ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1514

ਕੀ ਤੁਸੀਂ ਕੁਝ ਹੋਰ ਯਤਨ ਕਰ ਸਕਦੇ ਹੋ? ਕੀ ਤੁਸੀਂ ਕੁਝ ਹੋਰ ਦ੍ਰਿੜਤਾ ਨਾਲ ਕੋਸ਼ਿਸ਼ ਕਰ ਸਕਦੇ ਹੋ? ਕੀ ਤੁਸੀਂ ਕੁਝ ਹੋਰ ਘੰਟੇ ਬਚਾ ਸਕਦੇ ਹੋ? ਸ਼ਾਇਦ ਤੁਸੀਂ ਸੌਣਾ ਬੰਦ ਕਰ ਸਕਦੇ ਹੋ। ਸ਼ਾਇਦ ਤੁਸੀਂ ਆਪਣਾ ਇੱਕ ਬਹਿਰੂਪੀਆ ਪੈਦਾ ਕਰ ਸਕਦੇ ਹੋ – ਫ਼ਿਰ (ਸ਼ਾਇਦ) ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਖ਼ੁਸ਼ ਕਰਨ ਦਾ ਪ੍ਰਬੰਧ ਕਰ ਸਕੋ ਜੋ ਚਾਹੁੰਦੇ ਹਨ ਕਿ ਤੁਸੀਂ ਇੱਕੋ ਵਾਰ ‘ਚ ਕਈ ਵੱਖੋ-ਵੱਖਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸਮੇਂ ਹਾਜ਼ਿਰ ਰਹੋ। ਹੁਣ ਤੁਹਾਡੇ ‘ਤੇ ਬਹੁਤ ਸਾਰੇ ਦਬਾਅ ਹਨ, ਪਰ ਕੁਝ ਦੂਰੀ ‘ਤੇ ਬਹੁਤ ਵਧੀਆ ਇਨਾਮ ਵੀ ਹਨ। ਉਨ੍ਹਾਂ ‘ਤੇ ਦਾਅਵਾ ਕਰਨ ਲਈ ਤੁਹਾਨੂੰ ਓਨੀ ਮਿਹਨਤ ਜਾਂ ਚਿੰਤਾ ਕਰਨ ਦੀ ਲੋੜ ਨਹੀਂ ਜਿੰਨੀ ਤੁਸੀਂ ਸੋਚਦੇ ਹੋ।
ਕਈ ਵਾਰ, ਸਾਨੂੰ ਅਜਿਹੇ ਕਿਸੇ ਮੁੱਦੇ ਨਾਲ ਜਿਉਣਾ ਸਿੱਖਣਾ ਪੈਂਦੈ ਜਿਸ ਦੀ ਸਾਨੂੰ ਉੱਕਾ ਹੀ ਸਮਝ ਨਹੀਂ ਹੁੰਦੀ। ਜਾਂ ਅਜਿਹਾ ਕੋਈ ਕਾਰਕ ਜਿਸ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਇਹ ਤਾਂ ਆਲੀਸ਼ਾਨ ਇਮਾਰਤਾਂ ਦਰਮਿਆਨ ਇੱਕ ਬੇਢੱਬੇ ਥੰਮ੍ਹ ਦੀ ਹੋਂਦ ਨੂੰ ਸਵੀਕਾਰ ਕਰਨਾ ਸਿੱਖਣ ਵਰਗਾ ਹੈ। ਅਜਿਹਾ ਥੰਮ੍ਹ ਕਿਸੇ ਵੀ ਕਮਰੇ ਦੀ ਖਿੜਕੀ ‘ਚੋਂ ਦਿਖਣ ਵਾਲੇ ਇੱਕ ਖ਼ੂਬਸੂਰਤ ਦ੍ਰਿਸ਼ ਨੂੰ ਵਿਗਾੜ ਸਕਦਾ ਹੈ। ਤੁਸੀਂ ਹੈਰਾਨ ਹੋ ਸਕਦੇ ਹੋ ਕਿ ਆਰਕੀਟੈਕਟ ਨੇ ਉਸ ਨੂੰ ਉੱਥੇ ਰੱਖਿਆ ਹੀ ਕਿਓਂ, ਪਰ ਫ਼ਿਰ ਤੁਸੀਂ ਸ਼ਾਇਦ ਸੋਚੋ ਕਿ ਉਸ ਦਾ ਉਦੇਸ਼ ਇਮਾਰਤ ਦੇ ਢਾਂਚੇ ਨੂੰ ਸੁਰੱਖਿਅਤ ਰੱਖਣਾ ਹੋਵੇਗਾ ਅਤੇ ਉਸ ਨੂੰ ਹਿਲਾਇਆ ਨਹੀਂ ਜਾ ਸਕਦਾ। ਅਜਿਹੀ ਕਿਸੇ ਫ਼ਾਲਤੂ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ‘ਚ ਆਪਣੀ ਊਰਜਾ ਬਰਬਾਦ ਨਾ ਕਰੋ। ਇਸ ਦੀ ਬਜਾਏ ਕਿਸੇ ਅਜਿਹੇ ਅਸਲ ਮੌਕੇ ‘ਤੇ ਆਪਣਾ ਧਿਆਨ ਕੇਂਦਰਿਤ ਕਰੋ ਜਿਸ ਨਾਲ ਤੁਸੀਂ ਸੱਚਮੁੱਚ ਕੁਝ ਲਾਭਦਾਇਕ ਕਰ ਸਕੋ।
ਕੁਝ ਲੋਕ ਸੋਚਦੇ ਹਨ ਕਿ ਤੁਸੀਂ ਓਦੋਂ ਤਕ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤਕ ਤੁਸੀਂ ਪਹਿਲੀ ਵਾਰ ਅਸਫ਼ਲਤਾ ਦਾ ਸਾਹਮਣਾ ਨਹੀਂ ਕਰ ਲੈਂਦੇ। ਇਹ ਕੋਈ ਅਟੱਲ ਸੱਚਾਈ ਨਹੀਂ। ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ, ਪਰ ਜੇਕਰ ਤੁਸੀਂ ਕਿਸੇ ਵੀ ਚੇਤਾਵਨੀ ਦੇ ਚਿੰਨ੍ਹਾਂ ਨੂੰ ਨਾ ਪਛਾਣਿਆ ਤਾਂ ਤੁਸੀਂ ਉਸ ਦੀ ਸਫ਼ਲਤਾ ਨੂੰ ਜਾਰੀ ਨਹੀਂ ਰੱਖ ਪਾਓਗੇ। ਜ਼ਿੰਦਗੀ ਦੇ ਉਤਰਾਅ ਜੀਵਨ ਦੇ ਚੜ੍ਹਾਵਾਂ ਦੇ ਕੇਵਲ ਮੰਦਭਾਗੇ ਵਿਰੋਧੀ ਨਹੀਂ; ਉਹ ਦਰਅਸਲ ਉਨ੍ਹਾਂ ਵਿਚਕਾਰ ਇੱਕ ਜ਼ਰੂਰੀ ਸਬੰਧ ਹਨ। ਜੇ ਉਤਰਾਅ ਨਾ ਹੁੰਦੇ ਤਾਂ ਚੜ੍ਹਾਅ ਵੀ ਨਾ ਹੁੰਦੇ। ਸਭ ਕੁਝ ਸਿਰਫ਼ ਫ਼ਲੈਟ ਹੁੰਦਾ। ਮੌਜੂਦਾ ਟਕਰਾਅ ਅਤੇ ਤਨਾਅ ਦੇ ਬਾਵਜੂਦ, ਤੁਹਾਡੇ ਕੋਲ ਹੁਣ ਇੱਕ ਪ੍ਰਭਾਵਸ਼ਾਲੀ ਉੱਚਾਈ ‘ਤੇ ਚੜ੍ਹਨ ਦੀ ਸਮਰੱਥਾ ਹੈ – ਅਤੇ ਉੱਥੇ ਹੀ ਰਹਿਣ ਦੀ ਵੀ।
ਕਹਿੰਦੇ ਨੇ ਸਾਡੇ ਸਰਪ੍ਰਸਤ ਦੇਵੀਆਂ-ਦੇਵਤੇ ਸੁਤੰਤਰ ਰੂਹਾਂ ਹਨ। ਉਹ ਸਾਡੇ ‘ਤੇ ਨਜ਼ਰ ਰੱਖਦੀਆਂ ਹਨ, ਇਸ ਲਈ ਨਹੀਂ ਕਿ ਉਹ ਮਜਬੂਰ ਹਨ, ਪਰ ਕਿਉਂਕਿ ਉਹ ਅਜਿਹਾ ਕਰਨਾ ਚੁਣਦੀਆਂ ਹਨ। ਉਹ ਸੁਭਾਅ ਤੋਂ ਸਹਿਣਸ਼ੀਲ ਅਤੇ ਖੁਲ੍ਹੀ ਸੋਚ ਰੱਖਣ ਵਾਲੀਆਂ ਹਨ। ਉਨ੍ਹਾਂ ਨੂੰ ਅਜਿਹਾ ਹੋਣਾ ਵੀ ਚਾਹੀਦਾ ਹੈ! ਪਰ ਉਨ੍ਹਾਂ ਨੂੰ ਕਿਸੇ ਤੋਂ ਆਰਡਰ ਲੈਣੇ ਜਾਂ ਕਿਸੇ ਦਾ ਰੋਬ੍ਹ ਸਹਿਣਾ ਬਿਲਕੁਲ ਵੀ ਪਸੰਦ ਨਹੀਂ। ਹਾਲਾਂਕਿ ਉਹ ਸਾਡੇ ਨਾਲ ਸਿੱਧਾ ਸੰਚਾਰ ਨਹੀਂ ਕਰ ਸਕਦੀਆਂ, ਉਹ ਸੂਖਮ ਸੰਕੇਤ ਛੱਡ ਸਕਦੀਆਂ ਹਨ, ਅਤੇ ਜਦੋਂ ਅਸੀਂ ਉਨ੍ਹਾਂ ਨੂੰ ਪਛਾਣ ਲੈਂਦੇ ਹਾਂ ਤਾਂ ਉਹ ਇਸ ਨੂੰ ਪਸੰਦ ਕਰਦੀਆਂ ਹਨ। ਕਿਸਮਤ ਦੇ ਹੱਥ ਨੂੰ ਮਰੋੜਨ ਦੀ ਕੋਸ਼ਿਸ਼ ਨਾ ਕਰੋ; ਇਸ ਦੀ ਬਜਾਏ, ਉਸ ਹੱਥ ਨੂੰ ਦੇਖਣ ਦੀ ਕੋਸ਼ਿਸ਼ ਕਰੋ ਅਤੇ ਇਹ ਸਮਝੋ ਕਿ ਉਸ ਦੀ ਉਂਗਲ ਕਿੱਧਰ ਇਸ਼ਾਰਾ ਕਰ ਰਹੀ ਹੈ।
ਗ਼ਲਤੀ ਕਰਨ ‘ਚ ਕੁਝ ਵੀ ਗ਼ਲਤ ਨਹੀਂ। ਸਮੱਸਿਆ ਹੋਣਾ ਕੋਈ ਸਮੱਸਿਆ ਨਹੀਂ। ਜੇ ਤੁਹਾਡੇ ਕੋਲ ਸੱਚਮੁੱਚ ਚਿੰਤਾ ਕਰਨ ਲਈ ਕੁਝ ਨਹੀਂ ਸੀ ਤਾਂ ਹੁਣ ਤੁਹਾਡੇ ਕੋਲ ਚਿੰਤਾ ਕਰਨ ਲਈ ਕੁਝ ਹੈ! ਜ਼ਿੰਦਗੀ ਤਾਂ ਹੈ ਹੀ ਚੁਣੌਤੀਆਂ ਬਾਰੇ। ਇਹ ਵਿਕਾਸ, ਖੋਜ, ਸਿੱਖਿਆ ਅਤੇ ਉੱਚਾ ਉਠਣ ਬਾਰੇ ਹੈ। ਇਹ ਗਿਆਨ ਦੀ ਖੋਜ ਬਾਰੇ ਹੈ। ਇਹ ਸਥਾਪਿਤ ਹੋ ਚੁੱਕੇ ਸਮਾਜਕ ਰਵੱਈਏ ਅਤੇ ਵਿਚਾਰਾਂ ਤੋਂ ਪਰੇ ਹਟਣ ਬਾਰੇ ਹੈ। ਮਨ ਨੂੰ … ਅਤੇ ਦਿਲ ਨੂੰ ਖੋਲ੍ਹਣ ਬਾਰੇ ਹੈ। ਇਹ ਤੁਹਾਡੇ ਭਾਵਨਾਤਮਕ ਜੀਵਨ ਦੀ ਉਹ ਸਭ ਤੋਂ ਵੱਡੀ ਮੁਸ਼ਕਿਲ ਹੈ ਜੋ ਇਸ ਸਭ ‘ਚੋਂ ਨਿਕਲਣ ‘ਚ ਤੁਹਾਡੀ ਸਭ ਤੋਂ ਵੱਡੀ ਮਦਦਗਾਰ ਸਾਬਿਤ ਹੋਵੇਗੀ, ਪਰ ਤੁਹਾਡੇ ਆਰਾਮ ਦਾ ਸਰੋਤ ਨਹੀਂ।