ਐਂਟੀਔਕਸੀਡੈਂਟਸ ਨਾਲ ਭਰਪੂਰ ਹਨ ਰਾਜਮਾ

ਰਾਜਮਾ ਨੂੰ ਕਿਡਨੀ ਬੀਨਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ‘ਚ ਰਾਜਮਾ ਬਹੁਤ ਹੀ ਚਾਅ ਨਾਲ ਖਾਧੇ ਜਾਂਦੇ ਹਨ। ਜ਼ਿਆਦਾਤਾਰ ਲੋਕ ਰਾਜਮਾ ਸਿਰਫ਼ ਸੁਆਦ ਲਈ ਹੀ ਖਾਂਦੇ ਹਨ, ਸਿਹਤ ਲਈ ਨਹੀਂ ਪਰ ਇਹ ਸੁਆਦ ਦੇ ਤੌਰ ‘ਤੇ ਤਾਂ ਵਧੀਆ ਮੰਨੇ ਹੀ ਜਾਂਦੇ ਹਨ, ਇਸ ਦੇ ਨਾਲ ਹੀ ਇਹ ਪੂਰੇ ਸ਼ਰੀਰ ਨੂੰ ਪੋਸ਼ਣ ਵੀ ਦਿੰਦੇ ਹਨ। ਰਾਜਮਾ ਗੁਣਾਂ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੇ ਸ਼ਰੀਰ ਲਈ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੁੰਦੇ ਹਨ। ਆਇਰਨ ਅਤੇ ਵਾਇਟਾਮਿਨਜ਼ ਨਾਲ ਭਰਪੂਰ ਰਾਜਮਾ ‘ਚ ਕਈ ਐਂਟੀ ਏਜਿੰਗ ਐਂਟੀਔਕਸੀਡੈਂਟਸ ਹੁੰਦੇ ਹਨ। ਇਹ ਐਂਟੀਔਕਸੀਡੈਂਟਸ ਉਮਰ ਦੀ ਕਮੀ ਨੂੰ ਘੱਟ ਕਰਦੇ ਹਨ, ਇਸ ਲਈ ਆਪਣੀ ਡਾਇਟ ‘ਚ ਰਾਜਮਾ ਨੂੰ ਸ਼ਾਮਿਲ ਕਰਨ ਨਾਲ ਤੁਸੀਂ ਲੰਬੇ ਸਮੇਂ ਤਕ ਖ਼ੂਬਸੂਰਤ ਅਤੇ ਜਵਾਨ ਦਿੱਖ ਸਕਦੇ ਹੋ।
ਵੱਧਦੀ ਉਮਰ ਦਾ ਅਸਰ ਕਰੇ ਘੱਟ – ਰਾਜਮਾ ‘ਚ ਲੋ ਫ਼ੈਟ ਪ੍ਰੋਟੀਨ ਹੁੰਦਾ ਹੈ ਇਸ ਲਈ ਇਹ ਦਿਲ ਦੀਆਂ ਬੀਮਾਰੀਆਂ ਲਈ ਬਹੁਤ ਹੀ ਫ਼ਾਇਦੇਮੰਦ ਹਨ। ਇਸ ਵਿੱਚ ਮੌਜੂਦ ਪ੍ਰੋਟੀਨਜ਼ ਨਾਮਕ ਤੱਤ ਕੈਂਸਰ ਨਾਲ ਲੜਨ ਅਤੇ ਉਮਰ ਦੇ ਪ੍ਰਭਾਵ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਰਾਜਮਾ ‘ਚ ਮੌਜੂਦ ਵਾਇਟਾਮਿਨ-ਏ ਤੁਹਾਨੂੰ ਜਵਾਨ ਬਣਾਏ ਰੱਖਣ ‘ਚ ਮਦਦ ਕਰਦਾ ਹੈ। ਇਹ ਵੱਧਦੀ ਉਮਰ ਦੀਆਂ ਪਰੇਸ਼ਾਨੀਆਂ ਤੋਂ ਬਚਾਉਂਦਾ ਹੈ। ਰੋਜ਼ਾਨਾ ਕਿਡਨੀ ਬੀਨਜ਼ ਦੇ ਸੇਵਨ ਨਾਲ ਤੁਸੀਂ ਖ਼ੁਦ ‘ਚ ਜਲਦੀ ਹੀ ਬਦਲਾਅ ਮਹਿਸੂਸ ਕਰੋਗੇ।
ਐਂਟੀਔਕਸੀਡੈਂਟਸ ਗੁਣਾਂ ਨਾਲ ਭਰਪੂਰ
ਰਾਜਮਾ ਦੀ ਵਰਤੋਂ ਰੂਮੈਟਿਕ ਆਰਥਰਾਈਟਿਸ ਅਤੇ ਪਿਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਦੀ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ। ਰਾਜਮਾ ‘ਚ ਐਂਟੀਔਕਸੀਡੈਂਟ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਐਂਟੀਔਕਸੀਡੈਂਟ ਸ਼ਰੀਰ ‘ਚ ਕੋਸ਼ਿਕਾਵਾਂ ਦੀ ਮੁਰੰਮਤ ਲਈ ਵਧੀਆ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਨਾਲ ਸ਼ਰੀਰ ਦੇ ਟੌਕਸਿਨਜ਼ ਬਾਹਰ ਨਿਕਲਦੇ ਹਨ ਅਤੇ ਚਮੜੀ ‘ਚ ਨਿਖਾਰ ਆਉਂਦਾ ਹੈ।
ਕੈਂਸਰ ਤੋਂ ਬਚਾਅ – ਰਾਜਮਾ ‘ਚ ਫ਼ਲੋਵੋਨਾਈਡਸ ਦੇ ਨਾਲ-ਨਾਲ ਕੈਂਪਫ਼੍ਰੇਰਾਲ ਅਤੇ ਕਿਊਰੈਸਟਿਨ ਹੁੰਦਾ ਹੈ ਜੋ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਹਫ਼ਤੇ ‘ਚ ਤਿੰਨ-ਚਾਰ ਵਾਰ ਰਾਜਮਾ ਦਾ ਸੇਵਨ ਔਰਤਘਾਂ ਨੂੰ ਬ੍ਰੈੱਸਟ ਕੈਂਸਰ ਦੀ ਸਮੱਸਿਆ ਤੋਂ ਬਚਾਉਂਦਾ ਹੈ। ਸੀਮਿਤ ਮਾਤਰਾ ‘ਚ ਰਾਜਮਾ ਦਾ ਸੇਵਨ ਕਰਨ ਨਾਲ ਪਾਚਣ ਕਿਰਿਆ ਵੀ ਦੁਰੱਸਤ ਰਹਿੰਦੀ ਹੈ ਅਤੇ ਪੇਟ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਪ੍ਰੈਗਨੈਂਸੀ ‘ਚ ਫ਼ਾਇਦੇਮੰਦ – ਪ੍ਰੈਗਨੈਂਸੀ ਦੌਰਾਨ ਰਾਜਮਾ ਦੇ ਸੇਵਨ ਨਾਲ ਗਰਭ ‘ਚ ਪਲ ਰਹੇ ਬੱਚੇ ਦੇ ਦਿਲ ਦਾ ਵਿਕਾਸ ਸਹੀ ਢੰਗ ਨਾਲ ਹੁੰਦਾ ਹੈ। ਅਧਿਐਨ ਦੱਸਦੇ ਹਨ ਕਿ ਇਹ ਬੱਚੇ ਨੂੰ ਐਜ਼ਮਾ ਤੋਂ ਬਚਾਉਣ ‘ਚ ਵੀ ਸਹਾਇਕ ਹਨ, ਇਸ ਲਈ ਇਸ ਨੂੰ ਗਰਭਵਤੀ ਔਰਤਾਂ ਆਪਣੀ ਡਾਇਟ ‘ਚ ਸ਼ਾਮਲ ਕਰਨ।
ਪੀਰੀਅਡਜ਼ ਦੌਰਾਨ ਹੋਣ ਵਾਲੀ ਸਮੱਸਿਆ ਕਰੇ ਦੂਰ – ਰਾਜਮਾ ‘ਚ ਫ਼ੈਟਸ ਅਤੇ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਇਹ ਫ਼ਾਈਬਰ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਔਰਤਾਂ ‘ਚ ਪੀਰੀਅਡਜ਼ ਦੌਰਾਨ ਹੋਣ ਵਾਲੀ ਸਮੱਸਿਆ ‘ਚ ਕਾਫ਼ੀ ਆਰਾਮ ਮਿਲਦਾ ਹੈ।
ਡਾਇਬਿਟੀਜ਼ – ਰਾਜਮਾ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਇਸ ਦਾ ਮਤਲਬ ਹੋਇਆ ਕਿ ਜਿਸ ਤਰ੍ਹਾਂ ਦੂਜੀਆਂ ਖਾਣ ਦੀਆਂ ਚੀਜ਼ਾਂ ਖਾਣ ਨਾਲ ਖ਼ੂਨ ‘ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਰਾਜਮਾ ਖਾਣ ਤੋਂ ਬਾਅਦ ਅਜਿਹਾ ਨਹੀਂ ਹੁੰਦਾ। ਰਾਜਮਾ ‘ਚ ਮੌਜੂਦ ਫ਼ਾਈਬਰ ਬਲੱਡ ‘ਚ ਸ਼ੂਗਰ ਦਾ ਪੱਧਰ ਠੀਕ ਬਣਾਏ ਰੱਖਣ ‘ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਸ ‘ਚ ਕੈਲਸ਼ੀਅਮ ਹੁੰਦਾ ਹੈ ਜਿਸ ‘ਚ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ‘ਚ ਮੈਗਨੀਜ਼ੀਅਮ ਹੁੰਦਾ ਹੈ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
ਸੂਰਜਵੰਸ਼ੀ ਡੱਬੀ