ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 853

ajit_weeklyਪ੍ਰੇਰਨਾ ਅਤੇ ਗਿਆਨ ਦੇ ਕੁਝ ਕੁ ਲਫ਼ਜ਼ ਸਾਡੇ ਵਿਹਾਰ ਵਿੱਚ ਬਹੁਤ ਵੱਡਾ ਫ਼ਰਕ ਪਾ ਸਕਦੇ ਹਨ। ਜਿਵੇਂ ਸਾਨੂੰ ਆਪਣੀ ਮੈਟਰੈੱਸ ਹੇਠੋਂ ਚਿਰ੍ਹਾਂ ਤੋਂ ਭੁੱਲਿਆ ਕੋਈ ਬੈਂਕ-ਨੋਟ ਲੱਭਣ ‘ਤੇ ਖ਼ੁਸ਼ੀ ਹੋ ਸਕਦੀ ਹੈ, ਉਂਝ ਹੀ ਸਾਨੂੰ ਪੁਰਾਣੇ ਵਕਤਾਂ ਦੇ ਵਿਸਾਰੇ ਵਿਚਾਰਾਂ ਜਾਂ ਸੰਸਕਾਰਾਂ ਨੂੰ ਦੋਬਾਰਾ ਲੱਭਣ ਨਾਲ ਵਧੇਰੇ ਅਮਰੀਰੀ ਅਤੇ ਹੂਲਤ ਦਾ ਅਹਿਸਾਸ ਹੁੰਦਾ ਹੈ। ਸਮੇਂ ਨੇ, ਕਿਸੇ ਤਰ੍ਹਾਂ, ਤੁਹਾਨੂੰ ਉਸ ਤੋਂ ਅਵੇਸਲਾ ਕਰ ਦਿੱਤਾ ਸੀ ਜੋ ਤੁਹਾਨੂੰ ਕਦੇ ਪਤਾ ਹੁੰਦਾ ਸੀ ਅਤੇ ਜਿਸ ਬਾਰੇ ਤੁਸੀਂ ਪੂਰੀ ਤਰ੍ਹਾਂ ਨਿਸ਼ਚਿਤ ਵੀ ਸੀ। ਪਰ ਇਸ ਵਕਤ ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਇੱਕ ਵੱਖਰੇ ਹੀ ਅਧਿਆਏ ਵਿੱਚ ਦਾਖ਼ਲ ਹੋ ਰਹੇ ਹੋ। ਕਹਾਣੀ ਵਿੱਚ, ਇਹੀ ਉਹ ਪੜਾਅ ਹੈ ਜਿੱਥੇ ਅਤੀਤ ਵਰਤਮਾਨ ਨਾਲ ਪੈਰ ਰਲਾ ਕੇ ਤੁਹਾਨੂੰ ਉੱਜਵਲ ਭਵਿੱਖ ਦੀ ਝਲਕ ਦਿਖਾਉਂਦਾ ਹੈ!
ਕਿਸਮਤ ਰਹੱਸਮਈ ਢੰਗਾਂ ਨਾਲ ਕੰਮ ਕਰਦੀ ਹੈ। ਜੇਕਰ, ਸੱਚਮੁੱਚ, ਕਿਸੇ ਲਈ ਉਹ ਕੰਮ ਕਰਦੀ ਹੋਵੇ ਤਾਂ। ਕੁਝ ਲੋਕ ਕਿਸਮਤ ਦੀ ਹੋਂਦ ‘ਤੇ ਹੀ ਸ਼ੱਕ ਕਰਦੇ ਹਨ। ਪਰ ਕੋਈ ਵੀ ਇਸ ਗੱਲ ‘ਤੇ ਕਿੰਤੂ ਪਰੰਤੂ ਨਹੀਂ ਕਰਦਾ ਕਿ ਇਸ ਗ੍ਰਹਿ ਦੇ ਹੋਂਦ ਵਿੱਚ ਆਉਣ ਦੀ ਸਾਰੀ ਕਹਾਣੀ ਹੀ ਸਮਝ ਵਿੱਚ ਨਹੀਂ ਆਉਂਦੀ ਚਾਹੇ ਅਸੀਂ ਲੱਖ ਇਹ ਸਮਝਣ ਜਾਂ ਸੋਚਣ ਦੀ ਕੋਸ਼ਿਸ਼ ਕਰੀਏ ਕਿ ਇਸ ਸੰਸਾਰ ਦੇ ਹੋਣ ਦਾ ਕੀ ਮਤਲਬ ਹੈ। ਜੇਕਰ ਇਹ ਇੱਕ ਅਜਿਹਾ ਕਮਲਾ ਸਥਾਨ ਹੈ ਜਿੱਥੇ ਕਮਲੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤਾਂ ਫ਼ਿਰ ਇਨ੍ਹਾਂ ਵਿੱਚੋਂ ਘੱਟੋ-ਘੱਟ ਕੁਝ ਚੰਗੀਆਂ ‘ਕਮਲੀਆਂ’ ਕਿਉਂ ਨਹੀਂ ਹੋ ਸਕਦੀਆਂ? ਦਰਅਸਲ, ਹੋ ਸਕਦੀਆਂ ਹਨ। ਅਤੇ ਤੁਹਾਡੀ ਜ਼ਿੰਦਗੀ ਵਿੱਚ ਹੀ ਇਹ ਹੋ ਸਕਦੈ। ਆਪਣੇ ਆਪ ਵਿੱਚ ਵਿਸ਼ਵਾਸ ਰੱਖੋ। ਘੱਟੋ-ਘੱਟ ਜਾਦੂਈ ਸੰਭਾਵਨਾਵਾਂ ਵਿੱਚ ਜ਼ਰੂਰ ਵਿਸ਼ਵਾਸ ਰੱਖੋ। ਜਦੋਂ ਕਿ ਖਲਬਲੀ ਮਚਾਉਣ ਦੀ ਹੱਦ ਤਕ ਨਾਟਕੀ ਜਾਂ ਚੰਗੀ ਕਿਸਮਤ ਦੀ ਤਾਂ ਕੋਈ ਸੰਭਾਵਨਾ ਨਹੀਂ, ਪਰ ਜੋ ਕੁਝ ਵੀ ਹੋਵੇਗਾ ਤੁਹਾਨੂੰ ਗੁਜ਼ਾਰੇ ਜੋਗੀ ਖ਼ੁਸ਼ੀ ਦੇ ਕੇ ਹੀ ਜਾਵੇਗਾ।
ਸਾਡੇ ਵਿੱਚੋਂ ਕੋਈ ਵੀ ਗੁੱਸੇ ਜਾਂ ਚਿੜਚਿੜੇਪਨ ਤੋਂ ਸੁਰੱਖਿਅਤ ਨਹੀਂ। ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਬੰਦਾ ਨਹੀਂ ਹੋਣਾ ਜਿਹੜਾ ਜ਼ਿੰਦਗੀ ਵਿਚਲੇ ਸਿਰਦਰਦ, ਉਸ ਵਿਚਲੀ ਚਿੜਚਿੜਾਹਟ ਦੇ ਸਾਰੇ ਸ੍ਰੋਤਾਂ ਤੋਂ ਬੇਪਰਵਾਹ ਜੀਵਨ ਦੇ ਦਰਿਆ ਵਿੱਚੋਂ ਦੀ ਆਰਾਮ ਨਾਲ ਤੈਰਦਾ ਹੋਇਆ ਨਿਕਲ ਜਾਵੇ। ਪਰ ਇੰਝ ਜ਼ਰੂਰ ਲਗਦੈ ਕਿ ਇਸ ਸੰਸਾਰ ਵਿੱਚ ਕੁਝ ਅਜਿਹੇ ਬੰਦੇ ਹੁੰਦੇ ਨੇ ਜਿਹੜੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਅਤੇ ਰੁਕਾਵਟਾਂ ਨੂੰ ਇੱਕ ਪਾਸੇ ਰੱਖ ਕੇ, ਵੱਡੀ ਅਤੇ ਚਮਕਦਾਰ ਤਸਵੀਰ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰ ਸਕਦੇ ਹਨ ਜਦੋਂ ਕਿ ਕੁਝ ਲੋਕ ਉਸੇ ਵਿੱਚ ਓਨਾ ਚਿਰ ਉਬਲਦੇ ਤੇ ਕੁੜ੍ਹਦੇ ਰਹਿੰਦੇ ਹਨ, ਜੋ ਉਨ੍ਹਾਂ ਦੀ ਜ਼ਾਤ ਨੂੰ ਤਕਲੀਫ਼ ਦੇ ਰਿਹਾ ਹੁੰਦੈ, ਜਿੰਨਾ ਚਿਰ ਤਕ ਉਹ ਇੱਕ ਗਾੜ੍ਹੇ ਲੇਪ ਵਾਂਗ ਉਨ੍ਹਾਂ ਦੇ ਸਾਰੇ ਵਿਚਾਰਾਂ ‘ਤੇ ਚੜ੍ਹ ਨਾ ਜਾਵੇ। ਸਫ਼ਲਤਾ ਦਾ ਮਤਲਬ ਹੈ ਕਿ ਜੋ ਤੁਹਾਨੂੰ ਖਿਝਾ ਰਿਹੈ ਉਸ ਤੋਂ ਆਪਣਾ ਧਿਆਨ ਹਟਾ ਕੇ ਉਸ ਵੱਲ ਕੇਂਦ੍ਰਿਤ ਕਰਨਾ ਜੋ ਤੁਹਾਨੂੰ ਪ੍ਰੇਰਿਤ ਕਰਦੈ। ਬੱਸ ਤੁਹਾਨੂੰ ਅਜਿਹਾ ਕਰਨ ਦੀ ਇੱਛਾ ਆਪਣੇ ਵਿੱਚ ਲੱਭਣੀ ਜਾਂ ਪੈਦਾ ਕਰਨੀ ਪੈਣੀ ਹੈ।
ਜਿੰਨਾ ਜ਼ਿਆਦਾ ਅਸੀਂ ਆਪਣੇ ਨਜ਼ਦੀਕੀਆਂ ਬਾਰੇ ਸੋਚਦੇ ਹਾਂ, ਅਸੀਂ ਓਨੀ ਹੀ ਜ਼ਿਆਦਾ ਗੜਬੜ ਪੈਦਾ ਕਰ ਲੈਂਦੇ ਹਾਂ। ਜੇਕਰ ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਵਿਸ਼ਵਾਸ ਵੀ ਹੋਵੇ ਕਿ ਅਸੀਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਤਾਂ ਵੀ ਸਾਨੂੰ ਖ਼ਾਸ ਤੌਰ ‘ਤੇ ਸਾਵਧਾਨ ਰਹਿਣਾ ਚਾਹੀਦਾ ਹੈ। ਅਸੀਂ ਸ਼ਾਇਦ, ਕਿਸੇ ਉਲਝਣ ਦਾ ਨਹੀਂ ਸਗੋਂ ਕਿਸੇ ਭੁਲੇਖੇ, ਕਿਸੇ ਧੋਖੇ ਦਾ ਸ਼ਿਕਾਰ ਹੋਏ ਹੋ ਸਕਦੇ ਹਾਂ। ਧੋਖੇ ਵਿੱਚ ਪਾਉਣ ਵਾਲੀਆਂ ਸਥਿਤੀਆਂ ਸਮਝਣੀਆਂ ਓਦੋਂ ਤਕ ਹੀ ਸੌਖੀਆਂ ਲਗਦੀਆਂ ਹਨ ਜਦੋਂ ਤਕ ਅਸੀਂ ਉਸ ਵਿੱਚ ਵਿਸ਼ਵਾਸ ਕਰਨ ਦੇ ਮੂਡ ਵਿੱਚ ਹੋਈਏ ਜਿਸ ਵਿੱਚ ਵੀ ਵਿਸ਼ਵਾਸ ਕਰਨਾ ਸਾਨੂੰ ਰਾਸ ਆਉਂਦਾ ਹੋਵੇ। ਇੱਕ ਵਾਰ ਜਦੋਂ ਅਸੀਂ ਆਪਣੀਆਂ ਅੱਖਾਂ ਅਤੇ ਮੰਨ ਨੂੰ ਖੋਲ੍ਹ ਲੈਂਦੇ ਹਾਂ ਤਾਂ ਅਸੀਂ ਅਜਿਹੀਆਂ ਖੋਜਾਂ ਕਰਦੇ ਹਾਂ ਜਿਹੜੀਆਂ, ਸਾਨੂੰ ਹੈਰਾਨ ਕਰਦਿਆਂ ਹੋਇਆਂ ਵੀ, ਸਾਡੀਆਂ ਜ਼ਿੰਦਗੀਆਂ ਅਤੇ ਸਾਡੇ ਦਿਲਾਂ ਨੂੰ ਡੂੰਘਾ ਸੁਆਰ ਸਕਦੀਆਂ ਹਨ। ਤੁਹਾਨੂੰ ਛੇਤੀ ਹੀ ਇਸ ਦਾ ਸਬੂਤ ਵੀ ਦਿਖਾਈ ਦੇ ਸਕਦਾ ਹੈ।
ਕੋਈ ਸੋਚਦੈ ਕਿ ਤੁਸੀਂ ਬਹੁਤ ਹੀ ਖ਼ਾਸ ਹੋ। ਤੁਸੀਂ ਸੋਚਦੇ ਹੋ ਕਿ ਕੋਈ ਦੂਸਰਾ ਬਹੁਤ ਖ਼ਾਸ ਹੈ। ਹੁਣ, ਸਾਨੂੰ ਕੇਵਲ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਤੁਸੀਂ ਦੋਹੇਂ ‘ਖ਼ਾਸ’ ਵਿਅਕਤੀ ਇੱਕ ਦੂਸਰੇ ਪ੍ਰਤੀ ਇੱਕੋ ਜਿਹੀ ਹੀ ਸੋਚ ਰੱਖਦੇ ਹੋ! ਕਈ ਵਾਰ, ਅਸੀਂ ਸਾਰੇ ਹਰ ਉਸ ਸ਼ੈਅ (ਜਾਂ ਵਿਅਕਤੀ) ਦੀ ਪ੍ਰਸ਼ੰਸਾ ਕਰਨ ਲੱਗ ਪੈਂਦੇ ਹਾਂ ਜਿਹੜੀ (ਜਾਂ ਜਿਹੜਾ) ਸਾਡੀ ਪਹੁੰਚ ਤੋਂ ਦੂਰ ਹੋਵੇ। ਜਿਹੜੀ ਸ਼ੈਅ ਸਾਡੀ ਪਹੁੰਚ ਵਿੱਚ ਹੁੰਦੀ ਹੈ ਉਸ ਨਾਲ ਕਿਤੇ ਨਾ ਕਿਤੇ ਦੂਸਰੇ ਦਰਜੇ ਵਾਲਾ ਵਤੀਰਾ ਹੋ ਹੀ ਜਾਂਦਾ ਹੈ। ਤੁਹਾਡੇ ਆਲੇ ਦੁਆਲੇ ਵਾਪਰਣ ਵਾਲੀਆਂ ਘਟਨਾਵਾਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਜੀਵਨ ਕਿੰਨਾ ਕੀਮਤੀ ਹੈ, ਕੋਈ ਖ਼ਾਸ ਵਿਅਕਤੀ ਕਿੰਨਾ ਮਹੱਤਵਪੂਰਨ ਹੈ, ਤੁਹਾਡੇ ਦਿਲ ਵਿੱਚ ਕਿੰਨਾ ਪਿਆਰ ਹੈ ਅਤੇ ਤੁਹਾਡੀਆਂ ਸੰਭਾਵਨਾਵਾਂ ਕਿੰਨੀਆਂ ਉੱਜਵਲ ਹਨ। ਫ਼ਰਾਖ਼ਦਿਲ ਬਣੋ!
ਤੁਸੀਂ ਮਹੱਤਵਪੂਰਨ, ਤਾਕਤਵਰ ਅਤੇ ਪ੍ਰਤਿਭਾਸ਼ਾਲੀ ਹੋ। ਫ਼ਿਰ ਵੀ, ਕਈ ਵਾਰ, ਤੁਹਾਡੇ ਨਾਲ ਗੁਜ਼ਾਰਾ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦੈ। ਵੈਸੇ, ਸਾਰੇ ਸ਼ਾਨਦਾਰ ਲੋਕ ਹੀ ਇਸ ਪੱਖੋਂ ਪੇਚੀਦਾ ਹੁੰਦੇ ਹਨ। ਜੋ ਤੁਸੀਂ ਹੋ ਉਸ ਨੂੰ ਤੁਸੀਂ ਉਸ ਤੋਂ ਵੱਧ ਨਹੀਂ ਬਦਲ ਸਕਦੇ, ਜਿੰਨਾ ਤੁਸੀਂ ਕਿਸੇ ਹੋਰ ਦੀਆਂ ਆਦਤਾਂ, ਇੱਛਾਵਾਂ ਜਾਂ ਉਨ੍ਹਾਂ ਦੀ ਪਛਾਣ ਨੂੰ ਬਦਲ ਸਕਦੇ ਹੋ। ਪਰ ਤੁਸੀਂ ਆਪਣੇ ਆਪ ਨੂੰ ਇੱਕ ਵਧੇਰੇ ਸੁਲਝੀ ਹੋਈ ਪ੍ਰਵਾਨਗੀ ਦੇ ਅਤੇ ਦਿਵਾ ਸਕਦੇ ਹੋ … ਅਤੇ ਆਪਣੇ ਕਿਸੇ ਕਰੀਬੀ ਸਾਥੀ ਨੂੰ ਵੀ। ਇਸ ਤਰ੍ਹਾਂ ਕਰ ਕੇ, ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਬਣਾਏ ਗਏ ਸਬੰਧਾਂ ‘ਤੇ ਮਾਣ ਮਹਿਸੂਸ ਕਰਨ ਵਿੱਚ ਵੀ ਮਦਦ ਕਰ ਸਕਦੇ ਹੋ। ਤੁਹਾਡੇ ਕਿਸੇ ਨਿੱਜੀ ਸਬੰਧ ਦੇ ਜਿਹੜੇ ਪੱਖ ਅਤੀਤ ਵਿੱਚ ਤਨਾਅਗ੍ਰਸਤ ਜਾਂ ਪਰੇਸ਼ਾਨ ਕਰਨ ਵਾਲੇ ਰਹੇ ਹਨ, ਉਨ੍ਹਾਂ ਨੂੰ ਵੀ ਵੱਲ ਜਾਂ ਉਨ੍ਹਾਂ ਦਾ ਹੱਲ ਕੀਤਾ ਜਾ ਸਕਦੈ!

LEAVE A REPLY