ਕਪਤਾਨੀ ਨੂੰ ਲੈ ਕੇ ਨੇਮਾਰ ਨੂੰ ਮਨਾਉਣਗੇ ਕੋਚ

sports-news-300x150-2ਰੀਓ ਡੀ ਜੇਨੇਰੀਓਂ ਰੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਬ੍ਰਾਜ਼ੀਲੀ ਫ਼ੁੱਟਬਾਲ ਟੀਮ ਦੇ ਕੋਚ ਟੀਟੇ ਨੇ ਕਿਹਾ ਕਿ ਉਹ ਆਪਣੇ ਸਟਾਰ ਫ਼ਾਰਵਰਡ ਨੇਮਾਰ ਨੂੰ ਮਨਾਉਣਗੇ ਤਾਂ ਜੋ ਉਹ ਕਪਤਾਨੀ ਛੱਡਣ ਦੇ ਫ਼ੈਸਲੇ ‘ਤੇ ਮੁੜ ਵਿੱਚਾਰ ਕਰਨ। ਨੇਮਾਰ ਨੇ ਹਾਲ ਹੀ ‘ਚ ਰੀਓ ਓਲੰਪਿਕ ਦੇ ਫ਼ੁੱਟਬਾਲ ਦੇ ਫ਼ਾਈਨਲ ਮੁਕਾਬਲੇ ‘ਚ ਜਰਮਨੀ ਦੇ ਖਿਲਾਫ਼ ਪੈਨਲਟੀ ਸ਼ੂਟਆਊਟ ‘ਚ ਆਪਣੀ ਟੀਮ ਨੂੰ ਓਲੰਪਿਕ ‘ਚ ਪਹਿਲੀ ਵਾਰ ਸੋਨ ਤਮਗਾ ਦਿਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਸੋਨ ਤਮਗਾ ਜੇਤੂ ਟੀਮ ਦੇ ਕਪਤਾਨ ਨੇ ਇਹ ਨਹੀਂ ਦੱਸਿਆ ਕਿ ਉਹ ਕਿੰਨ੍ਹਾਂ ਕਾਰਨਾਂ ਨਾਲ ਕਪਤਾਨੀ ਛੱਡ ਰਹੇ ਹਨ। ਟੀਟੇ ਨੇ ਕਿਹਾ ਕਿ ਮੈਂ ਨੇਮਾਰ ਨਾਲ ਗੱਲ ਕਰਾਂਗਾ ਕਿ ਉਨਾਂ ਨੂੰ ਫ਼ਿਲਹਾਲ ਟੀਮ ਦੀ ਜਿੱਤ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਅਤੇ ਕਪਤਾਨੀ ਛੱਡਣ ਦੇ ਬਾਰੇ ‘ਚ ਬਾਅਦ ‘ਚ ਸੋਚਣਾ ਚਾਹੀਦਾ ਹੈ।

LEAVE A REPLY