ਕਸ਼ਮੀਰ ਦੇ ਹਾਲਾਤ ਮੋਦੀ ਸਰਕਾਰ ਦੀ ਨਾਕਾਮੀ : ਸੋਨੀਆ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਕਸ਼ਮੀਰ ਦੇ ਹਾਲਾਤ ਮੋਦੀ ਸਰਕਾਰ ਦੀ ਨਾਕਾਮੀ ਹੈ| ਉਨ੍ਹਾਂ ਕਿਹਾ ਕਿ ਪਹਿਲਾਂ ਕਸ਼ਮੀਰ ਵਿਚ ਅਮਨ ਸ਼ਾਂਤੀ ਹੁੰਦੀ ਸੀ ਪਰ ਹੁਣ ਉਥੇ ਟਕਰਾਅ, ਤਣਾਅ ਅਤੇ ਡਰ ਹੈ| ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਸਿਰਫ ਲੋਕਾਂ ਨੂੰ ਭੜਕਾਉਣ ਦਾ ਹੀ ਕੰਮ ਕੀਤਾ ਹੈ| ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸੋਨੀਆ ਗਾਂਧੀ ਦੀ ਰਿਹਾਇਸ਼ ਉਤੇ ਹੋਈ, ਜਿਸ ਵਿਚ ਕਈ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ|
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਕਾਸ ਦੇ ਕੰਮ ਹੋ ਰਹੇ ਹਨ ਉਹ ਸਭ ਯੂ.ਪੀ.ਏ ਸਰਕਾਰ ਵਿਚ ਸ਼ੁਰੂ ਹੋਏ ਸਨ|