ਕਰਨਾਟਕ ‘ਚ ਜਿਨਸੀ ਸ਼ੋਸ਼ਣ ਮਾਮਲੇ ‘ਚ PM ਮੋਦੀ ਦੀ ਚੁੱਪ ਖ਼ਤਰਨਾਕ : ਰਾਹੁਲ ਗਾਂਧੀ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕਰਨਾਟਕ ‘ਚ ਔਰਤਾਂ ਨਾਲ ਜਿਨਸੀ ਅੱਤਿਆਚਾਰ ਹੋ ਰਹੇ ਹਨ ਪਰ ਸ਼੍ਰੀ ਮੋਦੀ ਇਸ ਮਾਮਲੇ ‘ਚ ਚੁੱਪ ਹਨ, ਜੋ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਔਰਤਾਂ ਨਾਲ ਅੱਤਿਆਚਾਰ ਹੋ ਰਹੇ ਹਨ ਪਰ ਸ਼੍ਰੀ ਮੋਦੀ ਹਮੇਸ਼ਾ ਦੀ ਤਰ੍ਹਾਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਚੁੱਪ ਹਨ। ਕਮਾਲ ਤਾਂ ਇਹ ਹੈ ਕਿ ਕਰਨਾਟਕ ‘ਚ ਸਭ ਕੁਝ ਜਾਣਦੇ ਹੋਏ ਵੀ ਉਨ੍ਹਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਲਈ ਜਨਤਾ ਤੋਂ ਵੋਟ ਮੰਗੇ।
ਰਾਹੁਲ ਨੇ ਕਿਹਾ,”ਕਰਨਾਟਕ ‘ਚ ਔਰਤਾਂ ਨਾਲ ਹੋਏ ਅਪਰਾਧ ‘ਤੇ ਵੀ ਨਰਿੰਦਰ ਮੋਦੀ ਨੇ ਹਮੇਸ਼ਾ ਦੀ ਤਰ੍ਹਾਂ ਸ਼ਰਮਨਾਕ ਚੁੱਪ ਬਣਾਈ ਹੋਈ ਹੈ। ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਹੋਵੇਗਾ- ਸਭ ਕੁਝ ਜਾਣ ਕੇ ਵੀ ਸਿਰਫ਼ ਵੋਾਂ ਲਈ ਉਨ੍ਹਾਂ ਨੇ ਸੈਂਕੜੇ ਧੀਆਂ ਦਾ ਸ਼ੋਸ਼ਣ ਕਰਨ ਵਾਲੇ ਹੈਵਾਨ ਦਾ ਪ੍ਰਚਾਰ ਕਿਉਂ ਕੀਤਾ। ਆਖ਼ਰ ਇੰਨਾ ਵੱਡਾ ਅਪਰਾਧੀ ਵੱਡੀ ਸਹੂਲੀਅਤ ਨਾਲ ਦੇਸ਼ ਤੋਂ ਫਰਾਰ ਕਿਵੇਂ ਹੋ ਗਿਆ।” ਉਨ੍ਹਾਂ ਕਿਹਾ,”ਕੈਸਰਗੰਜ ਤੋਂ ਕਰਨਾਟਕ ਅਤੇ ਓਨਾਵ ਤੋਂ ਉੱਤਰਾਖੰਡ ਤੱਕ, ਧੀਆਂ ਦੇ ਗੁਨਾਹਗਾਰਾਂ ਨੂੰ ਪ੍ਰਧਾਨ ਮੰਤਰੀ ਦਾ ਮੂਕ ਸਮਰਥਨ ਦੇਸ਼ ਭਰ ‘ਚ ਅਪਰਾਧੀਆਂ ਦੇ ਹੌਂਸਲੇ ਬੁਲੰਦ ਕਰ ਰਿਹਾ ਹੈ। ਕੀ ਮੋਦੀ ਦੇ ਰਾਜਨੀਤਕ ਪਰਿਵਾਰ ਦਾ ਹਿੱਸਾ ਲੈਣਾ ਅਪਰਾਧੀਆਂ ਲਈ ‘ਸੁਰੱਖਿਆ ਦੀ ਗਾਰੰਟੀ’ ਹੈ?”