ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 846

ajit_weeklyਇੱਥੇ, ਜ਼ਿੰਦਗੀ ਦੀ ਯੂਨੀਵਰਸਿਟੀ ਵਿੱਚ, ਕੋਰਸ ਕਦੇ ਮੁਕਦਾ ਹੀ ਨਹੀਂ। ਨਾ ਹੀ ਇੱਥੇ ਕੋਈ ਟਰਮਾਂ, ਸਮੈਸਟਰ, ਤਿਓਹਾਰਾਂ ਦੀਆਂ ਛੁੱਟੀਆਂ, ਆਦਿ, ਕੁਝ ਵੀ ਹੁੰਦਾ ਹੈ। ਅਸੀਂ ਇੱਥੇ ਇੱਕ ਇਮਤਿਹਾਨ ਤੋਂ ਬਾਅਦ ਦੂਸਰੇ ‘ਚੋਂ ਗ਼ੁਜ਼ਰਦੇ ਹਾਂ … ਇੱਕ ਚੁਣੌਤੀ ਤੋਂ ਬਾਅਦ ਦੂਸਰੀ ਦਾ ਸਾਾਹਮਣਾ ਕਰਦੇ ਹਾਂ। ਸਭ ਕੁਝ ਠੀਕ ਹੈ, ਜਿੰਨਾ ਚਿਰ ਅਸੀਂ ਇੱਥੇ ਸਿੱਖਦੇ ਰਹਿਣ ਲਈ ਤਿਆਰ ਹਾਂ। ਜਦੋਂ ਅਸੀਂ ਨਵੀਂ ਜਾਣਕਾਰੀ ਨਾਲ ਐਡਜਸਟ ਕਰਨ ਦੀ ਲੋੜ ਦਾ ਵਿਰੋਧ ਕਰਦੇ ਹਾਂ, ਸਭ ਕੁਝ ਅਸਤ ਵਿਅਸਤ ਹੋ ਜਾਂਦਾ ਹੈ। ਇੱਥੇ ਪੜ੍ਹਾਏ ਜਾਂਦੇ ਕੋਰਸ ਕਦੇ ਵੀ ਅਕਾਦਮਿਕ ਵਿਸ਼ਿਆਂ ‘ਤੇ ਨਹੀਂ ਹੁੰਦੇ। ਇਨ੍ਹਾਂ ਵਿੱਚ ਸਾਨੂੰ ਆਪਣੇ ਆਪ ਨੂੰ ਪੜ੍ਹਨਾ ਪੈਂਦਾ ਹੈ … ਅਤੇ ਇੱਕ ਦੂਜੇ ਨੂੰ ਵੀ। ਤੁਹਾਡੀ ਭਾਵਨਾਤਮਕ ਤੇ ਨਿੱਜੀ ਜੀਵਨ ਵਿਚਲੀ ਇੱਕ ਨਵੀਂ ਪ੍ਰਗਤੀ ਜਾਂ ਖੋਜ ਨਵੇਂ ਸਾਲ ਨੂੰ ਇੱਕ ਤਿੱਖੀ ਸ਼ੁਰੂਆਤ ਦੇ ਸਕਦੀ ਹੈ। ਪਰ ਇਹ ਜ਼ਰੂਰੀ ਨਹੀਂ ਕਿ ਮੁਸ਼ਕਿਲ ਤਿੱਖੀ ਹੋਵੇ, ਇਹ ਚੰਗੀ ਤਿੱਖੀ ਵੀ ਹੋ ਸਕਦੀ ਹੈ!
ਕੀ ਤੁਹਾਡੇ ਸੰਸਾਰ ਵਿੱਚ ਸਭ ਕੁਝ ਉਸੇ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਕਲਪਨਾ ਕੀਤੀ ਸੀ? ਕੀ ਕੁਝ ਵਿਸ਼ੇ ਤੁਹਾਨੂੰ ਦੂਸਰਿਆਂ ਤੋਂ ਵੱਧ ਪਰੇਸ਼ਾਨ ਕਰ ਜਾਂਦੇ ਹਨ? ਕੀ ਜੇਕਰ ਤੁਹਾਡੇ ਕਿਸੇ ਖ਼ਾਸ ਵਿਅਕਤੀ ਨਾਲ ਰਿਸ਼ਤੇ ਸੌਖੇ ਰਹੇ ਹੁੰਦੇ ਤਾਂ ਕੀ ਹਾਲਾਤ ਵਧੇਰੇ ਖ਼ੁਸ਼ੀ ਭਰਪੂਰ ਹੁੰਦੇ? ਕੀ ਤੁਹਾਨੂੰ ਸਮਝੌਤੇ ਕਰਨ ਦੀ ਅਹਿਮੀਅਤ ਦਾ ਅਹਿਸਾਸ ਹੈ, ਪਰ ਫ਼ਿਰ ਵੀ ਤੁਸੀਂ ਕਿਸੇ ਨੂੰ ਬਹੁਤੀ ਜ਼ਿਆਦਾ ਜ਼ਮੀਨ ਦੇਣ ਤੋਂ ਕਤਰਾਉਂਦੇ ਹੋ? ਇਸ ਧਰਤੀ ਗ੍ਰਹਿ ‘ਤੇ ਸਾਡੇ ਸਾਰਿਆਂ ਦਾ ਜੀਵਨ ਕੁਝ ਇਸੇ ਤਰ੍ਹਾਂ ਹੀ ਹੁੰਦਾ ਹੈ! ਹੁਣ ਜਦੋਂ ਤੁਸੀਂ ਆਪਣੇ ਨਿੱਜੀ ਤੇ ਭਾਵਨਾਤਮਕ ਹਾਲਾਤ ਦਾ ਜਾਇਜ਼ਾ ਲੈ ਰਹੇ ਹੋ, ਤੁਹਾਨੂੰ ਇਹ ਵੀ ਮੰਨਣਾ ਪੈਣਾ ਕਿ ਇਹ ਇਸ ਤੋਂ ਬੱਦਤਰ ਹੋ ਸਕਦੇ ਸੀ! ਜੋ ਤੁਹਾਨੂੰ ਹਾਲੇ ਤਕ ਨਹੀਂ ਪਤਾ, ਪਰ ਛੇਤੀ ਹੀ ਲੱਗ ਜਾਏਗਾ, ਉਹ ਇਹ ਕਿ ਤੁਹਾਡੀਆਂ ਸਥਿਤੀਆਂ ਕਿੰਨੀਆਂ ਬਿਹਤਰ ਹੋਣ ਵਾਲੀਆਂ ਹਨ।
ਰੋਮੈਂਟਿਕ ਅਦਾਨ ਪ੍ਰਦਾਨ ਜ਼ਰੂਰੀ ਨਹੀਂ ਕਿ ਵਿਸ਼ਾਲ ਤੇ ਮਹਿੰਗੇ ਹੋਣ। ਅਕਸਰ, ਜਦੋਂ ਕੋਈ ਵਿਅਕਤੀ ਲੋੜੋਂ ਵੱਧ ਆਪਣੇ ਰਾਹੋਂ ਬਾਹਰ ਜਾ ਕੇ ਕੁਝ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਬੇਸ਼ੱਕ ਉਹ ਉਸ ਦਾ ਪਿਆਰ ਹੀ ਕਿਉਂ ਨਾ ਹੋਵੇ, ਤਾਂ ਉਸ ਦੇ ਐਕਸ਼ਨਾਂ ‘ਤੇ ਸ਼ੱਕ ਕਰਨਾ ਬਣਦਾ ਹੈ। ਅਸੀਂ ਜ਼ਿਆਦਾ ਵਧੀਆ ਸਾਕਾਰਾਤਮਕ ਪ੍ਰਭਾਵ ਛੱਡ ਸਕਦੇ ਹਾਂ ਜੇਕਰ ਅਸੀਂ ਦੂਸਰਿਆਂ ਦੀਆਂ ਅਣਦੱਸੀਆਂ ਭਾਵਨਾਵਾਂ ਅਤੇ ਅਣਦੱਸੇ ਭੈਆਂ ਬਾਰੇ ਵਧੇਰੇ ਸੰਵੇਦਨਸ਼ੀਲ ਹੋਈਏ। ਕੁਝ ਕੁ ਹਮਦਰਦ ਸ਼ਬਦਾਂ ਜਾਂ ਛੋਟੇ ਛੋਟੇ ਮਦਦਗਾਰ ਐਕਸ਼ਨਾਂ ਦਾ ਵਧੇਰੇ ਪ੍ਰਭਾਵ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਨੂੰ ਕਿਸੇ ਲਈ ਵੀ ਕੋਈ ਪਹਾੜ ਸਰ ਕਰਨ, ਕੋਈ ਸਾਗਰ ਤਰਨ ਜਾਂ ਕੋਈ ਚੰਨ੍ਹ-ਤਾਰੇ ਤੋੜ ਕੇ ਲਿਆਉਣ ਦੀ ਲੋੜ ਨਹੀਂ। ਰਮਣੀਕ ਅਤੇ ਆਨੰਦਮਈ ਪ੍ਰਗਤੀਆਂ ਸੂਖਮਤਾ ਨਾਲ ਵੀ ਉਭਰ ਸਕਦੀਆਂ ਹਨ।
ਲੋਕਾਂ ਵਿੱਚ, ਲਗਦੈ, ਇੱਕ ਦੂਜੇ ਨੂੰ ਤੰਗ ਪਰੇਸ਼ਾਨ ਕਰਨ ਦੀ ਬੇਅੰਤ ਕਾਬਲੀਅਤ ਹੁੰਦੀ ਹੈ। ਜਾਂ ਤਾਂ ਉਹ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਕੇ ਪੇਚੀਦਗੀਆਂ ਸਿਰਜਦੇ ਹਨ, ਜਾਂ ਫ਼ਿਰ ਉਨ੍ਹਾਂ ਨੂੰ ਸਭ ਕੁਝ ਭਲੀ ਪ੍ਰਕਾਰ ਪਤਾ ਹੁੰਦੈ, ਪਰ ਉਹ ਫ਼ੈਸਲਾ ਕਰ ਲੈਂਦੇ ਹਨ ਕਿ ਕੁਝ ਵੀ ਹੋ ਜਾਵੇ ਉਹ ਓਹੀ ਕਰਨਗੇ ਜਿਸ ਨਾਲ ਵਿਵਾਦ ਖੜ੍ਹਾ ਹੋਵੇ। ਜੇਕਰ ਅਸੀਂ ਲੋੜੋਂ ਵੱਧ ਸੰਵੇਦਨਸ਼ੀਲ ਬਣ ਜਾਈਏ ਅਤੇ ਅਜਿਹੀਆਂ ਗੱਲਾਂ ਤੋਂ ਖਿੱਝਦੇ ਰਹੀਏ ਤਾਂ ਅਸੀਂ ਵੱਡੀ ‘ਗੇਮ’ ਹਾਰ ਵੀ ਸਕਦੇ ਹਾਂ। ਸਾਨੂੰ ਤਨਾਅ ਨੂੰ ਅੱਗੇ ਵਧਣ ਲਈ ਆਪਣੀ ਪ੍ਰੇਰਨਾ ਬਣਾਉਣਾ ਚਾਹੀਦੈ, ਖ਼ਾਸ ਕਰ ਨਵੇਂ ਸਾਲ ਦੇ ਉਸ ਮਰਹਲੇ ‘ਤੇ ਜਿੱਥੇ ਸਾਨੂੰ ਨਜਿੱਠਣ ਲਈ ਨਵੀਆਂ ਨਵੀਆਂ ਟੈਨਸ਼ਨਾਂ ਮਿਲਣ ਵਾਲੀਆਂ ਹਨ ਕਿਉਂਕਿ ਆਪਣੇ ਆਪ ਨਾਲ ਕੁਝ ਪੁਰਾਣੀਆਂ ਆਦਤਾਂ ਬਦਲਣ ਦੇ ਕੀਤੇ ਹੋਏ ਵਾਅਦੇ ਨਾਲ ਅਸੀਂ ਹਾਲੇ ਐਡਜਸਟ ਕਰਨਾ ਵੀ ਸਿਖਣੈ। ਜੇਕਰ ਤੁਸੀਂ ਥੋੜ੍ਹਾ ਧੀਰਜ ਧਰ ਸਕੋ ਤਾਂ ਤੁਹਾਨੂੰ ਲੋੜੀਂਦੀ ਪ੍ਰਗਤੀ ਵੀ ਦੇਖਾਈ ਦੇਵੇਗੀ।
ਚੀਜ਼ਾਂ ਜਿੰਨੀਆਂ ਜ਼ਿਆਦਾ ਬਦਲਦੀਆਂ ਹਨ, ਉਹ ਓਨੀਆਂ ਹੀ ਪਹਿਲਾਂ ਵਰਗੀਆਂ ਰਹਿੰਦੀਆਂ ਹਨ।” ਇਹ ਅੰਗ੍ਰੇਜ਼ੀ ਭਾਸ਼ਾ ਦਾ ਇੱਕ ਪੁਰਾਣਾ ਮੁਹਾਵਰਾ ਹੈ। ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਹਾਲਾਤ ਬਦਲ ਨਹੀਂ ਸਕਦੇ। ਨਾ ਹੀ ਇਸ ਦਾ ਅਰਥ ਇਹ ਹੈ ਕਿ ਜੇ ਉਹ ਬਦਲ ਜਾਣ ਤਾਂ ਉਨ੍ਹਾਂ ਵਿੱਚ ਕੋਈ ਬਿਹਤਰੀ ਨਹੀਂ ਆਏਗੀ। ਸੁਧਾਰ, ਜਿਨ੍ਹਾਂ ਨੂੰ ਇਸ ਵੇਲੇ ਲਾਗੂ ਕਰਨ ਦੀ ਜ਼ਰੂਰਤ ਹੈ, ਸੰਭਵ ਹਨ। ਹੋ ਸਕਦਾ ਹੈ ਕਿ ਵਕਤ ਗੁਜ਼ਰਨ ਦੇ ਨਾਲ ਨਾਲ ਤੁਹਾਨੂੰ ਇੰਝ ਮਹਿਸੂਸ ਹੋਵੇ ਜਿਵੇਂ ਕਿ ਤੁਸੀਂ ਲਗਾਤਾਰ ਇੱਕ ਚੱਕਰ ਵਿੱਚ ਫ਼ਸੇ ਹੋਏ ਹੋ, ਭਾਵ ਜਿੱਥੋਂ ਤੁਸੀਂ ਸ਼ਰੂ ਕਰਦੇ ਹੋ ਮੁੜ ਘਿੜ ਕੇ ਫ਼ਿਰ ਉੱਥੋਂ ਹੀ ਸ਼ੁਰੂ ਹੋ ਜਾਂਦੇ ਹੋ ਜਾਂ ਤੁਹਾਡੇ ਕੋਈ ਪੁਰਾਣੇ ਲੱਛਣ ਮੁੜ ਮੁੜ ਆਪਣਾ ਸਿਰ ਉਠਾ ਰਹੇ ਹਨ, ਪਰ ਇਸ ਨੂੰ ਕੁਝ ਨਾ ਕਰਨ ਦਾ ਕਾਰਨ ਨਹੀਂ ਬਣਾਇਆ ਜਾ ਸਕਦਾ। ਅਤੀਤ ਤੋਂ ਤੋੜ ਵਿਛੋੜਾ ਕਰਨ ਦੇ ਮੌਕੇ ਨੂੰ ਬੋਚੋ, ਪਰ ਫ਼ਿਰ ਵੀ ਪੁਰਾਣੀਆਂ ਆਦਤਾਂ ਤੋਂ ਪਿੱਛਾ ਛੁਡਾਉਣ ਲਈ ਤੁਹਾਨੂੰ ‘ਪੋਰੀਆਂ ਪੋਰੀਆਂ ਕੱਟਣ’ ਦੀ ਕੋਈ ਲੋੜ ਨਹੀਂ। ਕਈ ਵਾਰ, ਇਹ ਬੱਸ ਹੌਲੀ ਹੌਲੀ ਆਪਣੇ ਆਪ ਹੀ ਅਲੋਪ ਹੋ ਜਾਂਦੀਆਂ ਹਨ।
ਅਸੀਂ ਜਿਹੜਾ ਵੀ ਸ਼ਬਦ ਪੜ੍ਹਦੇ ਜਾਂ ਸੁਣਦੇ ਹਾਂ ਉਸ ਦਾ ਅਰਥ ਡਿਕਸ਼ਨਰੀਆਂ ਜਾਂ ਸ਼ਬਦਕੋਸ਼ਾਂ ਵਿੱਚ ਲੱਭਿਆ ਜਾ ਸਕਦਾ ਹੈ। ਬਾਜ਼ਾਰ ਵਿੱਚੋਂ ਸਾਨੂੰ ਬਹੁਤ ਸਾਰਾ ਅਜਿਹਾ ਰੈਫ਼ਰੈਂਸ ਮੈਟੀਰੀਅਲ ਵੀ ਮਿਲ ਜਾਂਦਾ ਹੈ ਜਿਸ ਵਿੱਚੋਂ ਅਸੀਂ ਲੋਕ ਅਖਾਣਾਂ ਜਾਂ ਬੋਲਚਾਲੀ ਭਾਸ਼ਾ ਦੀਆਂ ਲੋੜੀਂਦੀਆਂ ਪੇਚੀਦਗੀਆਂ ਜਾਂ ਉਨ੍ਹਾਂ ਦਾ ਇਤਿਹਾਸਕ ਪਿਛੋਕੜ ਸਮਝ ਸਕਦੇ ਹਾਂ। ਪਰ ਉਹ ਮਾਰਗਦਰਸ਼ਕ ਕਿੱਥੇ ਹਨ ਜਿਹੜੇ ਸਾਨੂੰ ਚੁੱਪੀ ਦੇ ਅਸਲ ਮਤਲਬ ਦਾ ਤਰਜਮਾ ਕਰਨ ਦਾ ਵੱਲ ਸਿਖਾ ਸਕਣ? ਜਾਂ ਦੋ ਪੰਕਤੀਆਂ ਵਿੱਚ ਮੌਜੂਦ ਖ਼ਾਲੀ ਸਥਾਨ ਵਿਚਲੀਆਂ ਬਾਰੀਕੀਆਂ ਨੂੰ ਸਹੀ ਢੰਗ ਨਾਲ ਪੜ੍ਹਨਾ? ਜਦੋਂ ਕਿ ਮਨੋਵਿਗਿਆਨ ਵਿੱਚ ਥੋੜ੍ਹੀ ਜਿਹੀ ਟ੍ਰੇਨਿੰਗ ਮਦਦਗ਼ਾਰ ਸਾਬਿਤ ਹੋ ਸਕਦੀ ਹੈ, ਇਹ ਇੱਕ ਅਜਿਹਾ ਖਿੱਤਾ ਹੈ ਜਿਸ ਨੂੰ ਪਾਰ ਕਰਨ ਲਈ ਸਾਨੂੰ ਆਮ ਸੂਝ ਦੀ ਕੰਪਸ ਦੀ ਲੋੜ ਪੈਂਦੀ ਹੈ। ਇੱਕ ਚੰਗੇ ‘ਆਈਡੀਆ’ ਦਾ ਸਭ ਤੋਂ ਵਧੀਆ ਅਤੇ ਲਾਗਲਾ ਬਦਲ ਭਲਾ ਹੋਰ ਕੀ ਹੋ ਸਕਦਾ ਹੈ … ਇੱਕ ਚੰਗਾ ਆਈਡੀਆ!

LEAVE A REPLY