ਕਾਜੂ ਖਾਣ ਦੇ ਫ਼ਾਇਦੇ

thudi-sahat-300x150ਕਾਜੂ ਦੀ ਵਰਤੋਂ ਮਠਿਆਈ ਅਤੇ ਸਬਜ਼ੀ ਦੀ ਗ੍ਰੇਵੀ ਨੂੰ ਸੁਆਦ ਬਣਾਉਣ ਲਈ ਬਹੁਤ ਕੀਤੀ ਜਾਂਦੀ ਹੈ। ਕਾਜੂ ਨਾਲ ਬਣੀ ਬਰਫ਼ੀ ਨੂੰ ਜ਼ਿਆਦਾਤਰ ਲੋਕ ਬਹੁਤ ਪਸੰਦ ਕਰਦੇ ਹਨ। ਸੁਆਦ ‘ਚ ਇਹ ਸੁੱਕਾ ਮੇਵਾ ਸਿਹਤ ਨੂੰ ਸਿਹਤਮੰਦ ਰੱਖਣ ‘ਚ ਬਹੁਤ ਉਪਯੋਗੀ ਹੈ।
ਆਓ ਜਾਣੋ ਕਾਜੂ ਦੇ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ ‘ਚਂ
ਸਰੀਰ ‘ਚ ਐਨਰਜੀ ਬਣਾਏ ਰੱਖਦਾ ਹੈਂਕਾਜੂ ਨੂੰ ਊਰਜਾ ਦਾ ਇਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਪਰ ਇਸ ਨੂੰ ਜ਼ਿਆਦਾ ਮਾਤਰਾ ‘ਚ ਨਹੀਂ ਖਾਣਾ ਚਾਹੀਦਾ। ਜੇਕਰ ਤੁਹਾਡਾ ਮੂਡ ਬੇਮਤਲਬ ਹੀ ਖਰਾਬ ਹੋ ਜਾਂਦਾ ਹੈ ਤਾਂ 2-3 ਕਾਜੂ ਖਾਣ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਆਰਾਮ ਮਿਲ ਸਕਦਾ ਹੈ।
ਪ੍ਰੋਟੀਨ ਦਾ ਚੰਗਾ ਸਰੋਤ ਹੈ ਇਹਂਕਾਜੂ ‘ਚ ਪ੍ਰੋਟੀਨ ਜ਼ਿਆਦਾ ਮਾਤਰਾ ‘ਚ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਵਾਲ ਅਤੇ ਚਮੜੀ ਸਿਹਤ ਹੋਰ ਸੁੰਦਰ ਹੋ ਜਾਂਦੀ ਹੈ।
ਕੈਲੋਸਟਰਾਲ ਕਰਦਾ ਹੈ ਕੰਟਰੋਲਂਕਾਜੂ ਕੈਲੋਸਟਰਾਲ ਨੂੰ ਕੰਟਰੋਲ ‘ਚ ਰੱਖਦਾ ਹੈ ਅਤੇ ਇਹ ਜਲਦੀ ਪਚ ਜਾਂਦਾ ਹੈ। ਕਾਜੂ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੂੰ ਖਾ ਸਕਦੇ ਹੋ।
ਚਮੜੀ ਬਣਦੀ ਹੈ ਚਮਕਦਾਰਂਕਾਜੂ ਖਾਣ ਨਾਲ ਚਮੜੀ ਗਲੋ ਕਰਨ ਲੱਗਦੀ ਹੈ ਅਤੇ ਰੰਗਤ ਵੀ ਨਿਖਰ ਜਾਂਦੀ ਹੈ। ਸੋਂਦਰਯ ਵਧਾਉਣ ਲਈ ਹਮੇਸ਼ਾ ਹੀ ਘਰੇਲੂ ਨੁਸਕਿਆਂ ‘ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਯਾਦਦਾਸ਼ ਹੁੰਦੀ ਹੈ ਤੇਜ਼ਂਕਾਜੂ ਵਿਟਾਮਿਨ-ਬੀ ਦੀ ਖਜ਼ਾਨਾ ਹੈ। ਭੁੱਖੇ ਪੇਟ ਕਾਜੂ ਖਾ ਕੇ ਸ਼ਹਿਰ ਖਾਣ ਨਾਲ ਯਾਦ ਸ਼ਕਤੀ ਵਧਦੀ ਹੈ। ਕਾਜੂ ਖਾਣ ਨਾਲ ਯੂਰਿਕ ਐਸਿਡ ਬਣਨਾ ਬੰਦ ਹੋ ਜਾਂਦਾ ਹੈ ਅਤੇ ਇਸ ਦੀ ਵਰਤੋਂ ਨਾਲ ਬਲੱਡ ਪ੍ਰੈੱਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।
ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈਂਕਾਜੂ ‘ਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਕਾਜੂ ‘ਚ ਮੌਜੂਦ ਮੋਨੋ ਸੈਚੁਰੇਟਡ ਫ਼ੈਟ ਦਿਲ ਨੂੰ ਸਿਹਤਮੰਦ ਰੱਖਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ।
ਪਾਚਨ ਸ਼ਕਤੀ ਨੂੰ ਬਣਾਉਂਦਾ ਹੈ ਮਜ਼ਬੂਤਂਕਾਜੂ ‘ਚ ਐਂਟੀਆਕਸੀਡੈਂਟ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਣ ਦੇ ਨਾਲ ਭਾਰ ਵੀ ਸੰਤੁਲਿਤ ਰੱਖਦਾ ਹੈ।

LEAVE A REPLY