਦੇ ਹਨ।
ਕੀ ਤੁਹਾਡੇ ਬੱਚੇ ਤੁਹਾਡੀ ਆਵਾਜ਼ ਸੁਣ ਕੇ ਜਾਂ ਚਿਹਰੇ ਦੇ ਹਾਵ-ਭਾਵ ਦੇਖ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਦਿੰਦੇ? ਉਹ ਦੂਸਰੇ ਬੱਚਿਆਂ ਦੇ ਮੁਕਾਬਲੇ ‘ਚ ਘੱਟ ਬੋਲਦੇ ਜਾਂ ਤੁਹਾਡੀ ਗੱਲ ਦਾ ਸਹੀ ਜਵਾਬ ਨਹੀਂ ਦੇ ਪਾਉਂਦੇ। ਜੇਕਰ ਅਜਿਹਾ ਹੈ ਤਾਂ ਇਹ ਲੱਛਣ ਆਟਿਜ਼ਮ ਦੇ ਹੋ ਸਕਦੇ ਹਨ।
ਆਟਿਜ਼ਮ ਹੋਣ ਦੇ ਕਾਰਨ
ਆਟਿਜ਼ਮ ਹੋਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਵਿਗਿਆਨਕਾਂ ਦੀ ਮੰਨੀਏ ਤਾਂ ਆਟਿਜ਼ਮ ਹੋਣ ਦਾ ਕਾਰਨ ਸੈਂਟਰਲ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਣਾ, ਦਿਮਾਗ ਦੀਆਂ ਗਤੀਵਿਧੀਆਂ ਦਾ ਐਬਨਾਰਮਲ ਹੋਣਾ, ਗਰਭਵਤੀ ਔਰਤ ਦਾ ਖਾਣ-ਪਾਣ ਸਹੀ ਨਾ ਹੋਣਾ, ਪ੍ਰੈਗਨੈਂਸੀ ਵਿੱਚ ਤਣਾਅ ਲੈਣਾ ਆਦਿ ਹੋ ਸਕਦਾ ਹੈ।
ਔਟਿਜ਼ਮ ਦਾ ਇਲਾਜ
ਔਟਿਜ਼ਮ ਆਜੀਵਨ ਰਹਿਣ ਵਾਲੀ ਇਕ ਵਿਵਸਥਾ ਹੈ, ਜਿਸ ਦੇ ਪੂਰੇ ਇਲਾਜ ਲਈ ਜਾਣਕਾਰੀ ਇਕੱਠੀ ਕਰੋ ਅਤੇ ਸਾਇਕੋਲੋਜਿਸਟ ਨਾਲ ਸੰਪਰਕ ਕਰੋ। ਜਲਦ ਤੋਂ ਜਲਦ ਆਟਿਜ਼ਮ ਦੀ ਪਛਾਣ ਕਰ ਕੇ ਸਾਇਕੋਲੋਜਿਸਟ ਤੋਂ ਤੁਰੰਤ ਸਲਾਹ ਲੈਣੀ ਹੀ ਇਸ ਦਾ ਪਹਿਲਾ ਇਲਾਜ ਹੈ।
ਕਿੰਝ ਕਰੀਏ ਆਟਿਜ਼ਮ ਦੀ ਪਛਾਣ?
ਨਾਰਮਲ ਅਤੇ ਆਟਿਸਟਿਕ ਬੱਚਿਆਂ ‘ਚ ਕੁਝ ਮੁੱਖ ਅੰਤਰ ਹੁੰਦੇ ਹਨ, ਜਿਸ ਦੇ ਆਧਾਰ ‘ਤੇ ਇਸ ਨੂੰ ਪਛਾਣਿਆ ਜਾ ਸਕਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਹੀ ਲੱਛਣ ਦੱਸਾਂਗੇ, ਜਿਸ ਨੂੰ ਵੇਖਦੇ ਹੋਏ ਤੁਸੀਂ ਇਸ ਬੀਮਾਰੀ ਦੀ ਪਛਾਣ ਕਰ ਸਕਦੇ ਹੋ।
ਦ ਬੱਚੇ ਆਮ ਤੌਰ ‘ਤੇ ਆਪਣੇ ਮਾਪਿਆਂ ਜਾਂ ਆਲੇ-ਦੁਆਲੇ ਦੇ ਮੌਜੂਦ ਲੋਕਾਂ ਨੂੰ ਵੇਖ ਕੇ ਪ੍ਰਤੀਕਿਰਿਆ ਦਿੰਦੇ ਹਨ ਪਰ ਆਟਿਜ਼ਮ ਪੀੜਤ ਬੱਚਾ ਨਜ਼ਰ ਮਿਲਾਉਣ ਤੋਂ ਕਤਰਾਉਂਦਾ ਹੈ। ਉਸ ਨੂੰ ਅਲੱਗ ਤਰ੍ਹਾਂ ਦੀ ਹਿਚਕਿਚਾਹਟ ਮਹਿਸੂਸ ਹੁੰਦੀ ਹੈ।
ਦ ਅਜਿਹੇ ਬੱਚੇ ਆਪਣੇ-ਆਪ ‘ਚ ਹੀ ਗੁੰਮ ਰਹਿੰਦੇ ਹਨ ਤੇ ਕਿਸੇ ਇਕ ਹੀ ਚੀਜ਼ ਵਿੱਚ ਗਵਾਚੇ ਰਹਿੰਦੇ ਹਨ।
ਦ ਜੇਕਰ ਬੱਚਾ 9 ਮਹੀਨਿਆਂ ਦਾ ਹੋਣ ਦੇ ਬਾਵਜੂਦ ਨਾ ਤਾਂ ਹੱਸਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਦਿੰਦਾ ਹੈ ਤਾਂ ਤੁਹਾਨੂੰ ਚੌਕਸ ਹੋਣ ਦੀ ਜ਼ਰੂਰਤ ਹੈ।
ਦ ਆਮ ਬੱਚੇ ਆਵਾਜ਼ ਸੁਣਨ ਤੋਂ ਬਾਅਦ ਖੁਸ਼ ਹੁੰਦੇ ਹਨ ਜਾਂ ਉਸ ਵੱਲ ਧਿਆਨ ਦਿੰਦੇ ਹਨ ਪਰ ਆਟਿਸਟਿਕ ਬੱਚਾ ਆਵਾਜ਼ ‘ਤੇ ਕੋਈ ਧਿਆਨ ਨਹੀਂ ਦਿੰਦਾ।