ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦਾ ਹੈਲੀਕਾਪਟਰ ਹਾਦਸੇ ’ਚ ਦਿਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ
ਈਰਾਨ ਦੇ ਰਾਸ਼ਟਰਪਤੀ ਰਈਸੀ ਇਬਰਾਹਿਮ ਦਾ ਹੈਲੀਕਾਪਟਰ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਅਜਰਬੈਜਾਨ ਤੋਂ ਵਾਪਸ ਪਰਤਦੇ ਸਮੇਂ ਵਾਪਰਿਆ ਹੈ। ਇਸ ਹੈਲੀਕਾਪਟਰ ਹਾਦਸੇ ਵਿਚ ਰਾਸ਼ਟਰਪਤੀ ਰਈਸੀ ਦੇ ਨਾਲ ਵਿਦੇਸ਼ ਮੰਤਰੀ ਹੋਸੈਨ ਸਣੇ 9 ਵਿਅਕਤੀ ਸਵਾਰ ਸਨ। ਦੱਸਿਆ ਗਿਆ ਹੈ ਕਿ ਇਹ ਸਾਰੇ 9 ਵਿਅਕਤੀਆਂ ਦੀ ਇਸ ਹਾਦਸੇ ਦੌਰਾਨ ਜਾਨ ਚਲੇ ਗਈ ਹੈ। ਇਹ ਹਾਦਸਾ ਅਜਰਬੈਜਾਨ ਦੀ ਸਰਹੱਦ ਤੋਂ ਕਰੀਬ ਈਰਾਨ ਦੇ ਬਰਜੇਘਨ ਸ਼ਹਿਰ ਦੇ ਪਹਾੜੀ ਇਲਾਕੇ ਵਿਚ ਵਾਪਰਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਈਰਾਨ ਦੇ ਰਾਸ਼ਟਰਪਤੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸਲਾਮਿਕ ਰਿਪਬਲਿਕ ਆਫ ਈਰਾਨ ਦੇ ਰਾਸ਼ਟਰਪਤੀ ਡਾ. ਸਈਦ ਇਬਰਾਹਿਮ ਰਾਇਸੀ ਦੇ ਦੁਖਦਾਈ ਦਿਹਾਂਤ ਤੋਂ ਬਹੁਤ ਦੁਖੀ ਅਤੇ ਸਦਮੇ ਵਿਚ ਹਾਂ। ਭਾਰਤ-ਇਰਾਨ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਈਰਾਨ ਦੇ ਲੋਕਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਭਾਰਤ ਇਸ ਦੁੱਖ ਦੀ ਘੜੀ ਵਿਚ ਇਰਾਨ ਦੇ ਨਾਲ ਖੜ੍ਹਾ ਹੈ।