ਕਰੀਨਾ ਕਹਿੰਦੀ ਹੈ ਬੱਚੀਆਂ ਨੂੰ ਮਿਲੇ ਮੁਫ਼ਤ ਸਿੱਖਿਆ

10ਮੰਨੀ-ਪ੍ਰਮੰਨੀ ਫ਼ਿਲਮ ਅਦਾਕਾਰਾ ਅਤੇ ਯੂਨੀਸੈੱਫ਼ ਦੀ ਬਰਾਂਡ ਅੰਬੈਸਡਰ ਕਰੀਨਾ ਕਪੂਰ ਨੇ ਦੇਸ਼ ਵਿੱਚ ਕੁੜੀਆਂ ਦੀ ਸਿੱਖਿਆ ‘ਤੇ ਜ਼ੋਰ ਦਿੰਦੇ ਹੋਏ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੂਬਿਆਂ ‘ਚ 12ਵੀਂ ਜਮਾਤ ਤੱਕ ਕੁੜੀਆਂ ਨੂੰ ਮੁਫ਼ਤ ਸਿੱਖਿਆ ਦੇਣ। ਕਰੀਨਾ ਨੇ ਆਪਣੀ ਰਾਏਪੁਰ ਯਾਤਰਾ ਦੌਰਾਨ ਪੱਤਰਕਾਰਾਂ ਨੂੰ ਇਹ ਗੱਲ ਕਹੀ। ਉਹ ਯੂਨੀਸੈੱਫ਼ ਅਤੇ ਛੱਤੀਸਗੜ੍ਹ ਸਰਕਾਰ ਵਲੋਂ ਬਾਲ ਸਿੱਖਿਆ ਅਧਿਕਾਰ ਹਫ਼ਤੇ ਦੇ ਸਮਾਪਤੀ ਸਮਾਰੋਹ  ਮੌਕੇ ਮੁੱਖ ਮਹਿਮਾਨ  ਦੇ ਰੂਪ ਵਿੱਚ ਹਿੱਸਾ ਲੈਣ ਰਾਏਪੁਰ ਗਈ ਸੀ।
ਉਸਨੇ ਕਿਹਾ ਕਿ ਦੇਸ਼ ਵਿੱਚ ਸਿੱਖਿਆ ਹਾਸਲ ਕਰਨਾ ਹਰ ਨਾਗਰਿਕ ਦਾ ਅਧਿਕਾਰ ਹੈ ਪਰ ਮੈਂ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮੈਨੂੰ ਸਿੱਖਿਆ ਮਿਲੀ ਉਸੇ ਤਰ੍ਹਾਂ ਹਰ ਲੜਕੀ ਨੂੰ ਇਹ ਮੌਕਾ ਮਿਲੇ। ਉਸਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਛੱਤੀਸਗੜ੍ਹ ਵਿੱਚ ਬਾਰ੍ਹਵੀ ਤੱਕ ਲੜਕੀਆਂ ਲਈ ਮੁਫ਼ਤ ਸਿੱਖਿਆ ਮੁਹੱਈਆ ਹੈ।