ਕੀ ਕਸੂਰ ਸੀ ਵੈਸ਼ਾਲੀ ਦਾ

ਹਰਿਆਣਾ ਤੋਂ ਨਿਕਲਿਆ ਨਾਅਰਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਬੇਸ਼ੱਕ ਹੀ ਕੌਮੀ ਪੱਛਰ ‘ਤੇ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਿਹਾ ਹੋਵੇ, ਪਰ ਕੁਝ ਸਿਰਫ਼ਿਰੇ ਇਸ ਨਾਅਰੇ ਦੀਆਂ ਅਜਿਹੀਆਂ ਧੱਜੀਆਂ ਉਡਾ ਰਹੇ ਹਨ ਕਿ ਇਨਸਾਨੀਅਤ ਹੀ ਨਹੀਂ ਹੈਵਾਨੀਅਤ ਵੀ ਸ਼ਰਮ ਨਾਲ ਸਿਰ ਝੁਕਾ ਲਵੇ। ਬੇਟੀ ਦੇ ਲਈ ਸਭ ਕੁਝ ਕਰਨ ਵਾਲੇ ਮਾਂ-ਬਾਪ ਤੱਕ ਨਹੀਂ ਸਮਝ ਪਾਉਂਦੇ ਕਿ ਉਹਨਾਂ ਨੇ ਬੇਟੀ ਨੂੰ ਬਚਾਅ ਕੇ, ਪੜ੍ਹਾ ਕੇ ਗੁਨਾਹ ਕੀਤਾ ਜਾਂ ਲੜਕੀ ਹੋਣਾ ਹੀ ਉਸ ਦਾ ਗੁਨਾਹ ਸੀ। ਬੇਟੀ ਦੇ ਮਾਂ-ਬਾਪ ਨੂੰ ਜ਼ਿੰਦਗੀ ਭਰ ਦਰਦ ਅਤੇ ਗੁੱਸੇ ਦਾ ਘੁੱਗ ਪੀਣ ਲਈ ਮਜਬੂਰ ਕਰਨ ਵਾਲੇ ਅਜਿਹੇ ਦਰਿੰਦਿਆਂ ਨੂੰ ਜਿੰਨੀ ਸਜ਼ਾ ਦਿੱਤੀ ਜਾਵੇ, ਘੱਟ ਹੈ।
ਜਵਾਨੀ ਸਭ ਨੂੰ ਆਉਂਦੀ ਹੈ, ਲੜਕਿਆਂ ਨੂੰ ਵੀ ਲੜਕੀਆਂ ਨੂੰ ਵੀ। ਜਵਾਨੀ ਆਉਂਦੀ ਹੈ ਤਾਂ ਨਿਖਾਰ ਵੀ ਆਉਂਦਾ ਹੈ ਅਤੇ ਸੁੰਦਰਤਾ ਵੀ ਵਧਦੀ ਹੈ। ਲੜਕਿਆਂ ਨੂੰ ਤਾਂ ਇਸ ਸਭ ਤੋਂ ਕੋਈ ਫ਼ਰਕ ਨਹੀਂ ਪੈਂਦਾ, ਪਰ ਕਈ ਵਾਰ ਲੜਕੀਆਂ ਦੇ ਲਈ ਇਹ ਸਭ ਬਹੁਤ ਭਾਰੀ ਪੈਂਦਾ ਹੈ। ਇਹਨਾਂ ਨੂੰ ਇਸ ਸਭ ਦੀ ਅਜਿਹੀ ਕੀਮਤ ਚੁਕਾਉਣੀ ਪੈਂਦੀ ਹੈ, ਜਿਸ ਬਾਰੇ ਖੁਦ ਲੜਕੀ ਨੇਤਾਂ ਕੀ, ਕਿਸੇ ਨੇ ਵੀ ਸੋਚਿਆ ਤੱਕ ਨਹੀਂ ਹੁੰਦਾ। ਬਾਂਸਵਾੜਾ, ਰਾਜਸਥਾਨ ਦੀ 18 ਸਾਲਾ ਵੈਸ਼ਾਲੀ ਦੇ ਨਾਲ ਵੀ ਅਜਿਹਾ ਹੀ ਕੁਝ ਹੋਇਆ, ਨਾ ਤਾਂ ਵੈਸ਼ਾਲੀ ਨੂੰ ਖੁਦ ਪਤਾ ਸੀ ਅਤੇ ਨਾ ਹੀ ਉਸ ਦੇ ਮਾਤਾ-ਪਿਤਾ ਨੂੰ ਕਿ ਉਸ ਦੀ ਖੂਬਸੂਰਤੀ ‘ਤੇ ਇਕ ਖੂਨ ਪੀਣ ਵਾਲੀ ਨਜ਼ਰ ਲੱਗੀ ਹੈ।
ਬਾਂਸਵਾੜਾ ਦੀ ਅਗਰਪੁਰਾ ਕਾਲੋਨੀ ਵਿੱਚ ਰਹਿਣ ਵਾਲੀ ਵੈਸ਼ਾਲੀ ਫ਼ਸਟ ਈਅਰ ਦੀ ਵਿਦਿਆਰਥਣ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ। ਉਸ ਦੇ ਪਿਤਾ ਪਿੰਕੇਸ਼ ਸ਼ਰਮਾ ਅੰਗਹੀਣ ਹਨ, ਵਸ਼ਾਲੀ ਦੇ ਘਰ ਦੇ ਸਾਹਮਣੇ ਹੀ ਜਗਦੀਸ਼ ਬੰਜਾਰਾ ਦਾ ਘਰ ਸੀ। ਕੁਝ ਵਕਤ ਤੱਕ ਜਗਦੀਸ਼ ਵੈਸ਼ਾਲੀ ਦਾ ਕਲਾਸਮੇਟ ਸੀ। ਜਦੋਂ ਤੋਂ ਵੈਸ਼ਾਲੀ ਜਵਾਨੀ ਦੇ ਦਰਵਾਜ਼ੇ ਤੇ ਆ ਕੇ ਖੜ੍ਹੀ ਹੋਈ ਸੀ, ਉਦੋਂ ਤੋਂ ਜਗਦੀਸ਼ ਦੀਆਂ ਨਜ਼ਰਾਂ ਉਸ ਤੇ ਜੰਮ ਗਈਆਂ ਸਨ। ਜਗਦੀਸ਼ ਅਤੇ ਉਸ ਦਾ ਭਰਾ ਰਮੇਸ਼ ਉਸਨੂੰ ਆਉਂਦੇ-ਜਾਂਦੇ ਛੇੜਦੇ ਸਨ। ਵੈਸ਼ਾਲੀ ਨੇ ਇਸ ਗੱਲ ਦੀ ਸ਼ਿਕਾਇਤ ਆਪਣੇ ਮਾਤਾ-ਪਿਤਾਨੂੰ ਵੀ ਕੀਤੀ, ਇੰਨੀ ਹੀ ਨਹੀਂ ਕਾਲੋਨੀ ਵਾਲਿਆਂ ਨੇ ਵੀ ਜਗਦੀਸ਼ ਦੀ ਹਰ ਰੋਜ਼ ਦੀ ਗੁੰਡਾਗਰਦੀ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।
ਜਗਦੀਸ਼ ਸੰਭਵ ਹੈ ਕਿਸੇ ਗਲਤ ਫ਼ਹਿਮੀ ਦਾ ਸ਼ਿਕਾਰ ਸੀ। ਇਹੀ ਕਾਰਨ ਸੀ ਕਿ ਉਹ ਵੈਬਾਲੀ ਨਾਲ ਇੱਕਪਾਸੜ ਪਿਆਰ ਕਰਨ ਲੱਗਿਆ ਸੀ, ਜਦਕਿ ਵੈਸ਼ਾਲੀ ਉਸ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਸੀ।
ਬੁੱਧਵਾਰ 2 ਅਗਸਤ 2017 ਦੀ ਦੁਪਹਿਰ 12 ਵਜੇ ਵੈਸ਼ਾਲੀ ਫ਼ਸਟ ਫ਼ਲੋਰ ਦੀ ਬਾਲਕੋਨੀ ਵਿੱਚ ਮਾਂ ਨਾਲ ਕੱਪੜੇ ਸੁਕਾ ਰਹੀ ਸੀ, ਉਸ ਦੇ ਪਿਤਾ ਪਿੰਕੇਸ਼ ਸ਼ਰਮਾ ਉਪਰ ਦੀ ਮੰਜ਼ਿਲ ਵਿੱਚ ਸਨ, ਉਦੋਂ ਹੀ ਘਰ ਦੇ ਸਾਹਮਣੇ ਹੀ ਰਹਿਣ ਵਾਲਾ ਜਗਦੀਸ਼ ਦੀਵਾਰ ਲੰਘ ਕੇ ਆਇਆ ਅਤੇ ਉਸ ਨੇ ਵੈਸ਼ਾਲੀ ਨੂੰ ਪਕੜ ਲਿਆ। ਉਸ ਨੇ ਨਾਲ ਲਿਆਂਦੇ ਚਾਕੂ ਨਾਲ ਵੈਸ਼ਾਲੀ ਦੀ ਗਰਦਨ ਤੇ ਇੰਨੇ ਵਾਰ ਕੀਤੇ ਕਿ ਉਹ ਲਹੂ-ਲੁਹਾਣ ਹੋ ਕੇ ਡਿੱਗ ਪਈ। ਜਗਦੀਸ਼ ਜਿਵੇਂ ਆਇਆ ਸੀ, ਉਵੇਂ ਹੀ ਭੱਜ ਗਿਆ। ਮਾਂਦੇ ਸ਼ੋਰ ਮਚਾਉਣ ਤੇ ਆਸ ਪੜੌਸ ਦੇ ਲੋਕ ਵੀ ਆ ਗਏ ਅਤੇ ਵੈਸ਼ਾਲੀ ਦੇ ਪਰਿਵਾਰ ਵਾਲੇ ਵੀ।ਵੈਸ਼ਾਲੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਹ ਦਮ ਤੋੜ ਚੁੱਕੀ ਸੀ।
ਇਸੇ ਵਿੱਚਕਾਰ ਕਿਸੇ ਨੇ ਫ਼ੋਨ ਕਰਕੇ ਇਸ ਮਾਮਲੇ ਦੀ ਸੂਚਨਾ ਥਾਣਾ ਕੋਤਵਾਲੀ ਦਿੱਤੀ। ਕੋਤਵਾਲੀ ਪੁਲਿਸ ਵੀ ਮੌਕਾ-ਏ-ਵਾਰਦਾਤ ‘ਤੇ ਪਹੁੰਚ ਗਈ ਅਤੇ ਲੇਡੀ ਥਾਣੇ ਦੀ ਪੁਲਿਸ ਵੀ। ਪੂਰੀ ਜਾਣਕਾਰੀ ਲੈ ਕੇ ਪੁਲਿਸ ਨੇ ਵੈਸ਼ਾਲੀ ਦੇ ਪਿਤਾ ਪਿੰਕੇਸ਼ ਸ਼ਰਮਾ ਦੀ ਤਹਿਰੀਰ ਤੇ ਪਰਚਾ ਦਰਜ ਕੀਤਾ, ਇਸ ਦੇ ਨਾਲ ਹੀ ਜਗਦੀਸ਼ ਬੰਜਾਰਾ ਦੀ ਖੋਜ ਆਰੰਭ ਹੋ ਗਈ ਪਰ ਹੁਣ ਤੱਕ ਉਹ ਪੂਰੇ ਪਰਿਵਾਰ ਸਮੇਤ ਫ਼ਰਾਰ ਹੋ ਚੁੱਕਾ ਸੀ। ਵੈਸ਼ਾਲੀ ਦੀ ਹੱਤਿਆ ਨੂੰ ਲੈ ਕੇ ਪੂਰੀ ਅਗਰਪੁਰਾ ਕਾਲੋਨੀ ਵਿੱਚ ਰੋਸ ਸੀ। ਇੰਨਾ ਰੋਸ ਕਿ ਲੋਕ ਬੰਜਾਰਾ ਪਰਿਵਾਰ ਦੇ ਘਰ ਨੂੰ ਅੱਗ ਲਗਾ ਦੇਣਾ ਚਾਹੁੰਦਾ ਸੀ। ਗੰਭੀਰ ਸਥਿਤੀ ਨੂੰ ਦੇਖ-ਸਮਝ ਕੇ ਐਸ. ਪੀ. ਦੇ ਆਦੇਸ਼ ਤੇ ਬੰਜਾਰਾ ਪਰਿਵਾਰ ਦੇ ਘਰੇ 7 ਹਥਿਆਰਬੰਦ ਸਿਪਾਹੀਆਂ ਦਾ ਪਹਿਰਾ ਬਿਠਾ ਦਿੱਤਾ ਗਿਆ। ਇਸ ਦੇ ਬਾਵਜੂਦ ਕੁਝ ਲੜਕੇ ਉਸ ਘਰ ਨੂੰ ਨੁਕਸਾਨ ਪਹੁੰਚਾਉਣ ਲਈ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਸਮਝਾ ਕੇ ਵਾਪਸ ਕਰ ਦਿੱਤਾ। ਕਾਫ਼ੀ ਭੱਜ-ਦੌੜ ਤੋਂ ਬਾਅਦ ਸਿਪਾਹੀ ਇੰਦਰਜੀਤ ਸਿੰਘ ਅਤੇ ਲੋਕੇਂਦਰ ਸਿੰਘ ਨੇ ਜਿਵੇਂ-ਕਿਵੇਂ 3 ਅਗਸਤ ਨੂੰ ਜਗਦੀਸ਼ ਬੰਜਾਰਾ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣੇ ਲਿਆ ਕੇ ਉਸ ਤੋਂ ਕਾਫ਼ੀ ਪੁੱਛਗਿੱਛ ਹੋਈ ਪਰ ਉਸ ਨੇ ਮੂੰਹ ਨਾ ਖੋਲ੍ਹਿਆ। ਆਖਿਰ ਇੰਨਾ ਵੱਡਾ ਅਪਰਾਘ ਕਰਕੇ ਉਹ ਕਦੋਂ ਤੱਕ ਚੁੱਪ ਰਹਿ ਸਕਦਾ ਸੀ। 3 ਅਗਸਤ ਨੂੰ ਉਸਨੂੰ ਮੂੰਹ ਖੋਲ੍ਹਣਾ ਹੀ ਪਿਆ। ਪੁਲਿਸ ਨੂੰ ਉਸ ਨੇ ਕੇਵਲ ਇੰਨਾ ਹੀ ਕਿਹਾ ਕਿ ਮੈਂ ਵੈਸ਼ਾਲੀ ਨਾਲ ਪਿਆਰ ਕਰਦਾ ਸੀ, ਉਹ ਮੇਰੀ ਬਣਨ ਲਈ ਤਿਆਰ ਨਹੀਂ ਸੀ,ਫ਼ਿਰ ਮੈਂ ਉਸਨੂੰ ਕਿਸੇ ਹੋਰ ਦੀ ਹੋਣ ਨਹੀਂ ਦੇ ਸਕਦਾ ਸੀ? ਇਸ ਕਰਕੇ ਮੈਂ ਉਸਨੂੰ ਮਾਰ ਦਿੱਤਾ। ਮ੍ਰਿਤਕਾ ਵੈਸ਼ਾਲੀ ਦੇ ਪਿਤਾ ਪਿੰਕੇਸ਼ ਸ਼ਰਮਾ ਚਾਹੁੰਦੇ ਸਨ ਕਿ ਇਸ ਮਾਮਲੇ ਦੀ ਜਾਂਚ ਲੇਡੀ ਪੁਲਿਸ ਥਾਣੇ ਦੇ ਸੀ. ਆੲ. ਦੇਵੀਲਾਲ ਕਰਨ, ਇਸ ਦੇ ਲਈ ਉਹ ਐਸ. ਪੀ. ਨੂੰ ਮਿਲੇ। ਐਸ. ਪੀ. ਨੇ ਕੇਸ ਦੀ ਜਾਂਚ ਦੇਵੀ ਲਾਲ ਨੂੰ ਸੌਂਪ ਦਿੱਤੀ। ਪੁਲਿਸ ਜਗਦੀਸ਼ ਬੰਜਾਰਾ ਨੂੰ ਜੇਲ੍ਹ ਭੇਜ ਚੁੱਕੀ ਸੀ। ਕੇਸ ਦੀ ਜਾਂਚ ਚੱਲ ਰਹੀ ਸੀ। ਜਗਦੀਸ਼ ਬੰਜਾਰਾ ਨੂੰ ਪਕੜਨ ਵਾਲੇ ਸਿਪਾਹੀ ਇੰਦਰਜੀਤ ਸਿੰਘ ਅਤੇ ਲੋਕੇਂਦਰ ਸਿੰਘ ਨੂੰ ਪੁਲਿਸ ਵਿਭਾਗ ਨੇ ਸਨਮਾਨਿਤ ਕੀਤਾ ਹੈ।