ਕਿੱਲਾਂ ਤੋਂ ਛੁਟਕਾਰਾ ਦਿਵਾਉਣ ਵਾਲੇ ਘਰੇਲੂ ਨੁਸਖ਼ੇ

ਮੂੰਹ ‘ਤੇ ਹੋਣ ਵਾਲੇ ਕਿੱਲਾਂ ਤੋਂ ਹਰ ਉਮਰ ਦਾ ਵਿਅਕਤੀ ਪਰੇਸ਼ਾਨ ਹੁੰਦਾ ਹੈ। ਇਨ੍ਹਾਂ ਦੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਕਿੱਲਾਂ ਤੋਂ ਪਰੇਸ਼ਾਨ ਇਨਸਾਨ ਮੂੰਹ ‘ਤੇ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਦਾ ਹੈ, ਪਰ ਕਈ ਵਾਰ ਇਸ ਦੇ ਨਤੀਜੇ ਨਾਮਾਤਰ ਹੀ ਨਿਕਲਦੇ ਹਨ। ਦੱਸ ਦੇਈਏ ਕਿ ਤੇਲ, ਮਿਰਚ, ਮਸਾਲੇਦਾਰ ਭੋਜਨ, ਚੌਕਲੇਟ, ਚਾਹ ਅਤੇ ਕੌਫ਼ੀ ਪੀਣ ਵਾਲਿਆਂ ਨੂੰ ਕਿੱਲ ਨਿਕਲ ਆਉਂਦੇ ਹਨ। ਕਿੱਲਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖ਼ਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅਸੀਂ ਤੁਹਾਨੂੰ ਅਜਿਹੇ ਹੀ ਕੁੱਝ ਦੇਸੀ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਮੂੰਹ ‘ਤੇ ਹੋਣ ਵਾਲੇ ਕਿੱਲਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਨਿੰਬੂ ਦਿਵਾਏ ਕਿੱਲਾਂ ਤੋਂ ਛੁਟਕਾਰਾ – ਕਿੱਲਾਂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਵੀ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਨਿੰਬੂ ਦੇ ਰਸ ‘ਚ ਕਲੌਂਜੀ ਦੇ ਚੂਰਨ ਨੂੰ ਪੀਸ ਕੇ ਮੂੰਹ ‘ਤੇ ਲੇਪ ਕਰਨ ਨਾਲ ਕਿੱਲ ਘੱਟ ਹੋਣ ਲੱਗਦੇ ਹਨ
ਟੁੱਥਪੇਸਟ ਦੀ ਕਰੋ ਵਰਤੋਂ – ਕਿੱਲਾਂ ਤੋਂ ਛੁਟਕਾਰਾ ਪਾਉਣ ਲਈ ਟੁੱਥਪੇਸਟ ਵੀ ਕਾਫ਼ੀ ਲਾਹੇਵੰਦ ਹੁੰਦੀ ਹੈ। ਟੁੱਥਪੇਸਟ ‘ਚ ਟ੍ਰਿਕੋਜ਼ੋਨ ਨਾਮਕ ਚੀਜ਼ ਹੁੰਦੀ ਹੈ ਜਿਸ ‘ਚ ਕੀਟਾਣੂਨਾਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਤੁਹਾਡੇ ਮੂੰਹ ‘ਤੇ ਕਿੱਲ ਹੋ ਗਏ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ ‘ਤੇ ਕਿੱਲਾਂ ਵਾਲੀ ਥਾਂ ‘ਤੇ ਪੇਸਟ ਲਗਾ ਲਵੋ। ਅਜਿਹਾ ਕਰਨ ਨਾਲ ਕੁੱਝ ਹੀ ਦਿਨਾਂ ‘ਚ ਤੁਹਾਡੇ ਚਿਹਰੇ ਤੋਂ ਉਹ ਕਿੱਲ ਗ਼ਾਇਬ ਹੋ ਜਾਣਗੇ।
ਮਸਰਾਂ ਦੀ ਦਾਲ, ਪੀਲੀ ਸਰ੍ਹੋਂ ਸਮੇਤ ਇਨ੍ਹਾਂ ਚੀਜ਼ਾਂ ਦਾ ਬਣਾਓ ਲੇਪ – ਪੀਲੀ ਸਰ੍ਹੋਂ, ਮਸਰਾਂ ਦੀ ਦਾਲ, ਸੇਮਰ ਦੇ ਕੰਡੇ, ਚਿਰੌਂਜੀ ਅਤੇ ਬਦਾਮ ਦੀ ਗਿਰੀ ਬਰਾਬਰ ਲੈ ਕੇ ਪੀਸ ਲਵੋ। ਇਸ ਦੇ ਮਿਸ਼ਰਣ ਨੂੰ ਰਾਤ ਨੂੰ ਥੋੜ੍ਹੇ ਜਿਹੇ ਦੁੱਧ ‘ਚ ਮਿਲਾ ਕੇ ਮੂੰਹ ‘ਤੇ ਲੇਪ ਕਰਨ ਨਾਲ ਕਿੱਲ ਠੀਕ ਹੁੰਦੇ ਹਨ। ਮਸਰਾਂ ਦੀ ਦਾਲ, ਹਰੇ ਮਟਰ, ਸਰ੍ਹੋਂ, ਸੰਤਰੇ ਦੇ ਛਿਲ ਕੇ ਪੀਸ ਕੇ ਮੂੰਹ ‘ਤੇ ਲੇਪ ਕਰਨ ਨਾਲ ਵੀ ਕਿੱਲ ਖ਼ਤਮ ਹੁੰਦੇ ਹਨ।
ਗਲੋਅ ਵੀ ਦੇਵੇ ਕਿੱਲਾਂ ਤੋਂ ਛੁਟਕਾਰਾ – ਮੂੰਹ ਦੇ ਕਿਲਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗਲੋਅ ਦੀ ਵੀ ਵਰਤੋਂ ਕਰ ਸਕਦੇ ਹੋ। ਨਿੰਬੂ ਦੇ ਰਸ ‘ਚ ਗਲੋਅ ਮਿਲਾ ਕੇ ਮੂੰਹ ‘ਤੇ ਲੇਪ ਕਰਨ ਨਾਲ ਕਿੱਲ ਖ਼ਤਮ ਹੁੰਦੇ ਹਨ ਅਤੇ ਮੂੰਹ ਦਾ ਆਕਰਸ਼ਣ ਵਧਦਾ ਹੈ।
ਕਾਲੀ ਮਿਰਚ ਦਿਵਾਏ ਇੰਝ ਨਿਜਾਤ – ਕਾਲੀ ਮਿਚ, ਜੈਫ਼ਲ ਅਤੇ ਲਾਲ ਚੰਦਨ ਬਰਾਬਰ ਮਾਤਰਾ ਲੈ ਕੇ ਕੁੱਟ ਕੇ ਪਾਣੀ ‘ਚ ਮਿਲਾ ਕੇ ਮੂੰਹ ‘ਤੇ ਲੇਪ ਕਰਨ ਨਾਲ ਕਿੱਲ ਖ਼ਤਮ ਹੁੰਦੇ ਹਨ। ਕਿੱਲਾਂ ‘ਚ ਰੇਸ਼ਾ ਪੈਣ ‘ਤੇ ਦਿਨ ‘ਚ ਕਈ ਵਾਰ ਡੀਟੋਲ ਪਾ ਕੇ ਮੂੰਹ ਧੋਣ ਨਾਲ ਰੇਸ਼ਾ ਖ਼ਤਮ ਹੁੰਦਾ ਹੈ।
ਅਜਵਾਇਨ ਸਮੇਤ ਦਹੀਂ ਦੀ ਇੰਝ ਕਰੋ ਵਰਤੋਂ – ਅਜਵਾਇਣ ਨੂੰ ਦਹੀਂ ‘ਚ ਮਿਲਾ ਕੇ ਮੂੰਹ ‘ਤੇ ਲੇਪ ਕਰੋ। ਫ਼ਿਰ ਦੋ ਘੰਟਿਆਂ ਬਾਅਦ ਥੋੜ੍ਹੇ ਗਰਮ ਪਾਣੀ ਨਾਲ ਮੂੰਹ ਧੋ ਲਵੋ। ਅਜਿਹਾ ਕਰਨ ਨਾਲ ਵੀ ਕੁੱਝ ਦਿਨਾਂ ‘ਚ ਕਿੱਲ ਠੀਕ ਹੋ ਜਾਂਦੇ ਹਨ।
ਗ਼ੁਲਾਬ ਦਾ ਜਲ ਦਿਵਾਏ ਰਾਹਤ – ਰਾਤ ਨੂੰ ਸੌਣ ਸਮੇਂ ਗ਼ੁਲਾਬ ਦਾ ਗੁੱਲਕੰਦ ਦੁੱਧ ਦੇ ਨਾਲ ਖਾਣ ‘ਤੇ ਕਬਜ਼ ਦੀ ਬੀਮਾਰੀ ਖ਼ਤਮ ਹੋਣ ‘ਤੇ ਕਿੱਲਾਂ ਦਾ ਜ਼ੋਰ ਘੱਟਦਾ ਹੈ। ਗ਼ੁਲਾਬ ਜਲ, ਨਿੰਬੂ ਦਾ ਰਸ, ਭੁੰਨਿਆ ਹੋਇਆ ਸੁਹਾਗਾ ਅਤੇ ਗਲਿਸਰੀਨ ਮਿਲਾ ਕੇ ਮੂੰਹ ‘ਤੇ ਲਗਾਉਣ ਨਾਲ ਕਿੱਲ ਖ਼ਤਮ ਹੁੰਦੇ ਹਨ ਅਤੇ ਮੂੰਹ ਦੀ ਰੌਣਕ ਵੀ ਵੱਧਦੀ ਹੈ।
ਸੂਰਜਵੰਸ਼ੀ