ਕਟਹਲ-ਕੌਫ਼ਤਾ ਮਸਾਲੇਦਾਰ ਗ੍ਰੇਵੀ ਵਾਲਾ

images-300x168ਕਈ ਥਾਵਾਂ ‘ਤੇ ਕਟਹਲ ਦਾ ਫ਼ਲ ਬੜੇ ਹੀ ਸ਼ੌਕ ਨਾਲ ਖਾਦਾ ਜਾਂਦਾ ਹੈ ਪਰ ਜਿੱਥੇ ਤਾਜ਼ਾ ਫ਼ਲ ਨਾ ਖਾ ਸਕੋ ਉੱਥੇ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ। ਜਦੋਂ ਵੀ ਕੁਝ ਮਸਾਲੇਦਾਰ ਅਤੇ ਵਧੀਆ ਖਾਣ ਦਾ ਦਿਲ ਕਰੇ ਤਾਂ ਤੁਸੀਂ ਕਟਹਲ ਦੇ ਕੌਫ਼ਤੇ ਬਣਾ ਕੇ ਖਾ ਸਕਦੇ ਹੋ। ਕਟਹਲ ਦੇ ਕੌਫ਼ਤੇ ਬਣਾਉਣਾ ਬੜਾ ਹੀ ਆਸਾਨ ਹੈ। ਕਟਹਲ ਕੁਝ ਲੋਕਾਂ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਤੁਸੀਂ ਕਟਹਲ ਦੇ ਕੌਫ਼ਤੇ ਨੂੰ ਤਲ ਕੇ ਚਾਹ ਨਾਲ ਵੀ ਖਾ ਸਕਦੇ ਹੋ ਜਾਂ ਤਰੀ ਬਣਾ ਕੇ ਸਬਜ਼ੀ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਹੋਰ ਸਵਾਦ ਬਣਾਉਣ ਦਾ ਤਰੀਕਾ।
ਬਣਾਉਣ ਦੀ ਸਮੱਗਰੀ :
300 ਗ੍ਰਾਮ ਕਟਹਲ
2 ਆਲੂ ਮੱਧਮ ਆਕਾਰ ਦੇ
2 ਹਰੀ ਮਿਰਚ
1 ਇੰਚ ਅਦਰਕ (ਕਸਿਆ ਹੋਇਆ)
1 ਵੱਡਾ ਚਮਚ ਹਰਾ ਧਨੀਆ
ਨਮਕ ਸੁਆਦ ਅਨੁਸਾਰ
2 ਵੱਡੇ ਚਮਚ ਤੇਲ
ਅਰਾਰੋਟ ਜਾਂ ਵੇਸਣ
ਗ੍ਰੇਵੀ ਬਣਾਉਣ ਲਈ ਸਮੱਗਰੀ :
2 ਟਮਾਟਰ ਮੱਧਮ ਆਕਾਰ ਦੇ
2-3 ਹਰੀ ਮਿਰਚ (ਮੱਧਮ ਆਕਾਰ ਦੀ)
1 ਇੰਚ ਅਦਰਕ
15 ਕਾਜੂ
ਅੱਧਾ ਛੋਟਾ ਚਮਚ ਜ਼ੀਰਾ
ਅੱਧਾ ਚਮਚ ਹਲਦੀ ਪਾਊਡਰ
1 ਛੋਟਾ ਚਮਚ ਧਨੀਆ ਪਾਊਡਰ
ਨਮਕ ਸੁਆਦ ਅਨੁਸਾਰ
ਅੱਧਾ ਚਮਚ ਲਾਲ ਮਿਰਚ ਪਾਊਡਰ
1 ਵੱਡਾ ਚਮਚ ਹਰਾ ਧਨੀਆ
ਅੱਧਾ ਚਮਚ ਗਰਮ ਮਸਾਲਾ
ਕੌਫ਼ਤੇ ਬਣਾਉਣ ਦੀ ਵਿਧੀ :
1. ਪਹਿਲਾਂ ਕਟਹਲ ਨੂੰ ਚੰਗੀ ਤਰ੍ਹਾਂ ਧੋ ਲਓ। ਫ਼ਿਰ ਆਪਣੇ ਹੱਥਾਂ ‘ਤੇ ਤੇਲ ਲਗਾ ਕੇ ਕਟਹਲ ਦੇ ਵੱਡੇ ਟੁਕੜੇ ਕੱਟ ਲਓ। ਪ੍ਰੇਸ਼ਰ ਕੂਕਰ ‘ਚ ਕਟਹਲ, ਆਲੂ ਅਤੇ ਅੱਧੀ ਕੋਲੀ ਪਾਣੀ ਪਾਓ ਅਤੇ ਇੱਕ ਸਿਟੀ ਤੱਕ ਪਕਾਓ। ਕੁਕਰ ਖੋਲ ਕੇ ਆਲੂ ਛਿੱਲ ਲਓ ਅਤੇ ਕਟਹਲ ਨੂੰ ਠੰਡਾ ਕਰਕੇ ਮਸਲ ਲਓ।
2. ਇਸ ‘ਚ ਹਰੀ ਮਿਰਚ, ਅਦਰਕ, ਹਰਾ ਧਨੀਆ, ਨਮਕ ਅਤੇ ਅਰਾਰੋਟ ਪਾਊਡਰ ਮਿਲਾ ਕੇ ਕੋਫ਼ਤਾ ਦਾ ਮਿਸ਼ਰਨ ਤਿਆਰ ਕਰ ਲਓ।
3. ਕੜ੍ਹਾਹੀ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਕੋਫ਼ਤੇ ਬਣਾ ਕੇ ਤਲ ਲਓ।
ਗ੍ਰੇਵੀ ਬਣਾਉਣ ਦੀ ਵਿਧੀ :
1. ਕਾਜੂ ਨੂੰ ਤਾਜ਼ੇ ਪਾਣੀ ‘ਚ ਭਿਓ ਲਓ।
2. ਮਿਕਸੀ ‘ਚ ਟਮਾਟਰ, ਹਰੀ ਮਿਰਚ, ਅਦਰਕ ਅਤੇ ਕਾਜੂ ਪਾ ਕੇ ਪੇਸਟ ਤਿਆਰ ਕਰ ਲਓ।
3. ਕੜਾਹੀ ‘ਚ ਤੇਲ ਗਰਮ ਕਰੋ ਅਤੇ ਟਮਾਟਰ ਕਾਜੂ ਵਾਲਾ ਪੇਸਟ ਤੇਲ ‘ਚ ਪਾ ਕੇ ਭੁੰਨੋ। 4. ਉਦੋਂ ਤੱਕ ਮਸਾਲਾ ਭੁੰਨੋ ਜਦੋਂ ਤੱਕ ਮਸਾਲਾ ਤੇਲ ਤੋਂ ਅਲੱਗ ਨਾ ਹੋ ਜਾਵੇ।
5. ਹੁਣ ਇਸ ‘ਚ ਇੱਕ ਗਿਲਾਸ ਪਾਣੀ ਅਤੇ ਨਮਕ ਮਿਲਾਓ। ਤਰੀ ਨੂੰ ਘੱਟ ਗੈਸ ‘ਤੇ ਪਕਾਓ।
6. ਇਸ ‘ਚ ਗਰਮ ਮਸਾਲਾ ਅਤੇ ਹਰਾ ਧਨੀਆ ਮਿਕਸ ਕਰੋ। ਤਰੀ ਗਾੜ੍ਹੀ ਹੋ ਜਾਣ ‘ਤੇ ਇਸ ‘ਚ ਕੋਫ਼ਤੇ ਪਾ ਦਿਓ ਅਤੇ ਗੈਸ ਨੂੰ ਬੰਦ ਕਰ ਦਿਓ। ਕਟਹਲ ਕੋਫ਼ਤਾ ਤਿਆਰ ਹੈ।

LEAVE A REPLY