ਜਲੰਧਰ_ ਹਰ ਘਰ ‘ਚ ਕਾਲੇ ਨਮਕ ਦੀ ਵਰਤੋਂ ਕੀਤੀ ਹੈ। ਕਾਲੇ ਨਮਕ ਨੂੰ ਸਲਾਦ ਜਾਂ ਫ਼ਲਾਂ ‘ਤੇ ਪਾ ਕੇ ਵੀ ਖਾਧਾ ਜਾਂਦਾ ਹੈ। ਕਾਲਾ ਨਮਕ ਜਿੱਥੇ ਖਾਣੇ ਦੇ ਸੁਆਦ ਨੂੰ ਦੁੱਗਣਾ ਕਰਦਾ ਹੈ, ਉਥੇ ਹੀ ਇਹ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਵੀ ਜੜ੍ਹੋ ਖਤਮ ਕਰਦਾ ਹੈ। ਕਾਲੇ ਨਮਕ ‘ਚ ਵਿਟਾਮਿਨਸ, ਸੋਡੀਅਮ ਕਲੋਰਾਈਡ, ਆਇਰਨ, ਮੈਗਨੀਸ਼ੀਅਮ ਅਤੇ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕਾਲੇ ਨਮਕ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਨਮਕ ਦੇ ਫ਼ਾਇਦਿਆਂ ਬਾਰੇ।
ਜੋੜਾਂ ਦੇ ਦਰਦ ਨੂੰ ਕਰੇ ਦੂਰ
ਕਾਲਾ ਨਮਕ ਜੋੜਾਂ ਦੇ ਦਰਦ ਨੂੰ ਦੂਰ ਕਰਨ ‘ਚ ਕਾਫ਼ੀ ਲਾਹੇਵੰਦ ਹੁੰਦਾ ਹੈ। ਸਰੀਰ ‘ਚ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਜੋੜਾਂ ‘ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਕਾਲੇ ਨਮਕ ਨੂੰ ਕਿਸੇ ਸੂਤੀ ਕੱਪੜੇ ‘ਚ ਬੰਨ ਕੇ ਤਵੇ ‘ਤੇ ਰੱਖ ਦਿਓ ਜਿਸ ਨਾਲ ਨਮਕ ਵੀ ਗਰਮ ਹੋ ਜਾਵੇਗਾ। ਫ਼ਿਰ ਇਸ ਨਮਕ ਵਾਲੀ ਥੈਲੀ ਨਾਲ ਜੋੜਾਂ ਦੀ ਸਿੰਕਾਈ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹਾ ਦਿਨ ‘ਚ ਘੱਟ ਤੋਂ ਘੱਟ 2-3 ਵਾਰ ਕਰਨ ਨਾਲ ਫ਼ਾਇਦਾ ਹੁੰਦਾ ਹੈ।