ਕਿਸ ਦੇ ਨਾਂ ਦਾ ਸਿੰਦੂਰ ਲਗਾ ਰਹੀ ਹੈ ਕੈਟਰੀਨਾ?

flimy-duniya1ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਦੀ ਮਾਂਗ ‘ਚ ਹਾਲ ਹੀ ‘ਚ ਸਿੰਦੂਰ ਦਿਖਾਈ ਦਿੱਤਾ। ਕਿਉਂ ਹੋ ਗਏ ਨਾ ਤੁਸੀਂ ਵੀ ਹੈਰਾਨ! ਪਰ ਇਹ ਸੱਚ ਹੈ ਤੇ ਕਿਸੇ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਿੰਦੂਰ ਅਸਲੀ ਨਹੀਂ ਹੈ। ਇਹ ਸਿੰਦੂਰ ਕੈਟਰੀਨਾ ਨੇ ਆਪਣੀ ਫ਼ਿਲਮ ‘ਬਾਰ ਬਾਰ ਦੇਖੋ’ ਦੇ ਗੀਤ ‘ਕਾਲਾ ਚਸ਼ਮਾ’ ‘ਚ ਲਗਾਇਆ ਹੈ। ਇਸ ‘ਚ ਕੈਟਰੀਨਾ ਨਾਲ ਸਿਧਾਰਥ ਮਲਹੋਤਰਾ ਵੀ ਨਜ਼ਰ ਆ ਰਹੇ ਹਨ। ਇਸ ਗੀਤ ਦਾ ਫ਼ਰਸਟ ਲੁੱਕ ਕੁਝ ਦਿਨ ਪਹਿਲਾਂ ਹੀ ਜਾਰੀ ਹੋਇਆ ਸੀ। ਕੈਟਰੀਨਾ ਇਸ ਪੂਰੇ ਗੀਤ ‘ਚ ਸਿੰਦੂਰ ਲਗਾਈ ਨਜ਼ਰ ਆਵੇਗੀ।
ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਸ ਫ਼ਿਲਮ ‘ਚ ਕੈਟਰੀਨਾ ਕੈਫ਼ ਵਿਆਹੁਤਾ ਦਾ ਕਿਰਦਾਰ ਨਿਭਾਅ ਰਹੀ ਹੈ ਜਾਂ ਫ਼ਿਰ ਇਹ ਸਿਰਫ਼ ਗੀਤ ਦੀ ਲੁੱਕ ਲਈ ਹੀ ਹੋ ਸਕਦਾ ਹੈ। ਹੁਣ ਇਸ ਦਾ ਖੁਲਾਸਾ ਤਾਂ ਫ਼ਿਲਮ ਦੇ ਰਿਲੀਜ਼ ਹੋਣ ‘ਤੇ ਹੀ ਹੋਵੇਗਾ। ‘ਕਾਲਾ ਚਸ਼ਮਾ’ ਇਸ ਸੀਜ਼ਨ ਦਾ ਹੌਟ ਗੀਤ ਸਾਬਿਤ ਹੋ ਸਕਦਾ ਹੈ। ਨਾ ਸਿਰਫ਼ ਇਸ ‘ਚ ਕੈਟਰੀਨਾ ਤੇ ਸਿਧਾਰਥ ਦੀ ਹੌਟ ਜੋੜੀ ਨਜ਼ਰ ਆਵੇਗੀ, ਸਗੋਂ ਇਹ ਗੀਤ ਸਾਰਿਆਂ ਦੇ ਚਹੇਤੇ ਬਾਦਸ਼ਾਹ ਨੇ ਗਾਇਆ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਇਹ ਗੀਤ ਤੁਹਾਨੂੰ ਕੈਟਰੀਨਾ ਦੀ ‘ਚਿਕਨੀ ਚਮੇਲੀ’ ਦੀ ਯਾਦ ਦਿਵਾ ਦੇਵੇ। ਦੱਸਣਯੋਗ ਹੈ ਕਿ ‘ਬਾਰ ਬਾਰ ਦੇਖੋ’ ਫ਼ਿਲਮ 27 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

LEAVE A REPLY