ਇਹ 6 ਲੱਛਣ ਦਿਖਾਈ ਦੇਣ ਤਾਂ ਸਮਝ ਲਵੋ ਪੈਣ ਵਾਲਾ ਹੈ ਦਿਲ ਦਾ ਦੌਰਾ!

ਦੁਨੀਆ ‘ਚ ਜ਼ਿਆਦਾਤਰ ਲੋਕਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੁੰਦਾ ਹੈ। ਕੁਝ ਮਰੀਜ਼ਾਂ ਨੂੰ ਤਾਂ ਦਿਲ ਦੇ ਦੌਰੇ ਬਾਰੇ ਪਤਾ ਹੀ ਨਹੀਂ ਲੱਗਦਾ ਪਰ ਜੇਕਰ ਥੋੜ੍ਹੀ ਸਾਵਧਾਨੀ ਵਰਤੀ ਜਾਵੇ ਤਾਂ ਇਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਦਿਲ ਦੇ ਦੌਰੇ ਦੇ ਲੱਛਣ ਇੱਕ ਮਹੀਨੇ ਪਹਿਲਾਂ ਦਿੱਸਣ ਲੱਗ ਜਾਂਦੇ ਹਨ। ਜੇਕਰ ਤੁਹਾਨੂੰ ਵੀ ਇਹ 6 ਲੱਛਣ ਨਜ਼ਰ ਆਉਂਦੇ ਹਨ ਤਾਂ ਥੋੜ੍ਹਾ ਸਾਵਧਾਨ ਹੋ ਜਾਵੋ, ਕਿਉਂਕਿ ਤੁਸੀਂ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਸਕਦੇ ਹੋ
ਤੁਸੀਂ ਇਨ੍ਹਾਂ ਲੱਛਣਾਂ ਬਾਰੇ ਜਾਣ ਕੇ ਸਾਵਧਾਨ ਹੋ ਜਾਵੋ…
1- ਛਾਤੀ ‘ਚ ਤਕਲੀਫ਼
ਛਾਤੀ ‘ਚ ਹੋਣ ਵਾਲੀ ਤਕਲੀਫ਼ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਲੱਛਣਾਂ ‘ਚੋਂ ਇੱਕ ਹੈ। ਛਾਤੀ ‘ਚ ਹੋਣ ਵਾਲਾ ਦਰਦ ਤੁਹਾਨੂੰ ਦਿਲ ਦੇ ਦੌਰੇ ਦਾ ਸ਼ਿਕਾਰ ਬਣਾ ਸਕਦਾ ਹੈ। ਜੇਕਰ ਤੁਹਾਨੂੰ ਛਾਤੀ ‘ਚ ਕਿਸੇ ਦਬਾਅ ਜਾਂ ਜਲਣ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
2- ਥਕਾਣ
ਬਿਨਾਂ ਕਿਸੇ ਵਰਕਆਊਟ ਜਾਂ ਮਿਹਤਨ ਦੇ ਹੀ ਥਕਾਣ ਹੋਣਾ ਵੀ ਦਿਲ ਦੇ ਦੌਰੇ ਦੀ ਦਸਤਕ ਹੋ ਸਕਦੀ ਹੈ। ਦਿਲ ਨੂੰ ਜ਼ਿਆਦਾ ਮਿਹਨਤ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਦਿਲ ਦੀਆਂ ਧਮਣੀਆਂ ਕੋਲੇਸਟਰਾਲ ਕਾਰਨ ਬੰਦ ਹੋ ਜਾਂਦੀਆਂ ਹਨ। ਕਈ ਵਾਰ ਚੰਗੀ ਨੀਂਦ ਲੈਣ ਤੋਂ ਬਾਅਦ ਹੀ ਆਲਸ ਅਤੇ ਥਕਾਣ ਦਾ ਅਨੁਭਵ ਕਰਦੇ ਹਨ ਅਤੇ ਦਿਨ ‘ਚ ਵੀ ਨੀਂਦ ਆਉਂਦੀ ਹੈ।
3- ਸੋਜ
ਦਿਲ ਨੂੰ ਸਰੀਰ ਦੇ ਬਾਕੀ ਅੰਗਾਂ ‘ਚ ਖੂਨ ਪਹੁੰਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਕਾਰਨ ਨਾੜੀਆਂ ਫ਼ੁੱਲ ਜਾਂਦੀਆਂ ਹਨ ਅਤੇ ਉਸ ‘ਚ ਸੋਜ ਆ ਜਾਂਦੀ ਹੈ। ਇਸ ਦਾ ਅਸਰ ਖਾਸ ਤੌਰ ‘ਤੇ ਪੈਰ ਦੇ ਪੰਜੇ, ਗਿੱਟੇ ਅਤੇ ਹੋਰ ਹਿੱਸਿਆਂ ‘ਚ ਸੋਜ ਦੇ ਰੂਪ ‘ਚ ਨਜ਼ਰ ਆਉਣ ਲੱਗਦਾ ਹੈ। ਬੁੱਲ੍ਹਾਂ ਦੀ ਸਤਿਹ ਦਾ ਰੰਗ ਨੀਲਾ ਹੋਣਾ ਵੀ ਇਸ ‘ਚ ਸ਼ਾਮਲ ਹੈ।
4- ਸਰਦੀ ਦਾ ਬਣਿਆ ਰਹਿਣਾ
ਲੰਬੇ ਸਮੇਂ ਤੱਕ ਸਰਦੀ ਜਾਂ ਇਸ ਨਾਲ ਸੰਬੰਧਤ ਲੱਛਣਾਂ ਦਾ ਬਣਿਆ ਰਹਿਣਾ ਵੀ ਦਿਲ ਦੇ ਦੌਰੇ ਵੱਲ ਹੀ ਇਸ਼ਾਰਾ ਕਰਦੇ ਹਨ। ਜਦੋਂ ਸਰਦੀ ‘ਚ ਕਫ਼ ਨਾਲ ਸਫ਼ੇਦ ਜਾਂ ਗੁਲਾਬੀ ਰੰਗ ਦਾ ਬਲਗਮ ਹੋਵੇ ਤਾਂ ਇਹ ਵੀ ਦਿਲ ਦੇ ਦੌਰੇ ਦੇ ਲੱਛਣ ਹਨ।
5- ਚੱਕਰ ਆਉਣਾ
ਦਿਲ ਦੇ ਕਮਜ਼ੋਰ ਹੋਣ ਕਾਰਨ ਖੂਨ ਦਾ ਸੰਚਾਰ ਸਹੀ ਤਰ੍ਹਾਂ ਨਹੀਂ ਹੋ ਪਾਉਂਦਾ ਹੈ। ਅਜਿਹੇ ‘ਚ ਦਿਮਾਗ ਨੂੰ ਆਕਸੀਜਨ ਨਹੀਂ ਮਿਲ ਪਾਉਂਦੀ, ਜਿਸ ਨਾਲ ਚੱਕਰ ਆਉਣ ਲੱਗਦੇ ਹਨ। ਇਹ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਇੱਕ ਗੰਭੀਰ ਲੱਛਣ ਹੈ, ਜਿਸ ‘ਤੇ ਤੁਹਾਨੂੰ ਤੁਰੰਤ ਧਿਆਨ ਦੇਣਾ ਚਾਹੀਦਾ।
6- ਸਾਹ ਲੈਣ ‘ਚ ਕਠਿਨਾਈ
ਇਸ ਤੋਂ ਇਲਾਵਾ ਜੇਕਰ ਸਾਹ ਲੈਣ ‘ਚ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਤਾਂ ਇਹ ਵੀ ਦਿਲ ਦੇ ਦੌਰੇ ਦੀ ਨਿਸ਼ਾਨੀ ਹੋ ਸਕਦੀ ਹੈ।
ਦਿਲ ਦੇ ਠੀਕ ਢੰਗ ਨਾਲ ਕੰਮ ਨਾ ਕਰ ਸਕਣ ਕਾਰਨ ਫ਼ੇਫ਼ੜਿਆਂ ਤੱਕ ਓਨੀ ਮਾਤਰਾ ‘ਚ ਆਕਸੀਜਨ ਨਹੀਂ ਪੁੱਜਦੀ, ਜਿੰਨੀਂ ਉਸ ਨੂੰ ਚਾਹੀਦੀ ਹੈ, ਜਿਸ ਨਾਲ ਸਾਹ ਲੈਣ ‘ਚ ਕਠਿਨਾਈ ਹੋਣ ਲੱਗਦੀ ਹੈ।