ਆਲੂ ਪਿਆਜ਼ ਚੀਜ਼ ਸੈਂਡਵਿੱਚ

images-300x168-1ਘਰ ‘ਚ ਅਸੀਂ ਸੈਂਡਵਿੱਚ ਬਹੁਤ ਹੀ ਤਰੀਕੇ ਦੇ ਬਣਾਉਂਦੇ ਹਾਂ ਅਤੇ ਖਾਂਦੇ ਹਾਂ। ਇਹ ਨਾਸ਼ਤੇ ‘ਚ ਖਾਣ ਨੂੰ ਬਹੁਤ ਹੀ ਵਧੀਆ ਲੱਗਦੇ ਹਨ। ਅੱਜ ਅਸੀਂ ਤੁਹਾਨੂੰ ਆਲੂ, ਪਿਆਜ ਅਤੇ ਚੀਜ਼ ਸੈਂਡਵਿੱਚ ਬਣਾਉਣ ਬਾਰੇ ਦੱਸਾਂਗੇ।
ਬਣਾਉਣ ਲਈ ਸਮੱਗਰੀ:
– 2 ਉਬਲੇ ਆਲੂ
– 2 ਪਿਆਜ
– ਚੀਜ਼ (ਕੱਦੂਕੱਛ ਹੋਇਆ)
– 8 ਬਰੈੱਡ ਸਲਾਈਸ
– ਮੱਖਣ
– ਨਮਕ (ਸਵਾਦ ਅਨੁਸਾਰ)
– 1 ਛੋਟਾ ਚਮਚ ਚਾਟ ਮਸਾਲਾ
– ਲਾਲ ਮਿਰਚ ਪਾਊਡਰ
ਬਣਾਉਣ ਲਈ ਵਿਧੀ:
– ਉਬਲੇ ਹੋਏ ਆਲੂਆਂ ਨੂੰ ਸਲਾਈਸ ‘ਚ ਕੱਟ ਲਓ ਅਤੇ ਫ਼ਿਰ ਪਿਆਜ ਨੂੰ ਛਿੱਲ ਕੇ ਗੋਲ ਟੁਕੜਿਆਂ ‘ਚ ਕੱਟ ਲਓ।
– ਬਰੈੱਡ ਸਲਾਈਸ ‘ਤੇ ਮੱਖਣ ਲਗਾਓ। ਉਸ ‘ਚ ਆਲੂ ਦਾ ਸਲਾਈਸ ਅਤੇ ਪਿਆਜ ਸਲਾਈਸ ਲਗਾਓ ਅਤੇ ਫ਼ਿਰ ਕੱਦੂਕੱਛ ਹੋਇਆ ਚੀਜ਼, ਨਮਕ, ਚਾਟ ਮਸਾਲਾ ਅਤੇ ਲਾਲ ਮਿਰਚ ਪਾਊਡਰ ਪਾ ਦਿਓ।
– ਹੁਣ ਦੂਜੇ ਬਰੈੱਡ ਸਲਾਈਸ ‘ਤੇ ਵੀ ਮੱਖਣ ਲਗਾ ਕੇ ਉਸ ਨੂੰ ਉਪਰੋਂ ਢੱਕ ਦਿਓ। ਸੈਂਡਵਿੱਚ ਟੋਸਟਰ ਚ ਦੋਹਾਂ ਨੂੰ ਰੱਖ ਕੇ ਸੁਨਹਿਰਾ ਹੋਣ ਤੱਕ ਸੇਂਕੋ।
– ਤਿਆਰ ਗਰਮਾ ਗਰਮ ਸੈਂਡਵਿੱਚ ਨੂੰ ਹਰੀ ਚਟਨੀ ਜਾਂ ਸੋਸ ਨਾਲ ਪਰੋਸੋ।

LEAVE A REPLY